ਗਲਤ ਤਰੀਕੇ ਨਾਲ ਖਾਓਗੇ ਹਿੰਗ ਤਾਂ ਹੋ ਸਕਦੀਆਂ ਹਨ ਕਈ ਬੀਮਾਰੀਆਂ

Sunday, Apr 15, 2018 - 10:41 AM (IST)

ਗਲਤ ਤਰੀਕੇ ਨਾਲ ਖਾਓਗੇ ਹਿੰਗ ਤਾਂ ਹੋ ਸਕਦੀਆਂ ਹਨ ਕਈ ਬੀਮਾਰੀਆਂ

ਜਲੰਧਰ— ਕਈ ਗੁਣਾਂ ਨਾਲ ਭਰਪੂਰ ਹਿੰਗ ਦਾ ਇਸਤੇਮਾਲ ਖਾਣ ਦੇ ਨਾਲ-ਨਾਲ ਕਈ ਬੀਮਾਰੀਆਂ ਨੂੰ ਦੂਰ ਕਰਨ ਲਈ ਵੀ ਕੀਤਾ ਜਾਂਦਾ ਹੈ। ਸਿਹਤ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਪ੍ਰਾਚੀਨ ਸਮੇਂ ਤੋਂ ਹੀ ਇਸਨੂੰ ਆਯੁਰਵੇਦ ਵਿਚ ਖਾਸ ਜਗ੍ਹਾ ਦਿੱਤੀ ਗਈ ਹੈ। ਹਿੰਗ ਦੇ ਫਾਇਦਿਆਂ ਬਾਰੇ ਜਾਣ ਤੁਸੀਂ ਵੀ ਸੁਣਿਆ ਹੀ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਸੇਵਨ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਗਲਤ ਤਰੀਕੇ ਨਾਲ ਹਿੰਗ ਦਾ ਸੇਵਨ ਐਸੀਡਿਟੀ, ਸਕਿਨ ਰੈਸ਼ੇਜ ਤੋਂ ਲੈ ਕੇ ਲਕਵਾ ਤੱਕ ਦੀਆਂ ਪ੍ਰੇਸ਼ਾਨੀਆਂ ਦਾ ਕਾਰਨ ਬਣ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹਿੰਗ ਦੇ ਗਲਤ ਇਸਤੇਮਾਲ ਨਾਲ ਤੁਹਾਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ। 
ਪੇਟ ਵਿਚ ਗੈਸ
ਹਿੰਗ ਦਾ ਘਰੇਲੂ ਜਾਂ ਹਰਬਲ ਇਲਾਜ ਕਰਨ 'ਤੇ ਤੁਹਾਨੂੰ ਪੇਟ ਵਿਚ ਗੈਸ, ਦਸਤ, ਖੱਟੀ ਡਕਾਰ ਅਤੇ ਪੇਟ ਵਿਚ ਜਲਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਬਚਨ ਲਈ ਹਿੰਗ ਖਾਣ ਤੋਂ ਪਹਿਲਾਂ ਹਲਕਾ ਫੁਲਕਾ ਸਨੈਕ ਖਾ ਲਓ।
2. ਬੁੱਲਾਂ 'ਚ ਸੋਜ
ਇਸ ਦਾ ਸਿੱਧਾ ਸੇਵਨ ਬੁੱਲਾਂ 'ਚ ਸੋਜ, ਬੁੱਲਾਂ ਦਾ ਫੁੱਲਣ ਦਾ ਕਾਰਨ ਵੀ ਬਣ ਸਕਦਾ ਹੈ। ਉਂਝ ਤਾਂ ਇਹ ਪ੍ਰੇਸ਼ਾਨੀ ਕੁਝ ਘੰਟਿਆਂ ਵਿਚ ਖੁੱਦ ਠੀਕ ਹੋ ਜਾਂਦੀ ਹੈ ਪਰ ਜੇਕਰ ਅਜਿਹਾ ਨਹੀਂ ਹੋਵੇ ਜਾਂ ਸੋਜ ਚਿਹਰੇ-ਗਲੇ ਤੱਕ ਫੈਲ ਜਾਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ। 
3. ਹਾਈ ਜਾਂ ਲਓ ਬਲੱਡਪ੍ਰੈਸ਼ਰ
ਬਲਡ ਪ੍ਰੈਸ਼ਰ ਦੇ ਮਰੀਜਾਂ ਨੂੰ ਤਾਂ ਹਿੰਗ ਦਾ ਸੇਵਨ ਬਿਲਕੁੱਲ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਇਸਦਾ ਸੇਵਨ ਬਲੱਡ ਪ੍ਰੈਸ਼ਰ ਕਾਬੂ 'ਤੇ ਨਕਾਰਾਤਮਕ ਅਸਰ ਪਾਉਂਦਾ ਹੈ। ਇਸ ਲਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹਿੰਗ ਦੇ ਸੇਵਨ ਤੋਂ ਦੂਰੀ ਬਣਾ ਕੇ ਰੱਖੇ ਜਾਂ ਫਿਰ ਬਹੁਤ ਘੱਟ ਮਾਤਰਾ ਵਿਚ ਇਸਦਾ ਸੇਵਨ ਕਰੇ। 
4. ਸਿਰ ਦਰਦ ਜਾਂ ਚੱਕਰ ਆਉਣਾ
ਕੁਝ ਲੋਕ ਪੇਟ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਹਿੰਗ ਨੂੰ ਇੰਝ ਹੀ ਬਹੁਤ ਜ਼ਿਆਦਾ ਮਾਤਰਾ ਵਿਚ ਲੈ ਲੈਂਦੇ ਹਨ। ਮਗਰ ਇਸ ਤੋਂ ਤੁਹਾਨੂੰ ਸਿਰਦਰਦ, ਚੱਕਰ ਆਉਣਾ ਅਤੇ ਉਲਟੀ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਬਚਨ ਲਈ ਹਿੰਗ ਨੂੰ ਘੱਟ ਮਾਤਰਾ ਅਤੇ ਪਾਣੀ ਨਾਲ ਲਓ। 
5. ਲਕਵਾ
ਜੇਕਰ ਤੁਹਾਨੂੰ ਕਲਵਾ ਮਾਰ ਚੁੱਕਿਆ ਜਾਂ ਤੁਹਾਨੂੰ ਐਠਨ ਇਹ ਜੁੜੀ ਕੋਈ ਪ੍ਰੇਸ਼ਾਨੀ ਹੈ ਤਾਂ ਹਿੰਗ ਦਾ ਸੇਵਨ ਕਰਨ ਤੋਂ ਬਚੋ। ਇਸ ਨਾਲ ਤੁਹਾਨੂੰ ਦੌਰਾ ਪੈਣ ਦਾ ਡਰ ਰਹਿੰਦਾ ਹੈ।


Related News