ਰੋਜ਼ਾਨਾ ਬਦਾਮ ਖਾਣ ਨਾਲ ਸਰੀਰ ’ਤੇ ਕੀ ਅਸਰ ਪੈਂਦਾ ਹੈ? ਹੈਰਾਨ ਕਰਨਗੇ ਫ਼ਾਇਦੇ

Saturday, Jul 27, 2024 - 05:33 PM (IST)

ਜਲੰਧਰ (ਬਿਊਰੋ)– ਰੋਜ਼ਾਨਾ ਇਕ ਮੁੱਠੀ ਬਾਦਾਮ ਖਾਣ ਨਾਲ ਸਿਹਤ ਨੂੰ ਸ਼ਾਨਦਾਰ ਲਾਭ ਹੋ ਸਕਦੇ ਹਨ। ਕਈ ਅਧਿਐਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਬਦਾਮ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਕਾਪਰ, ਮੈਗਨੀਸ਼ੀਅਮ, ਵਿਟਾਮਿਨ ਈ ਤੇ ਰਿਬੋਫਲੇਵਿਨ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ’ਚ ਆਇਰਨ, ਪੋਟਾਸ਼ੀਅਮ, ਜ਼ਿੰਕ ਤੇ ਵਿਟਾਮਿਨ ਬੀ, ਨਿਆਸੀਨ, ਥਿਆਮੀਨ ਤੇ ਫੋਲੇਟ ਵੀ ਹੁੰਦੇ ਹਨ। ਇਹ ਸਿਹਤਮੰਦ ਅਸੰਤ੍ਰਿਪਤ ਚਰਬੀ ਦਾ ਭੰਡਾਰ ਵੀ ਹਨ, ਜੋ ਦਿਲ ਲਈ ਚੰਗਾ ਹੈ।

ਇਕ ਤਾਜ਼ਾ ਅਧਿਐਨ ’ਚ ਪਾਇਆ ਗਿਆ ਹੈ ਕਿ ਜਿਹੜੇ ਲੋਕ ਰੋਜ਼ਾਨਾ ਇਕ ਮੁੱਠੀ ਭਰ ਕੇ ਬਦਾਮ ਖਾਂਦੇ ਹਨ, ਉਨ੍ਹਾਂ ’ਚ ਕੈਂਸਰ, ਦਿਲ ਦੀ ਬੀਮਾਰੀ ਤੇ ਮੌਤ ਦੇ ਹੋਰ ਮੁੱਖ ਕਾਰਨਾਂ ਨਾਲ ਮਰਨ ਦਾ 20 ਫ਼ੀਸਦੀ ਘੱਟ ਜੋਖ਼ਮ ਹੁੰਦਾ ਹੈ।

ਬਦਾਮ ਇਕ ਵਧੀਆ ਮਿਡ ਮੀਲ ਸਨੈਕ ਦੇ ਨਾਲ-ਨਾਲ ਸਵੇਰ ਦਾ ਸੁਪਰਫੂਡ ਵੀ ਹੋ ਸਕਦਾ ਹੈ। ਸ਼ਾਨਦਾਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਬਦਾਮ ਨੂੰ ਭਿਓਂ ਕੇ ਜਾਂ ਭੁੰਨ ਕੇ ਵੀ ਖਾਧਾ ਜਾ ਸਕਦਾ ਹੈ। ਸਮੂਦੀ, ਹਲਵਾ, ਦਹੀਂ ਆਦਿ ’ਚ ਮਿਲਾ ਕੇ ਬਦਾਮ ਨੂੰ ਖਾਧਾ ਜਾ ਸਕਦਾ ਹੈ। ਜੇਕਰ ਤੁਸੀਂ ਵਿਗਨ ਹੋ ਤਾਂ ਬਦਾਮ ਦਾ ਦੁੱਧ ਤੁਹਾਡੀ ਡੇਅਰੀ ਲੋੜ ਨੂੰ ਪੂਰਾ ਕਰ ਸਕਦਾ ਹੈ ਕਿਉਂਕਿ ਇਹ ਘੱਟ ਕੈਲਰੀ ਦੇ ਨਾਲ-ਨਾਲ ਪ੍ਰੋਟੀਨ ਦਾ ਭਰਪੂਰ ਸਰੋਤ ਹੈ, ਜਿਸ ’ਚ ਵਿਟਾਮਿਨ ਡੀ ਤੇ ਹੋਰ ਪੌਸ਼ਟਿਕ ਤੱਤ ਮੌਜੂਦ ਹਨ।

ਬਦਾਮ ਖਾਣ ਦੇ ਹੈਰਾਨੀਜਨਕ ਫ਼ਾਇਦੇ

ਕੋਲੈਸਟ੍ਰੋਲ ਘੱਟ ਕਰੇ
ਬਦਾਮ ਤੁਹਾਡੇ ਰੈੱਡ ਬਲੱਡ ਸੈੱਲਜ਼ ’ਚ ਵਿਟਾਮਿਨ ਈ ਦੇ ਪੱਧਰ ਨੂੰ ਵਧਾਉਣ ਤੇ ਕੋਲੈਸਟ੍ਰੋਲ ਹੋਣ ਦੇ ਤੁਹਾਡੇ ਜੋਖ਼ਮਾਂ ਨੂੰ ਘੱਟ ਕਰਦਾ ਹੈ। ਤੁਹਾਡੇ ਖ਼ੂਨ ਦੇ ਪ੍ਰਵਾਹ ’ਚ ਵਿਟਾਮਿਨ ਈ ਦੇ ਪੱਧਰ ਨੂੰ ਵਧਾਉਣ ਨਾਲ ਐਂਟੀਆਕਸੀਡੈਂਟ ਬਣਦੇ ਹਨ, ਜੋ ਤੁਹਾਡੇ ਸੈੱਲਾਂ ਨੂੰ ਕੋਲੈਸਟ੍ਰੋਲ ਦੇ ਵਿਕਾਸ ਤੋਂ ਰੋਕਦੇ ਹਨ। ਇਸ ਤਰ੍ਹਾਂ ਰੋਜ਼ਾਨਾ ਇਕ ਮੁੱਠੀ ਬਦਾਮ ਖਾਣ ਨਾਲ ਤੁਹਾਡੇ ਖ਼ੂਨ ’ਚ ਵਿਟਾਮਿਨ ਈ ਵੱਧ ਸਕਦਾ ਹੈ ਤੇ ਇਹ ਤੁਹਾਨੂੰ ਕੋਲੈਸਟ੍ਰੋਲ ਦੇ ਵਿਕਾਸ ਦੇ ਜੋਖ਼ਮ ਤੋਂ ਵੀ ਬਚਾ ਸਕਦਾ ਹੈ।

ਦਿਲ ਲਈ ਚੰਗੇ
ਜਦੋਂ ਬਦਾਮ ਨੂੰ ਕੁਝ ਹੋਰ ਮੇਵੇ ਦੇ ਨਾਲ ਖਾਧਾ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਇਹ ਤੁਹਾਡੇ ਦਿਲ ਲਈ ਚੰਗਾ ਹੈ। ਜਿਹੜੇ ਲੋਕ ਬਦਾਮ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਖ਼ੂਨ ’ਚ ਐਂਟੀਆਕਸੀਡੈਂਟ ਜ਼ਿਆਦਾ ਹੁੰਦੇ ਹਨ ਤੇ ਇਸ ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ’ਚ ਮਦਦ ਮਿਲਦੀ ਹੈ ਤੇ ਸਰੀਰ ਦੇ ਵੱਖ-ਵੱਖ ਹਿੱਸਿਆਂ ’ਚ ਖ਼ੂਨ ਦੇ ਪ੍ਰਵਾਹ ’ਚ ਸੁਧਾਰ ਹੁੰਦਾ ਹੈ।

ਬਲੱਡ ਸ਼ੂਗਰ ਨੂੰ ਰੈਗੂਲੇਟ ਕਰੇ
ਬਦਾਮ ਦਾ ਸੇਵਨ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਤੇ ਉਨ੍ਹਾਂ ਨੂੰ ਸਥਿਰ ਕਰਨ ਲਈ ਫ਼ਾਇਦੇਮੰਦ ਹੈ। ਅਜਿਹਾ ਇਸ ਲਈ ਹੈ ਕਿਉਂਕਿ ਬਦਾਮ ’ਚ ਮੈਗਨੀਸ਼ੀਅਮ ਹੁੰਦਾ ਹੈ। ਟਾਈਪ 2 ਡਾਇਬਟੀਜ਼ ਤੋਂ ਪੀੜਤ ਲੋਕਾਂ ਲਈ ਬਦਾਮ ਇਸ ਨੂੰ ਸਥਿਰ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਇਨਸੁਲਿਨ ਪ੍ਰਤੀਰੋਧ ਵਿਕਸਿਤ ਕਰੇਗਾ, ਜੋ ਕਿ ਸ਼ੂਗਰ ਤੋਂ ਪੀੜਤ ਲੋਕਾਂ ਲਈ ਬਹੁਤ ਵਧੀਆ ਹੈ ਤੇ ਇਹ ਬਦਾਮ ’ਚ ਮੈਗਨੀਸ਼ੀਅਮ ਦੀ ਸਮੱਗਰੀ ਦੇ ਕਾਰਨ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਦਦਗਾਰ
ਘੱਟ ਮੈਗਨੀਸ਼ੀਅਮ ਦਾ ਪੱਧਰ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਦਿਲ ਦਾ ਦੌਰਾ, ਸਟ੍ਰੋਕ ਤੇ ਕਿਡਨੀ ਫੇਲ ਹੋ ਜਾਂਦੀ ਹੈ। ਬਦਾਮ ’ਚ ਮੈਗਨੀਸ਼ੀਅਮ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਨ ’ਚ ਮਦਦ ਕਰਦਾ ਹੈ। ਜੇਕਰ ਤੁਹਾਡੇ ਸਰੀਰ ’ਚ ਮੈਗਨੀਸ਼ੀਅਮ ਦੀ ਕਮੀ ਹੈ ਤਾਂ ਤੁਹਾਨੂੰ ਆਪਣੀ ਖੁਰਾਕ ’ਚ ਬਦਾਮ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।


Tarsem Singh

Content Editor

Related News