ਫੇਫੜਿਆਂ ਦੇ ਕੈਂਸਰ ਦੇ ਲੱਛਣ, ਕਾਰਨ ਅਤੇ ਰੋਕਥਾਮ
Tuesday, Oct 25, 2016 - 12:20 PM (IST)

ਫੇਫੜੇ ਦਾ ਕੈਂਸਰ ਦੂਜਾ ਸਭ ਤੋਂ ਆਮ ਪਾਏ ਜਾਣ ਵਾਲਾ ਕੈਂਸਰ ਹੈ ਜੋ ਔਰਤਾਂ ਅਤੇ ਮਰਦਾਂ ਦੋਨਾਂ ''ਚ ਮੌਤ ਦੇ ਖਤਰੇ ਨੂੰ ਵਧਾਉਂਦਾ ਹੈ।
ਫੇਫੜੇ ਦਾ ਕੈਂਸਰ ਹੋਣ ਦਾ ਕਾਰਨ—
ਤੰਬਾਕੂ—ਜ਼ਿਆਦਾਤਰ ਫੇਫੜਿਆਂ ਦਾ ਕੈਂਸਰ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ ਜੋ ਤੰਬਾਕੂ ਦੀ ਵਰਤੋਂ ਜ਼ਿਆਦਾ ਕਰਦੇ ਹਨ। ਇਹ ਫੇਫੜਿਆਂ ਦੇ ਸੈੱਲ ਨੂੰ ਤੋੜ ਦਿੰਦਾ ਹੈ। ਜਿਸ ਨਾਲ ਸੈੱਲ ਅਸਾਧਾਰਨ ਰੂਪ ਨਾਲ ਵਧਣ ਲੱਗਦਾ ਹੈ ਅਤੇ ਕੈਂਸਰ ਦਾ ਕਾਰਨ ਬਣਦਾ ਹੈ।
ਐਸਬੈਸਟੋਸ—ਐਸਬੈਸਟੋਸ ਇਕ ਪੱਥਰ ਹੈ ਜੋ ਇਮਾਰਤਾਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਨਿਕਲਣ ਵਾਲਾ ਧੂੰਆ ਜੇਕਰ ਵਿਅਕਤੀ ਦੇ ਸਾਹ ਲੈਣ ਦੌਰਾਨ ਅੰਦਰ ਚਲਾ ਜਾਂਦਾ ਹੈ ਤਾਂ ਫੇਫੜਿਆਂ ਨੂੰ ਹਾਨੀ ਪਹੁੰਚਾਉਂਦਾ ਹੈ। ਇਸ ਨਾਲ ਫੇਫੜਿਆਂ ਦਾ ਕੈਂਸਰ ਵਧ ਜਾਂਦਾ ਹੈ।
ਰਾਡੋਨ— ਇਹ ਮਿੱਟੀ ਤੋਂ ਪੈਦਾ ਹੋਣ ਵਾਲੀ ਬਦਬੂਦਾਰ ਗੈਸਾਂ ਹਨ। ਇਸ ਦੇ ਸੰਪਰਕ ''ਚ ਆਉਣ ਨਾਲ ਫੇਫੜਿਆਂ ਦਾ ਕੈਂਸਰ ਹੋਣ ਦਾ ਖਤਰਾ ਵਧ ਜਾਂਦਾ ਹੈ।
ਲੱਛਣ— ਫੇਫੜਿਆਂ ਦਾ ਕੈਂਸਰ ਕਰਨ ਵਾਲੇ ਰੋਗੀ ''ਚ ਇਹ ਲੱਛਣ ਆਮ ਤੌਰ ''ਤੇ ਦੇਖਣ ਨੂੰ ਮਿਲਦੇ ਹਨ।
- ਥਕਾਵਟ
- ਖਾਂਸੀ
- ਸਾਹ ਲੈਣ ''ਚ ਪਰੇਸ਼ਾਨੀ
- ਛਾਤੀ ''ਚ ਦਰਦ
- ਭੁੱਖ ਘੱਟ ਲੱਗਣਾ
- ਰੇਸ਼ੇ ''ਚ ਖੂਨ ਆਉਣਾ
- ਖਾਂਸੀ ਦੇ ਨਾਲ ਰੇਸ਼ਾ ਆਉਣਾ
ਇਹ ਜ਼ਰੂਰੀ ਨਹੀਂ ਹੈ ਕਿ ਇਹ ਲੱਛਣ ਕੈਂਸਰ ਦੇ ਹੀ ਕਾਰਨ ਹੋਣ ਪਰ ਇਸ ਲੱਛਣਾਂ ਨੂੰ ਦਿਖਾਈ ਦੇਣ ''ਤੇ ਸਮੇਂ ਰਹਿੰਦੇ ਹੀ ਡਾਕਟਰੀ ਜਾਂਚ ਕਰਵਾ ਲੈਣੀ ਚਾਹੀਦੀ ਹੈ।
ਮਿਲਿਆ-ਜੁਲਿਆ ਇਲਾਜ— ਫੇਫੜਿਆਂ ਦੇ ਰੋਗੀ ਦਾ ਇਲਾਜ ਕਿਸੀ ਵਧੀਆ ਡਾਕਟਰ ਕੋਲੋ ਹੀ ਨਹੀਂ ਸਗੋਂ ਅਲੱਗ-ਅਲੱਗ ਵਧੀਆ ਡਾਕਟਰਾਂ ਕੋਲੋ ਕਰਵਾਉਣਾ ਚਾਹੀਦਾ ਹੈ। ਜਿਸ ਤਰ੍ਹਾਂ ਕੀਮੋਥੈਰੇਪੀ, ਕਈ ਵਾਰ ਅੋਪਰੇਸ਼ਨ ਦੇ ਬਾਅਦ ਜਾਂ ਪਹਿਲੇ ਜਾਂ ਅੋਪਰੇਸ਼ਨ ਦੇ ਦੌਰਾਨ ਜਾਂ ਰੈਡੀਏਸ਼ਟ ਥੈਰੇਪੀ ਦੇ ਬਾਅਦ ਹੀ ਕੀਤਾ ਜਾ ਸਕਦਾ ਹੈ।