ਨੀਫਾ ਵੱਲੋਂ ਭਾਰਤ ਦੇ ਉੱਦਮੀ ਨੌਜਵਾਨ ਸੋਢੀ ਨੂੰ ਪੱਤਰਕਾਰਤਾ ਅਤੇ ਰਾਜਨੀਤਕ ਖੇਤਰ ''ਚ ਪ੍ਰਾਪਤੀਆਂ ਬਦਲੇ ਰਾਸ਼ਟਰੀ ਸਨਮਾਨ
Monday, Sep 22, 2025 - 01:25 PM (IST)

ਜਲੰਧਰ (ਬਿਊਰੋ)- ਬੀਤੇ ਦਿਨੀ ਦਿੱਲੀ ਵਿਖੇ ਭਾਰਤ ਮੰਡਪਮ 'ਚ ਇਕ ਸਮਾਜ ਸੇਵੀ ਸੰਸਥਾ ਨੀਫਾ ਵੱਲੋਂ ਆਪਣੀ ਸਿਲਵਰ ਜੁਬਲੀ ਮਨਾਉਂਦਿਆਂ ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਉਦਮੀ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬ 'ਚੋਂ ਮੋਹਾਲੀ ਦੇ ਰਹਿਣ ਵਾਲੇ ਅਰੁਣਜੋਤ ਸਿੰਘ ਸੋਢੀ ਨੂੰ ਇਕ ਨੌਜਵਾਨ ਉਦਮੀ ਵਜੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੋਢੀ ਨੇ ਲੰਮਾ ਸਮਾਂ ਪੱਤਰਕਾਰਤਾ ਦੇ ਖੇਤਰ 'ਚ ਕੰਮ ਕੀਤਾ ਅਤੇ ਉਸ ਤੋਂ ਬਾਅਦ ਰਾਜਨੀਤੀਕ ਤੌਰ ਤੇ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਭਾਰਤ ਤੋਂ ਇਲਾਵਾ ਜਾਪਾਨ ਮਰੀਸ਼ੀਅਸ ਅਤੇ ਥਾਈਲੈਂਡ ਤੋਂ ਵੀ ਨੌਜਵਾਨ ਆਏ ਹੋਏ ਸਨ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰਾਂ 'ਚ ਕੋਈ ਨਾ ਕੋਈ ਉਪਲੱਬਧੀਆਂ ਕੀਤੀਆਂ ਹਨ। ਦੇਸ਼ ਭਰ ਦੇ ਤਕਰੀਬਨ 70 ਜ਼ਿਲ੍ਹਿਆਂ ਤੋਂ ਨੌਜਵਾਨ ਆਏ ਸਨ ਅਤੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨਾਂ ਨੇ ਦੇਸ਼ ਪ੍ਰਤੀ ਇਕਜੁਟ ਕੇ ਚੱਲਣ ਦਾ ਸੰਕਲਪ ਲਿਆ ਅਤੇ ਭਾਰਤ ਮਾਤਾ ਦੀ ਰੱਖਿਆ ਲਈ ਸਹੁੰ ਚੁੱਕੀ।
ਇਸ ਮੌਕੇ ਸੰਸਥਾ ਦੇ ਭਾਰਤ ਦੇ ਮੁਖੀ ਸਰਦਾਰ ਪ੍ਰੀਤਪਾਲ ਸਿੰਘ ਪੰਨੂ ਅਤੇ ਪੰਜਾਬ ਦੇ ਪ੍ਰਧਾਨ ਸਰਦਾਰ ਸਤਪ੍ਰੀਤ ਸਿੰਘ ਅਤੇ ਸਰਦਾਰ ਤਰਸੇਮ ਸਿੰਘ ਬਰਾੜ ਤੋਂ ਇਲਾਵਾ ਚੜਦੀਕਲਾ ਦੇ ਸੰਚਾਲਕ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਵੀ ਮੌਜੂਦ ਸਨ। ਇਸ ਮੌਕੇ ਵਰਡ ਰਿਕਾਰਡ ਆਫ ਐਕਸੀਲੈਂਸ ਦੇ ਪ੍ਰਧਾਨ ਆਰ ਹੈਨਰੀ ਦੇ ਵੱਲੋਂ ਸੋਢੀ ਨੂੰ ਵਿਸ਼ਵ ਰਿਕਾਰਡ ਆਫ ਐਕਸੀਲੈਂਸ ਦੇ ਸਨਮਾਨ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚੋਂ ਆਏ ਨੌਜਵਾਨਾਂ ਨੇ ਆਪਣੇ-ਆਪਣੇ ਸੂਬੇ ਦਾ ਨਾਚ ਪੇਸ਼ ਕਰਕੇ ਮਨੋਰੰਜਨ ਕੀਤਾ। ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੀ ਇਨ੍ਹਾਂ ਉੱਦਮੀ ਨੌਜਵਾਨਾਂ ਦੇ ਲਈ ਇਕ ਕਾਫੀ ਬੁੱਕ ਪ੍ਰਕਾਸ਼ਿਤ ਕੀਤੀ ਗਈ ਜਿਸ 'ਚ ਉਨਾਂ ਦੀ ਜੀਵਨੀ ਬਾਰੇ ਸੰਖੇਪ ਲਿਖਿਆ ਤਾਂ ਕਿ ਹੋਰ ਵੀ ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਮਿਲ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8