ਇਹ 5 ਦੇਸੀ ਨੁਸਖ਼ੇ ਨੇ ਖੰਘ, ਜ਼ੁਕਾਮ ਤੇ ਬੁਖਾਰ ਸਣੇ ਮਾਨਸੂਨ ਦੀਆਂ ਕਈ ਬੀਮਾਰੀਆਂ ਦਾ ਰਾਮਬਾਣ ਇਲਾਜ
Friday, Jun 28, 2024 - 02:26 PM (IST)

ਜਲੰਧਰ (ਬਿਊਰੋ)– ਮਾਨਸੂਨ ਦੇ ਮੌਸਮ ’ਚ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਤੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਇਹੀ ਕਾਰਨ ਹੈ ਕਿ ਇਸ ਮੌਸਮ ’ਚ ਜ਼ਿਆਦਾਤਰ ਲੋਕ ਬੁਖਾਰ, ਖੰਘ, ਜ਼ੁਕਾਮ, ਸਰੀਰ ’ਚ ਦਰਦ ਤੇ ਢਿੱਡ ਦੀਆਂ ਸਮੱਸਿਆਵਾਂ ਤੋਂ ਪੀੜਤ ਹੁੰਦੇ ਹਨ। ਬਰਸਾਤ ਦੇ ਮੌਸਮ ’ਚ ਗੰਦੇ ਪਾਣੀ ਕਾਰਨ ਪਾਚਨ ਕਿਰਿਆ ਆਪਣੇ ਸਭ ਤੋਂ ਖ਼ਰਾਬ ਪੜਾਅ ’ਤੇ ਹੁੰਦੀ ਹੈ ਤੇ ਇਸ ਤਰ੍ਹਾਂ ਸਰੀਰ ਦੇ ਸਾਰੇ ਦੋਸ਼ ਖਰਾਬ ਹੋ ਜਾਂਦੇ ਹਨ। ਇਸ ਲਈ ਇਸ ਮੌਸਮ ’ਚ ਆਪਣੀ ਡਾਈਟ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਨ੍ਹਾਂ ਨਾਲ ਪਾਚਨ ਸ਼ਕਤੀ ’ਚ ਵਾਧਾ ਨਾ ਹੋਵੇ। ਇਸ ਮੌਸਮ ’ਚ ਵਾਇਰਲ ਬੀਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ। ਜੇਕਰ ਤੁਸੀਂ ਵੀ ਜ਼ੁਕਾਮ, ਖੰਘ ਜਾਂ ਬੁਖਾਰ ਵਰਗੇ ਲੱਛਣਾਂ ਤੋਂ ਪੀੜਤ ਹੋ ਤਾਂ ਤੁਸੀਂ ਹੇਠਾਂ ਦੱਸੇ ਗਏ ਆਯੁਰਵੈਦਿਕ ਨੁਸਖ਼ਿਆਂ ਰਾਹੀਂ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ–
ਹਰਬਲ ਪਾਣੀ
ਤੁਹਾਨੂੰ ਫਲੂ ਦੇ ਲੱਛਣਾਂ ਤੋਂ ਬਚਣ ਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਮਾਨਸੂਨ ਦੌਰਾਨ ਸਾਦੇ ਪਾਣੀ ਦੀ ਬਜਾਏ ਹਰਬਲ ਪਾਣੀ ਪੀਣਾ ਚਾਹੀਦਾ ਹੈ। ਸੁੱਕਾ ਅਦਰਕ, ਧਨੀਆ ਤੇ ਤੁਲਸੀ ਦੀਆਂ ਪੱਤੀਆਂ ਨੂੰ ਉਬਾਲ ਕੇ ਤੁਸੀਂ ਇਸ ਨੂੰ ਘਰ ’ਚ ਬਣਾ ਸਕਦੇ ਹੋ।
ਚੌਲਾਂ ਦਾ ਪਾਣੀ
ਮਾਨਸੂਨ ਦੌਰਾਨ ਚੌਲਾਂ ਦਾ ਪਾਣੀ ਵੀ ਬੇਹੱਦ ਫ਼ਾਇਦੇਮੰਦ ਹੈ। ਇਸ ’ਚ ਤੁਸੀਂ ਹਲਦੀ ਪਾਊਡਰ, ਲਸਣ, ਸੁੱਕਾ ਅਦਰਕ, ਜੀਰਾ, ਕਾਲੀ ਮਿਰਚ, ਅਜਵਾਇਨ ਤੇ ਧਨੀਆ ਪਾ ਸਕਦੇ ਹੋ।
ਲੱਸੀ
ਇਮਿਊਨਿਟੀ ਪਾਵਰ ਵਧਾਉਣ ਤੇ ਫਲੂ ਦੇ ਲੱਛਣਾਂ ਨਾਲ ਲੜਨ ਲਈ ਤੁਸੀਂ ਮਾਨਸੂਨ ’ਚ ਲੱਸੀ ਦਾ ਸੇਵਨ ਕਰ ਸਕਦੇ ਹੋ। ਤੁਸੀਂ ਇਸ ’ਚ ਸੁੱਕਾ ਅਦਰਕ, ਕਾਲੀ ਮਿਰਚ, ਅਜਵਾਇਨ ਤੇ ਕਰੀ ਪੱਤਾ ਮਿਲਾ ਸਕਦੇ ਹੋ।
ਗਰਮ ਪਾਣੀ ਦੀ ਭਾਫ਼ ਲਓ
ਫਲੂ ਦੇ ਲੱਛਣਾਂ ਨੂੰ ਘੱਟ ਕਰਨ ਲਈ ਗਰਮ ਪਾਣੀ ਦੀ ਭਾਫ਼ ਲਓ। ਗਰਮ ਪਾਣੀ ’ਚ ਅਜਵਾਇਨ ਦੇ ਪੱਤੇ, ਤੁਲਸੀ ਦੇ ਪੱਤੇ ਤੇ ਹਲਦੀ ਪਾਊਡਰ ਮਿਲਾਓ। ਇਹ ਬੰਦ ਨੱਕ ਨੂੰ ਖੋਲ੍ਹਣ, ਖੰਘ ਤੇ ਬੁਖਾਰ ਲਈ ਇਕ ਪ੍ਰਭਾਵਸ਼ਾਲੀ ਨੁਸਖ਼ਾ ਹੈ।
ਘਰ ’ਚ ਜੜੀ-ਬੂਟੀਆਂ ਦਾ ਧੂੰਆਂ ਕਰੋ
ਸਰ੍ਹੋਂ, ਹਲਦੀ, ਗਿਲੋਅ ਤੇ ਲੋਬਾਨ ਵਰਗੀਆਂ ਆਯੁਰਵੈਦਿਕ ਜੜੀ-ਬੂਟੀਆਂ ’ਚ ਐਂਟੀ-ਸੈਪਟਿਕ ਗੁਣ ਹੁੰਦੇ ਹਨ। ਮਾਨਸੂਨ ਦੇ ਮੌਸਮ ’ਚ ਇਨ੍ਹਾਂ ਜੜੀ-ਬੂਟੀਆਂ ਨੂੰ ਆਪਣੇ ਘਰ ’ਚ ਸਾੜ ਕੇ ਧੂੰਆਂ ਕਰੋ।
ਨੋਟ– ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਇਹ ਕਿਸੇ ਵੀ ਤਰੀਕੇ ਨਾਲ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੋ ਸਕਦਾ। ਵਧੇਰੇ ਵੇਰਵਿਆਂ ਲਈ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।