ਸਿਹਤ ਲਈ ਬੇਹੱਦ ਲਾਭਕਾਰੀ ਹੈ ਛਿੱਲਾਂ ਸਣੇ ਖੀਰੇ ਦੀ ਵਰਤੋਂ, ਭਾਰ ਘਟਾਉਣ ਤੋਂ ਲੈ ਕੇ ਸਰੀਰ ਨੂੰ ਹੁੰਦੇ ਨੇ ਕਈ ਲਾਭ

03/23/2023 12:38:10 PM

ਨਵੀਂ ਦਿੱਲੀ- ਚੰਗੀ ਸਿਹਤ ਲਈ ਸਾਨੂੰ ਤਾਜ਼ੀਆਂ ਸਬਜ਼ੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕੁਝ ਸਬਜ਼ੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਸੇਵਨ ਸਲਾਦ ਦੇ ਤੌਰ 'ਤੇ ਕੀਤਾ ਜਾਂਦਾ ਹੈ, ਜਿਵੇਂ ਖੀਰਾ, ਖ਼ਾਸ ਕਰਕੇ ਗਰਮੀਆਂ 'ਚ ਇਸ ਦੀ ਡਿਮਾਂਡ ਵਧ ਜਾਂਦੀ ਹੈ ਕਿਉਂਕਿ ਇਸ 'ਚ ਪਾਣੀ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ ਜੋ ਡਿਹਾਈਡ੍ਰੇਸ਼ਨ ਦੇ ਖਤਰੇ ਨੂੰ ਘੱਟ ਕਰ ਦਿੰਦਾ ਹੈ ਪਰ ਅਸੀਂ ਖੀਰਾ ਹਮੇਸ਼ਾ ਛਿੱਲ ਕੇ ਖਾਂਦੇ ਹਾਂ, ਜੋ ਸਹੀ ਤਰੀਕਾ ਨਹੀਂ ਹੈ। 

PunjabKesari
ਖੀਰੇ ਦੀਆਂ ਛਿੱਲਾਂ ਉਤਾਰ ਕੇ ਅਸੀਂ ਕੂੜੇ 'ਚ ਸੁੱਟ ਦਿੰਦੇ ਹਾਂ ਪਰ ਸਾਡੇ 'ਚੋਂ ਕਾਫ਼ੀ ਘੱਟ ਲੋਕਾਂ ਨੂੰ ਪਤਾ ਹੈ ਕਿ ਇਨ੍ਹਾਂ ਛਿੱਲਾ 'ਚ ਪੌਸ਼ਕ ਤੱਤਾਂ ਦੀ ਕੋਈ ਘਾਟ ਨਹੀਂ ਹੁੰਦੀ ਹੈ। ਆਓ ਜਾਣਦੇ ਹਾਂ ਕਿ ਖੀਰੇ ਨੂੰ ਛਿੱਲਾਂ ਸਮੇਤ ਖਾਣ ਨਾਲ ਸਾਡੇ ਸਰੀਰ ਨੂੰ ਕਿਹੜੇ-ਕਿਹੜੇ ਫ਼ਾਇਦੇ ਹੋ ਸਕਦੇ ਹਨ। 
-ਜਿਨ੍ਹਾਂ ਲੋਕਾਂ ਦੀਆਂ ਨਜ਼ਰਾਂ ਕਮਜ਼ੋਰ ਹਨ ਉਨ੍ਹਾਂ ਨੂੰ ਨਿਯਮਿਤ ਤੌਰ 'ਤੇ ਛਿੱਲਾਂ ਸਮੇਤ ਖੀਰਾ ਖਾਣਾ ਚਾਹੀਦਾ ਕਿਉਂਕਿ ਇਸ 'ਚ ਵਿਟਾਮਿਨ ਏ ਪਾਇਆ ਜਾਂਦਾ ਹੈ ਜੋ ਨਾ ਸਿਰਫ਼ ਵੀਜ਼ਨ ਨੂੰ ਬਿਹਤਰ ਕਰਦਾ ਹੈ ਸਗੋਂ ਰਤੌਂਧੀ ਵਰਗੀਆਂ ਬੀਮਾਰੀਆਂ ਤੋਂ ਵੀ ਸਾਨੂੰ ਬਚਾਉਂਦਾ ਹੈ। 

ਇਹ ਵੀ ਪੜ੍ਹੋ-ਦੁਨੀਆ ਦੇ ਅਰਬਪਤੀਆਂ ਦੀ ਲਿਸਟ 'ਚ 21ਵੇਂ ਨੰਬਰ 'ਤੇ ਹਨ ਗੌਤਮ ਅਡਾਨੀ, ਹੁਣ ਇੰਨੀ ਹੋਈ ਨੈੱਟਵਰਥ
-ਖੀਰੇ ਦੀਆਂ ਛਿੱਲਾਂ ਸਾਡੀ ਚਮੜੀ ਲਈ ਕਾਫ਼ੀ ਫ਼ਾਇਦੇਮੰਦ ਮੰਨੀਆਂ ਜਾਂਦੀਆਂ ਹਨ ਕਿਉਂਕਿ ਇਸ 'ਚ ਐਸਕੋਰਬਿਕ ਐਸਿਡ ਪਾਇਆ ਜਾਂਦਾ ਹੈ, ਨਾਲ ਹੀ ਇਸ 'ਚ ਮਜ਼ਬੂਤ ਵਿਟਾਮਿਨ ਆਕਸੀਡੇਟਿਵ ਡੈਮੇਜ਼ ਹੋਣ ਤੋਂ ਬਚਾਉਂਦਾ ਹੈ ਜਿਸ ਨਾਲ ਚਿਹਰੇ 'ਤੇ  ਚਮਕ ਆਉਣ ਲੱਗਦੀ ਹੈ।

PunjabKesari
-ਭਾਰ ਘੱਟ ਕਰਨ ਦੀ ਗੱਲ ਕਰੀਏ ਤਾਂ ਛਿੱਲਾਂ ਸਮੇਤ ਖੀਰਾ ਖਾਣਾ ਕਾਫ਼ੀ ਕਾਰਗਰ ਸਾਬਤ ਹੋ ਸਕਦਾ ਹੈ ਕਿਉਂਕਿ ਇਸ 'ਚ ਕੈਲੋਰੀ ਘੱਟ ਹੁੰਦੀ ਹੈ ਇਹ ਮੈਟਾਬੋਲੀਜ਼ਮ ਨੂੰ ਬੂਸਟ ਕਰਦਾ ਹੈ ਨਾਲ ਹੀ ਹੰਗਰ ਕ੍ਰੇਵਿੰਗ ਨੂੰ ਘਟਾਉਂਦਾ ਹੈ, ਇਹ ਸਾਰੇ ਫੈਕਟਰਸ ਭਾਰ ਘਟਾਉਣ ਲਈ ਜ਼ਰੂਰੀ ਹਨ। 

ਇਹ ਵੀ ਪੜ੍ਹੋ-ਬ੍ਰਿਟੇਨ 'ਚ ਮੁਦਰਾਸਫੀਤੀ ਵਧ ਕੇ 10.4 ਫ਼ੀਸਦੀ 'ਤੇ ਪਹੁੰਚੀ
-ਖੀਰੇ ਨੂੰ ਛਿੱਲਾਂ ਸਮੇਤ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ। ਦਰਅਸਲ ਇਸ 'ਚ ਵਿਟਾਮਿਨ ਕੇ ਪਾਇਆ ਜਾਂਦਾ ਹੈ, ਜੋ ਬਲੱਡ ਕਲੋਟਿੰਗ ਨੂੰ ਰੋਕਦਾ ਹੈ ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ, ਨਾਲ ਹੀ ਬਲੱਡ ਵੇਸੇਲਸ ਵੀ ਹੈਲਦੀ ਰਹਿੰਦੇ ਹਨ। 

ਇਹ ਵੀ ਪੜ੍ਹੋ-ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਫਰਵਰੀ 'ਚ 56.82 ਵਧ ਕੇ 1.20 ਕਰੋੜ ਹੋਈ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News