Health Tips: ਮੂੰਹ ਦੇ ਇਹ 5 ਸੁਆਦ ਕਈ ਬੀਮਾਰੀਆਂ ਵੱਲ ਕਰਦੇ ਹਨ ਇਸ਼ਾਰਾ, ਕਦੇ ਨਾ ਕਰੋ ਨਜ਼ਰਅੰਦਾਜ਼

Thursday, May 18, 2023 - 04:18 PM (IST)

ਜਲੰਧਰ - ਸਵਾਦ ਸਾਡੀ ਸਿਹਤ ਬਾਰੇ ਬਹੁਤ ਕੁਝ ਦੱਸਦਾ ਹੈ। ਜੇਕਰ ਕਿਸੇ ਦੇ ਮੂੰਹ ਦਾ ਸਵਾਦ ਠੀਕ ਨਾ ਹੋਵੇ ਤਾਂ ਦੰਦਾਂ ਨੂੰ ਸਾਫ਼ ਕਰਨ ਜਾਂ ਮੂੰਹ ਧੋਣ ਤੋਂ ਬਾਅਦ ਇਸ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ। ਬਹੁਤ ਸਾਰੀਆਂ ਬੀਮਾਰੀਆਂ ਅਜਿਹੀਆਂ ਹਨ, ਜਿਹਨਾਂ ਦੇ ਸੰਕੇਤ ਸਾਨੂੰ ਜੀਭ ਦੇ ਸੁਆਦ ਤੋਂ ਪਤਾ ਲੱਗ ਜਾਂਦੇ ਹਨ। ਇਨ੍ਹਾਂ ਸੰਕੇਤਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਕਈ ਵਾਰ ਸਿਹਤ ਸੰਬੰਧੀ ਕੁਝ ਸਮੱਸਿਆਵਾਂ ਹੋਣ ਕਾਰਨ ਸਾਡੇ ਮੂੰਹ ਦਾ ਸੁਆਦ ਵੀ ਬਦਲ ਜਾਂਦਾ ਹੈ, ਜਿਸ ਕਾਰਨ ਮੂੰਹ ਕਦੇ ਮਿੱਠਾ, ਕੌੜਾ, ਖੱਟਾ ਜਾਂ ਨਮਕੀਨ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਸੁਆਦ ਅਤੇ ਉਹਨਾਂ ਨਾਲ ਜੁੜੇ ਖ਼ਤਰਿਆਂ ਦੇ ਬਾਰੇ ਦੱਸਾਂਗੇ...  

1. ਮਿੱਠਾ ਸੁਆਦ ਹੋਣ 'ਤੇ ਹੁੰਦੀ ਹੈ ਸ਼ੂਗਰ ਦੀ ਸਮੱਸਿਆ
ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਜਾਂ ਤੁਸੀਂ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਨਹੀਂ ਕਰ ਪਾ ਰਹੇ ਤਾਂ ਸਰੀਰ ਵਿੱਚ ਗਲੂਕੋਜ਼ ਜ਼ਿਆਦਾ ਹੋਣ ਕਾਰਨ ਤੁਹਾਡੇ ਮੂੰਹ ਦਾ ਸੁਆਦ ਮਿੱਠਾ ਹੋ ਸਕਦਾ ਹੈ। ਇਸਦੇ ਲੱਛਣ ਵਾਰ-ਵਾਰ ਪਿਆਸ ਲੱਗਣਾ ਅਤੇ ਚੀਜ਼ਾਂ ਦਾ ਧੁੰਦਲਾ ਨਜ਼ਰ ਆਉਣਾ ਵੀ ਹੋ ਸਕਦੇ ਹਨ। ਤਾਜ਼ੇ ਫਲ, ਸਬਜ਼ੀਆਂ ਖਾਣ ਅਤੇ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰਕੇ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। 

2. ਕੌੜਾ ਸੁਆਦ ਹੋਣ 'ਤੇ ਹੁੰਦੀਆਂ ਨੇ ਇਹ ਸਮੱਸਿਆਵਾਂ
ਸਰੀਰ ਦੀਆਂ ਕਈ ਸਮੱਸਿਆਵਾਂ ਦੇ ਕਾਰਨ ਤੁਹਾਡੇ ਮੂੰਹ ਦਾ ਸੁਆਦ ਕੌੜਾ ਹੋ ਸਕਦਾ ਹੈ। ਖ਼ਾਸ ਕਰ ਲੀਵਰ ਅਤੇ ਗਾਲ ਬਲੈਡਰ ਦੀਆਂ ਸਮੱਸਿਆਵਾਂ ਕਾਰਨ ਮੂੰਹ ਕੌੜਾ ਹੁੰਦਾ ਹੈ। ਕੌੜੇ ਸੁਆਦ ਦੇ ਕਾਰਨ ਢਿੱਡ ਵਿੱਚੋਂ ਤੇਜ਼ਾਬ ਭੋਜਨ ਦੀ ਪਾਈਪ ਵਿੱਚ ਵਾਪਸ ਜਾਣਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਸੀਨੇ ਵਿੱਚ ਜਲਨ ਹੋਣ ਲੱਗਦੀ ਹੈ। ਨਾਲ ਹੀ ਉਲਟੀਆਂ, ਢਿੱਡ ਦਰਦ ਅਤੇ ਥਕਾਵਟ ਵਰਗੇ ਲੱਛਣ ਦਿਖਾਈ ਦਿੰਦੇ ਹਨ।

4. ਖੱਟਾ ਸੁਆਦ ਹੋਣ 'ਤੇ ਹੁੰਦੀ ਹੈ ਐਸੀਡਿਟੀ ਦੀ ਸਮੱਸਿਆ
ਢਿੱਡ ਵਿੱਚ ਬਣਨ ਵਾਲਾ ਐਸਿਡ ਜਦੋਂ ਵਾਪਸ ਭੋਜਨ ਦੀ ਪਾਈਪ ਵਿੱਚ ਚਲਾ ਜਾਂਦਾ ਹੈ ਤਾਂ ਮੂੰਹ ਦਾ ਸੁਆਦ ਖੱਟਾ ਅਤੇ ਅਜੀਬ ਜਿਹਾ ਹੋ ਜਾਂਦਾ ਹੈ। ਖੱਟਾ ਸੁਆਦ ਕਈ ਸਿਹਤ ਸਮੱਸਿਆਵਾਂ ਜਿਵੇਂ ਪੌਸ਼ਟਿਕਤਾ ਦੀ ਘਾਟ, ਇੰਫੈਕਸ਼ਨ ਨੂੰ ਪੈਦਾ ਕਰਦਾ ਹੈ। ਅੱਧਾ ਚਮਚ ਲੂਣ ਅਤੇ ਇੱਕ ਚਮਚ ਬੇਕਿੰਗ ਸੋਡਾ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਗਰਾਰੇ ਕਰੋ, ਇਸ ਨਾਲ ਖੱਟਾ ਸੁਆਦ ਦੂਰ ਹੋ ਜਾਵੇਗਾ।

3. ਮੇਟੈਲਿਕ ਸੁਆਦ ਹੋਣ 'ਤੇ ਹੁੰਦੀ ਹੈ ਮਸੂੜਿਆਂ ਦੀ ਬੀਮਾਰੀ
ਤੁਹਾਡੀ ਜੀਭ ਦਾ ਮੇਟੈਲਿਕ ਸੁਆਦ ਮਸੂੜਿਆਂ ਦੀ ਬੀਮਾਰੀ ਜਾਂ ਲਾਗ, ਗੁਰਦੇ ਦੀ ਬੀਮਾਰੀ, ਜਿਗਰ ਦੀ ਬੀਮਾਰੀ ਜਾਂ ਸ਼ੂਗਰ ਦੇ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਦੇ ਸੀਨੇ ਵਿੱਚ ਜਲਨ, ਐਸਿਡ ਰਿਫਲਕਸ ਅਤੇ ਬਦਹਜ਼ਮੀ ਦੀ ਸਥਿਤੀ ਕਾਰਨ ਮੂੰਹ ਵਿੱਚ ਮੇਟੈਲਿਕ ਦਾ ਸੁਆਦ ਆ ਸਕਦਾ ਹੈ। ਇਸ ਤਰ੍ਹਾਂ ਦੇ ਸਵਾਦ ਦਾ ਬਣਿਆ ਰਹਿਣਾ ਕਿਸੇ ਐਲਰਜੀ ਜਾਂ ਨੁਕਸਾਨ ਦਾ ਸੰਕੇਤ ਹੋ ਸਕਦਾ ਹੈ, ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

5. ਨਮਕੀਨ ਸੁਆਦ ਹੋਣ 'ਤੇ ਹੁੰਦੀ ਹੈ ਸਰੀਰ 'ਚ ਪਾਣੀ ਦੀ ਘਾਟ
ਜੇਕਰ ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਵੇ ਜਾਂ ਸਰੀਰ ਦੇ ਇੱਕ ਹਿੱਸੇ ਪਾਣੀ ਇਕੱਠਾ ਹੋਵੇ ਤਾਂ ਥੁੱਕ ਬਣਨਾ ਘੱਟ ਜਾਂਦਾ ਹੈ। ਇਸ ਨਾਲ ਮੂੰਹ ਦਾ ਸੁਆਦ ਨਮਕੀਨ ਹੋ ਜਾਂਦਾ ਹੈ, ਜਿਸ ਦੇ ਲੱਛਣ-ਮੂੰਹ ਦਾ ਖੁਸ਼ਕ ਹੋਣਾ, ਪਿਆਸ ਨਾ ਲੱਗਣਾ ਅਤੇ ਜੋੜਾਂ ਵਿੱਚ ਦਰਦ ਹੋਣਾ ਆਦਿ ਹੈ। ਸਮੇਂ-ਸਮੇਂ 'ਤੇ ਪਾਣੀ ਪੀਣ ਨਾਲ ਮੂੰਹ ਦਾ ਨਮਕੀਨ ਸੁਆਦ ਘੱਟ ਹੋ ਜਾਂਦਾ ਹੈ। 

 


rajwinder kaur

Content Editor

Related News