ਇਹ ਸੁਪਰ ਫੂਡ ਕਰਨਗੇ ਤੁਹਾਨੂੰ ਤਣਾਅ ਤੋਂ ਦੂਰ

Saturday, Sep 07, 2019 - 03:59 PM (IST)

ਇਹ ਸੁਪਰ ਫੂਡ ਕਰਨਗੇ ਤੁਹਾਨੂੰ ਤਣਾਅ ਤੋਂ ਦੂਰ

ਅੱਜ ਦੇ ਸਮੇਂ 'ਚ ਹਰ ਇਕ ਵਿਅਕਤੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਣਾਅ 'ਚ ਰਹਿੰਦਾ ਹੈ। ਜੇਕਰ ਕਿਹਾ ਜਾਵੇ ਕਿ ਵਿਅਕਤੀ ਦੇ ਤਣਾਅ ਦੇ ਪਿੱਛੇ ਸਮੱਸਿਆਵਾਂ ਤੋਂ ਜ਼ਿਆਦਾ ਉਨ੍ਹਾਂ ਦਾ ਖਾਣਾ-ਪੀਣਾ ਜ਼ਿੰਮੇਵਾਰ ਹੈ ਤਾਂ ਸ਼ਾਇਦ ਕੁਝ ਗਲਤ ਨਹੀਂ ਹੋਵੇਗਾ। ਜੀ, ਹਾਂ ਅੱਜ ਕੱਲ ਲੋਕ ਪੋਸ਼ਣ ਤੋਂ ਜ਼ਿਆਦਾ ਸੁਆਦ ਲਈ ਭੋਜਨ ਕਰਦੇ ਹਨ। ਜਦੋਂਕਿ ਵਿਅਕਤੀ ਦਾ ਆਹਾਰ ਅਜਿਹਾ ਹੋਣਾ ਚਾਹੀਦਾ ਜੋ ਉਸ ਦੇ ਸਰੀਰਿਕ ਵਿਕਾਸ ਦੇ ਨਾਲ-ਨਾਲ ਉਸ ਦੇ ਮਾਨਸਿਕ ਪੋਸ਼ਣ ਦਾ ਵੀ ਧਿਆਨ ਰੱਖੇ। ਅਜਿਹਾ ਇਸ ਲਈ ਕਿਉਂਕਿ ਤੁਸੀਂ ਜਿਸ ਤਰ੍ਹਾਂ ਦਾ ਭੋਜਨ ਕਰੋਗੇ ਉਸੇ ਤਰ੍ਹਾਂ ਦਾ ਹੀ ਤੁਹਾਡਾ ਦਿਮਾਗ ਸਿਹਤਮੰਦ ਹੋਵੇਗਾ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ 5 ਅਜਿਹੇ ਫੂਡਸ ਜੋ ਤੁਹਾਡੀ ਦਿਮਾਗੀ ਸਿਹਤ ਦਾ ਧਿਆਨ ਰੱਖਦੇ ਹੋਏ ਤੁਹਾਨੂੰ ਤਣਾਅ ਤੋਂ ਰੱਖਣਗੇ ਦੂਰ।
ਕਾਫੀ ਮਾਤਰਾ 'ਚ ਪਾਣੀ ਪੀਓ
ਤੁਹਾਨੂੰ ਤਣਾਅ ਦੂਰ ਕਰਨ ਲਈ ਸਭ ਤੋਂ ਪਹਿਲਾਂ ਪਾਣੀ ਦੀ ਆਦਤ ਪਾਉਣੀ ਹੋਵੇਗੀ। ਵਿਅਕਤੀ ਨੂੰ ਦਿਨ ਭਰ 'ਚ ਘੱਟੋ ਘੱਟ ਅੱਠ ਗਿਲਾਸ ਪਾਣੀ ਪੀਣਾ ਚਾਹੀਦਾ। ਅਜਿਹਾ ਕਰਨ ਨਾਲ ਸਰੀਰ 'ਚ ਡੀਹਾਈਡਰੇਸ਼ਨ ਦੀ ਸਮੱਸਿਆ ਨਹੀਂ ਹੁੰਦੀ ਹੈ। ਹਾਲ ਹੀ 'ਚ ਹੋਈ ਇਕ ਖੋਜ 'ਚ ਵੀ ਇਹ ਪਾਇਆ ਗਿਆ ਹੈ ਡੀਹਾਈਡਰੇਸ਼ਨ ਵਿਅਕਤੀ ਦੇ ਮੈਂਟਰ ਕਾਨਸੈਂਟ੍ਰੇਸ਼ਨ ਲੈਵਲ ਨੂੰ ਵਿਗਾੜ ਦਿੰਦਾ ਹੈ।

PunjabKesari
ਨਾਸਤਾ ਨਾ ਭੁੱਲੋ
ਸਵੇਰੇ ਦਾ ਨਾਸ਼ਤਾ ਸਰੀਰ ਦੇ ਮੈਟਾਬੋਲੀਜ਼ਮ ਨੂੰ ਬਣਾਏ ਰੱਖਣ ਦਾ ਕੰਮ ਕਰਦਾ ਹੈ। ਸਿਹਤ ਨਾਲ ਜੁੜੀ ਇਕ ਖੋਜ 'ਚ ਦੱਸਿਆ ਗਿਆ ਕਿ ਜੋ ਲੋਕ ਸਵੇਰੇ ਦਾ ਨਾਸ਼ਤਾ ਮਿਸ ਨਹੀਂ ਕਰਦੇ ਉਨ੍ਹਾਂ 'ਚ ਨਾ ਕਰਨ ਵਾਲਿਆਂ ਦੀ ਤੁਲਨਾ 'ਚੋਂ ਡਿਪ੍ਰੈਸ਼ਨ ਦੀ ਸੰਭਾਵਨਾ 30 ਫੀਸਦੀ ਤੱਕ ਘਟ ਹੁੰਦੀ ਹੈ।
ਵਿਟਾਮਿਨ ਡੀ
ਵਿਟਾਮਿਨ ਡੀ ਦਿਮਾਗ ਅਤੇ ਸਰੀਰ ਦੋਵਾਂ ਨੂੰ ਪੋਸ਼ਣ ਦੇਣ ਦਾ ਕੰਮ ਕਰਦਾ ਹੈ। ਜਿਸ ਦੀ ਵਜ੍ਹਾ ਨਾਲ ਵਿਅਕਤੀ ਨੂੰ ਡਿਪ੍ਰੈੱਸ਼ਨ ਭਾਵ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮਨੋਵਿਗਿਆਨੀਆਂ ਨੇ ਪਾਇਆ ਹੈ ਕਿ ਵਿਟਾਮਿਨ ਡੀ ਜਿਨ੍ਹਾਂ ਲੋਕਾਂ 'ਚ ਘੱਟ ਹੁੰਦੀ ਹੈ, ਉਨ੍ਹਾਂ 'ਚ ਡਿਪ੍ਰੈੱਸ਼ਨ ਜ਼ਿਆਦਾ ਪਾਇਆ ਜਾਂਦਾ ਹੈ। ਜਦੋਂਕਿ ਇਸ ਦੀ ਲੋੜ ਅਨੁਮਾਰ ਮਾਤਰਾ ਲੈਣ ਵਾਲੇ ਲੋਕਾਂ 'ਚ ਡਿਪ੍ਰੈੱਸ਼ਨ ਘੱਟ ਹੁੰਦਾ ਹੈ। ਵਿਟਾਮਿਨ ਡੀ ਦਾ ਸਭ ਤੋਂ ਚੰਗਾ ਸਰੋਤ ਸੂਰਜ ਦੀਆਂ ਕਿਰਨਾਂ ਹਨ। ਹਫਤੇ 'ਚ ਦੋ ਵਾਰ 30 ਮਿੰਟ ਸੂਰਜ ਦੇ ਸਾਹਮਣੇ ਖੜ੍ਹੇ ਰਹਿਣ ਨਾਲ ਤੁਹਾਨੂੰ ਇਸ ਦਾ ਲਾਭ ਮਿਲ ਸਕੇਗਾ।
ਓਮੇਗਾ3
ਮੂਡ ਲਿਫਟਿੰਗ ਤੋਂ ਪ੍ਰੇਸ਼ਾਨ ਲੋਕਾਂ ਨੂੰ ਆਪਣੀ ਡਾਈਟ 'ਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ 'ਚ ਓਮੇਗਾ3 ਫੈਟੀ ਐਸਿਡ ਪਾਇਆ ਜਾਂਦਾ ਹੋਵੇ। ਓਮੇਗਾ3 ਫੈਟੀ ਐਸਿਡ ਦਬਾਅ ਦੇ ਇਲਾਜ ਲਈ ਕਾਰਗਰ ਹੈ। ਇਹ ਨਾ ਵਿਅਕਤੀ ਦਾ ਦਬਾਅ ਦੂਰ ਕਰਦਾ ਹੈ ਸਗੋਂ ਅਸਥਮਾ ਅਤੇ ਗਠੀਆ ਨੂੰ ਵੀ ਠੀਕ ਕਰਨ ਦਾ ਕੰਮ ਕਰਦਾ ਹੈ। ਮੱਛੀ, ਅਖਰੋਟ, ਅਲਸੀ ਦੇ ਬੀਜ, ਆਲਿਵ ਆਇਲ ਅਤੇ ਗੁੜ੍ਹੇ ਹਰੇ ਰੰਗ ਦੀਆਂ ਪੱਤੇਦਾਰ ਸਬਜ਼ੀਆਂ 'ਚ ਓਮੇਗਾ3 ਫੈਟੀ ਐਸਿਡ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ।

PunjabKesari
ਕੈਫੀਨ ਦਾ ਮਾਤਰਾ
ਤਣਾਅ ਨੂੰ ਲਾਈਫ 'ਤੋਂ ਦੂਰ ਭਜਾਉਣ ਲਈ ਤੁਹਾਨੂੰ ਕੈਫੀਨ ਨਾਲ ਦੋਸਤੀ ਤੋੜਨੀ ਹੋਵੇਗੀ। ਜੀ ਹਾਂ ਕੈਫੀਨ ਉਨ੍ਹਾਂ ਲੋਕਾਂ 'ਚ ਪੈਨਿਕ ਅਟੈਕ ਦੀ ਸੰਭਾਵਨਾ ਨੂੰ ਵਧਾ ਦਿੰਦਾ ਹੈ ਜਿਨ੍ਹਾਂ ਨੂੰ ਐਂਗਜ਼ਾਇਟੀ ਡਿਸਆਰਡਰ ਹੈ।


author

Aarti dhillon

Content Editor

Related News