ਤਨਾਅ ਮੁਕਤ ਨੀਂਦ ਹੈ ਚਮਕਦਾਰ ਚਮੜੀ ਅਤੇ ਸਿਹਤਮੰਦ ਜ਼ਿੰਦਗੀ ਦਾ ਰਾਜ਼

10/04/2018 9:54:05 AM

ਨਵੀਂ ਦਿੱਲੀ– ਅਕਸਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕਦੀ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ ਜਾਂ ਕੋਈ ਵੀ ਥੱਕਿਆ ਹੋਇਆ ਹੁੰਦਾ ਹੈ ਤਾਂ ਉਸ ਦਾ ਚਿਹਰਾ ਇਨ੍ਹਾਂ ਸਥਿਤੀਆਂ ਨੂੰ ਸਪੱਸ਼ਟ ਦੱਸ ਦਿੰਦਾ ਹੈ। ਇਨਸਾਨ ਦੇ ਦੱਸੇ ਬਿਨਾਂ ਹੀ ਚਿਹਰਾ ਇਹ ਦੱਸ ਦਿੰਦਾ ਹੈ ਕਿ ਵਿਅਕਤੀ ਪ੍ਰੇਸ਼ਾਨ ਹੈ, ਥੱਕਿਆ ਹੋਇਆ ਹੈ ਜਾਂ ਉਸ ਦੀ ਨੀਂਦ ਪੂਰੀ ਨਹੀਂ ਹੋਈ ਹੈ। ਇਸ ਦਾ ਅਸਰ ਵਿਅਕਤੀ ਦੇ ਸਰੀਰ 'ਤੇ ਵੀ ਪੈਂਦਾ ਹੈ ਪਰ ਜੇ ਤੁਸੀਂ ਇਨ੍ਹਾਂ ਕਾਰਨਾਂ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਇਸ ਪ੍ਰੇਸ਼ਾਨੀ ਦਾ ਹੱਲ ਤੁਹਾਨੂੰ ਨੀਂਦ ਨਾਲ ਹੀ ਮਿਲੇਗਾ।

ਸਟ੍ਰੈੱਸਫ੍ਰੀ ਸਲੀਪ ਨਾਲ ਚਿਹਰੇ 'ਤੇ ਆਉਂਦੀ ਹੈ ਚਮਕ
ਦਰਅਸਲ ਕਿਸੇ ਵੀ ਵਿਅਕਤੀ ਲਈ ਜਿਸ ਤਰ੍ਹਾਂ ਦਾ ਖਾਣਾ-ਪੀਣਾ ਜ਼ਰੂਰੀ ਹੈ, ਉਸੇ ਤਰ੍ਹਾਂ ਉਸ ਦੇ ਸਰੀਰ ਲਈ ਨੀਂਦ ਵੀ ਓਨੀ ਹੀ ਜ਼ਰੂਰੀ ਹੈ ਪਰ ਜੇ ਤੁਸੀਂ ਸਟ੍ਰੈੱਸ ਕਾਰਨ ਚੰਗੀ ਤਰ੍ਹਾਂ ਨਹੀਂ ਸੌਂ ਸਕਦੇ ਹੋ ਤਾਂ ਇਸ ਦਾ ਅਸਰ ਤੁਹਾਡੇ ਚਿਹਰੇ ਦੇ ਨਾਲ-ਨਾਲ ਤੁਹਾਡੀ ਸਿਹਤ 'ਤੇ ਵੀ ਹੁੰਦਾ ਹੈ ਅਤੇ ਤੁਹਾਡੇ ਕੰਮ 'ਤੇ ਵੀ ਇਸ ਦਾ ਅਸਰ ਦਿਖਾਈ ਦੇਣ ਲੱਗਦਾ ਹੈ। ਇਸ ਕਾਰਨ ਸਟ੍ਰੈੱਸ ਫ੍ਰੀ ਨੀਂਦ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਸਟ੍ਰੈੱਸ ਫ੍ਰੀ ਨੀਂਦ ਨਾਲ ਤੁਸੀਂ ਫ੍ਰੈੱਸ਼ ਮਹਿਸੂਸ ਕਰਦੇ ਹੋ ਅਤੇ ਇਸ ਨਾਲ ਸਿਰਫ ਤੁਹਾਡੇ ਚਿਹਰੇ 'ਤੇ ਹੀ ਗਲੋ ਨਹੀਂ ਆਉਂਦਾ ਸਗੋਂ ਤੁਸੀਂ ਤੰਦਰੁਸਤ ਵੀ ਮਹਿਸੂਸ ਕਰਦੇ ਹੋ।

ਸੰਤੁਲਨ ਹੈ ਜ਼ਰੂਰੀ
ਜੇ ਤੁਸੀਂ ਰਿਲੈਕਸ ਅਤੇ ਚੰਗਾ ਮਹਿਸੂਸ ਕਰਦੇ ਹੋ ਤਾਂ ਤੁਹਾਡਾ ਚਿਹਰਾ ਵੀ ਉਸੇ ਤਰ੍ਹਾਂ ਦਾ ਦਿਖਾਈ ਦਿੰਦਾ ਹੈ। ਹਾਲਾਂਕਿ ਸਟ੍ਰੈੱਸ ਫ੍ਰੀ ਸਲੀਪ ਦੇ ਨਾਲ ਪਾਣੀ ਵੀ ਤੁਹਾਡੇ ਲਈ ਓਨਾ ਹੀ ਜ਼ਰੂਰੀ ਹੈ ਕਿਉਂਕਿ ਸਰੀਰ 'ਚ ਕਿਸੇ ਵੀ ਚੀਜ਼ ਦੇ ਅਸੰਤੁਲਨ ਕਾਰਨ ਸਿਹਤ ਵਿਗੜ ਜਾਂਦੀ ਹੈ। ਇਸ ਕਾਰਨ ਆਪਣੀ ਸਿਹਤ ਨੂੰ ਸੰਤੁਲਿਤ ਰੱਖਣਾ ਬਹੁਤ ਜ਼ਰੂਰੀ ਹੈ।

ਚਮੜੀ ਨੂੰ ਇਨ੍ਹਾਂ ਪ੍ਰੋਡਕਟ ਨਾਲ ਕਰੋ ਰਿਲੈਕਸ
ਉਥੇ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੇ ਤੁਸੀਂ ਸਕੂਨ ਦੀ ਨੀਂਦ ਨਹੀਂ ਲੈ ਸਕਦੇ ਤਾਂ ਇਸ ਦਾ ਪ੍ਰਯੋਗ ਤੁਹਾਡੇ 'ਤੇ ਕਾਫੀ ਜ਼ਿਆਦਾ ਪ੍ਰਭਾਵ ਵਾਲਾ ਹੁੰਦਾ ਹੈ। ਵਾਲਾਂ ਦੇ ਝੜਨ ਦੀ ਸਮੱਸਿਆ ਵੀ ਇਸ ਕਾਰਨ ਹੁੰਦੀ ਹੈ ਅਤੇ ਜੇ ਤੁਸੀਂ ਕਾਸਮੈਟਿਕ ਦੀ ਵੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਆਪਣੀ ਸਕਿਨ ਲਈ ਆਕਸੀਜਨ ਫੇਸ਼ੀਅਲ, ਡੈੱਡ ਸੀ ਫੇਸ਼ੀਅਲ ਅਤੇ ਹਾਈਡ੍ਰਾ ਫੇਸ਼ੀਅਲ ਨੂੰ ਮਹੱਤਵ ਦੇਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਚਮੜੀ ਨੂੰ ਨੁਕਸਾਨ ਨਹੀਂ ਹੋਵੇਗਾ।

ਪਾਵਰ ਨੈਪ ਵੀ ਜ਼ਰੂਰੀ
ਚਿਹਰੇ ਦੀ ਸਕਿਨ ਕਾਫੀ ਕੋਮਲ ਹੁੰਦੀ ਹੈ। ਇਸ ਕਾਰਨ ਉਸ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਹਫਤੇ ਭਰ ਦੀ ਦੌੜ ਭੱਜ ਦਰਮਿਆਨ ਛੁੱਟੀ ਦਾ ਦਿਨ ਅਜਿਹਾ ਹੁੰਦਾ ਹੈ, ਜੋ ਤੁਹਾਨੂੰ ਆਪਣੇ ਲਈ ਮਿਲਦਾ ਹੈ। ਇਸ ਲਈ ਉਸ ਦਿਨ ਚਿਹਰੇ ਨੂੰ ਪਾਵਰ ਨੈਪ ਦੇਣਾ ਸੌਖਾਲਾ ਹੋ ਜਾਂਦਾ ਹੈ। ਇਸ ਦਿਨ ਤੁਸੀਂ ਆਪਣੇ ਫੇਸ 'ਤੇ ਅਜਿਹਾ ਪੈਕ ਲਾਓ, ਜੋ ਤੁਹਾਡੇ ਚਿਹਰੇ ਨੂੰ ਠੰਡਕ ਦੇਵੇ ਅਤੇ ਤੁਹਾਨੂੰ ਆਰਾਮ ਮਿਲੇ। ਅਜਿਹਾ ਕਰਨ 'ਤੇ ਤੁਹਾਡੀ ਸਕਿਨ ਨੂੰ ਰਾਹਤ ਮਿਲੇਗੀ ਅਤੇ ਚਿਹਰੇ ਦਾ ਨਿਖਾਰ ਵਧੇਗਾ।


Related News