ਧਮਨੀਆਂ ਨੂੰ ਬਲੋਕੇਜ ਹੋਣ ਤੋਂ ਬਚਾਉਂਦੇ ਹਨ ਇਹ ਆਹਾਰ
Saturday, Jul 08, 2017 - 02:42 PM (IST)
ਜਲੰਧਰ— ਸਰੀਰ ਦੇ ਭਿੰਨ ਅੰਗਾਂ ਵਿੱਚ ਖੂਨ ਨਾੜੀਆਂ ਦੇ ਬੰਦ ਹੋਣ ਦੇ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਕੋਰੋਨਰੀ ਧਮਨੀ ਰੋਗ, ਖੂਨ ਧਮਨੀ ਰੋਗ, ਪੈਰੀਫਰਲ ਧਮਨੀ ਦੀ ਬੀਮਾਰੀ, ਇੱਥੋ ਤੱਕ ਕਿ ਦਿਲ ਦੇ ਦੋਰੇ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਦਰਅਸਲ, ਇਹ ਸਮੱਸਿਆ ਜ਼ਿਆਦਾ ਮਾਤਰਾ ਵਿੱਚ ਸਿਗਰਟ ਪੀਣ ਵਾਲੇ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ। ਜਦੋਂ ਸਰੀਰ ਦੀਆਂ ਧਮਨੀਆਂ ਬੰਦ ਹੋਣ ਲੱਗਦੀਆਂ ਹਨ ਤਾਂ ਸਰੀਰ ਕੁੱਝ ਸ਼ੁਰੂਆਤੀ ਲੱਛਣਾ ਨਾਲ ਸਾਨੂੰ ਸੁੰਚੇਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਨੂੰ ਪਹਿਚਾਣ ਕੇ ਠੀਕ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਹੀ ਨਹੀਂ, ਸਗੋਂ ਆਪਣੇ ਖਾਣ-ਪੀਣ ਵਿੱਚ ਬਦਲਾਅ ਕਰਨਾ ਵੀ ਜ਼ਰੂਰੀ ਹੈ, ਤਾਂ ਹੀ ਧਮਨੀਆਂ ਦੀ ਬਲਾਕਿਜ ਨੂੰ ਰੋਕਿਆ ਜਾ ਸਕਦਾ ਹੈ।
1. ਗੰਜਾਪਣ
ਗੰਜਾਪਣ ਧਮਨੀਆਂ ਦੇ ਬੰਦ ਹੋਣ ਦੇ ਵੱਲ ਇਸ਼ਾਰਾ ਕਰਦਾ ਹੈ। 70000 ਤੋਂ ਜ਼ਿਆਦਾ ਲੋਕਾਂ ਉੱਤੇ ਹੋਈ ਇਕ ਖੋਜ ਦੇ ਅਨੁਸਾਰ ਗੰਜੇਪਣ ਨਾਲ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਦਿਲ ਦੇ ਰੋਗ ਹੋਣ ਦਾ ਖਤਰਾ ਵੱਧ ਸਕਦਾ ਹੈ।
2. ਪੈਰਾਂ ਵਿੱਚ ਦਰਦ
ਜੇਕਰ ਚਲਦੇ ਸਮੇਂ ਤੁਹਾਡੇ ਪੈਰਾਂ ਵਿੱਚ ਦਰਦ ਹੁੰਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਇਹ ਧਮਨੀਆਂ ਦੇ ਬੰਦ ਹੋਣ ਦਾ ਸੰਕੇਤ ਵੀ ਹੋ ਸਕਦਾ ਹੈ।
3. ਕੰਨਾਂ ਦੀ ਸਮੱਸਿਆਵਾਂ
ਜੇਕਰ ਕੰਨ ਦੀ ਥੱਲੇ ਵਾਲੀ ਪਰਤ ਸੁੰਗੜ ਜਾਵੇ ਤਾਂ ਇਹ ਧਮਨੀਆਂ ਦੇ ਬੰਦ ਹੋਣ ਵੱਲ ਇਸ਼ਾਰਾ ਕਰਦੀਆਂ ਹਨ। ਜਦੋਂ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਹੀਂ ਹੁੰਦਾ ਅਤੇ ਕੰਨ ਦੇ ਥੱਲੇ ਵਾਲੀ ਪਰਤ ਸੁੰਗੜਨ ਲੱਗਦੀ ਹੈ। ਇਹ ਸਮੱਸਿਆ ਵਧਦੀ ਉਮਰ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ।
ਇਹ ਆਹਾਰ ਧਮਨੀਆਂ ਨੂੰ ਬੰਦ ਹੋਣ ਤੋਂ ਬਚਾਉਣਗੇ
1. ਕੀਵੀ ਅਤੇ ਖਰਬੂਜਾ
ਇਨ੍ਹਾਂ ਦੋਵੇਂ ਫਲਾਂ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਖਰਾਬ ਕੋਲੇਸਟਰੌਲ ਦੇ ਸਤਰ ਨੂੰ ਘੱਟ ਕਰਦੇ ਹਨ ਅਤੇ ਧਮਨੀਆਂ ਦੀ ਪਲੌਕ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਸ ਲਈ ਰੋਜ਼ ਇਨ੍ਹਾਂ ਦੋਵਾਂ ਨੂੰ ਖਾਓ।
2. ਲਸਣ
ਬਲੱਡ ਪ੍ਰੈੱਸ਼ਰ ਅਤੇ ਖਰਾਬ ਕੋਲੇਸਟਰੌਲ ਦੇ ਸਤਰ ਨੂੰ ਘੱਟ ਕਰਨ ਦੇ ਲਈ ਲਸਣ ਕਾਫੀ ਫਾਇਦੇਮੰਦ ਹੈ। ਜੇਕਰ ਦਿਨ ਵਿੱਚ ਲਸਣ ਦੀਆਂ 3-4 ਕਲੀਆਂ ਖਾਦੀਆਂ ਜਾਵੇ ਤਾਂ ਦਿਲ ਦੀਆਂ ਧਮਨੀਆਂ ਵਿੱਚ ਕਦੀ ਵੀ ਪ੍ਰੇਸ਼ਾਨੀ ਨਹੀਂ ਆਵੇਗੀ।
4. ਸੇਬ ਅਤੇ ਪਕੇ ਫਲ
ਰੋਜ਼ ਇਕ ਸੇਬ ਖਾਓ। ਇਸ ਵਿੱਚ ਪਾਏ ਜਾਣ ਵਾਲੇ ਗੁਣ ਕੋਲੇਸਟਰੌਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।
5. ਪਾਲਕ
ਪਾਲਕ ਵਿੱਚ ਵਿਟਾਮਿਨ-ਏ ਅਤੇ ਸੀ ਭਰਪੂਰ ਹੁੰਦਾ ਹੈ। ਇਹ ਧਮਨੀਆਂ ਨੂੰ ਬੰਦ ਹੋਣ ਤੋਂ ਰੋਕਦਾ ਹੈ। ਬਲੱਡ ਪ੍ਰੈੱਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।
