ਮਾਈਗਰੇਨ ਤੋਂ ਬਚਣ ਦੇ ਲਈ ਇੰਨ੍ਹਾਂ ਚੀਜ਼ਾਂ ਤੋਂ ਰਹੋ ਦੂਰ

Monday, Dec 05, 2016 - 12:38 PM (IST)

 ਜਲੰਧਰ— ਸਿਰ ''ਚ ਬਹੁਤ ਤੇਜ਼ ਦਰਦ ਹੋਣਾ ਮਾਈਗਰੇਨ ਦਾ ਕਾਰਨ ਹੋ ਸਕਦਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ ਪਰ ਸਾਡਾ ਖਾਣ-ਪਾਣ ਵੀ ਇਸ ਬਿਮਾਰੀ ''ਤੇ ਬਹੁਤ ਅਸਰ ਪਾਉਂਦਾ ਹੈ। ਆਓ ਜਾਣ ਦੇ ਹਾ ਉਸ ਭੋਜਨ ਦੇ ਬਾਰੇ ਜਿਸ ਨਾਲ ਮਾਈਗਰੇਨ ਦੀ ਪਰੇਸ਼ਾਨੀ ਹੋ ਸਕਦੀ ਹੈ । ਮਾਈਗਰੇਨ ਤਣਾਅ, ਪਰੇਸ਼ਾਨੀ ਅਤੇ ਖਰਾਬ ਜੀਵਨਸ਼ੈਲੀ ਦੇ ਕਾਰਨ ਵੀ ਹੋ ਸਕਦਾ ਹੈ। ਜੋ ਲੋਕ ਲਗਾਤਾਰ ਦਵਾਈਆਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੂੰ ਵੀ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਨ੍ਹਾਂ ਚੀਜ਼ਾਂ ਤੋਂ ਦੂਰ ਰਹੋ
1. ਬੇਕਰੀ ਫੂਡ
ਅਜਿਹੇ ਭੋਜਨ ਜਿਨ੍ਹਾਂ ਨੂੰ ਸਟੋਰ ਕਰ ਕੇ ਰੱਖਿਆ ਜਾਂਦਾ ਹੈ. ਜਿਵੇ ਕਿ ਮੀਟ ਜਾ ਅਜਿਹੇ ਬੇਕਰੀ ਫੂਡ ਜੋ ਬਹੁਤ ਦਿਨਾਂ ਤੱਕ ਖਾਦੇ ਜਾ ਸਕਦੇ ਹਨ। ਇਨ੍ਹਾਂ ਤੋਂ ਮਾਈਗਰੇਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਐਮ. ਐਸ. ਜੀ. ਮੋਨੋਸੋਡੀਅਮ ਗਲੂਟਾਮੇਟ ਅਜਿਹੇ ਫਲੇਵਰ ਹੈ ਜਿਸ ਦੀ ਵਰਤੋਂ ਹਰ ਤਰ੍ਹਾਂ ਦੇ ਪੈਕਿੰਗ ਫੂਡ ''ਚ ਹੁੰਦੀ ਹੈ। ਇਸ ਦਾ ਵਰਤੋਂ ਨਾਲ ਮਾਈਗਰੇਨ ਅਟੈਕ ਹੋ ਸਕਦਾ ਹੈ।
ਡੱਬਾ ਬੰਦ ਭੋਜਨ
ਡੱਬਾ ਬੰਦ ਭੋਜਨ ਨੂੰ ਬਹੁਤ ਦੇਰ ਤੱਕ ਸਟੋਰ ਕਰ ਕੇ ਰੱਖਿਆ ਜਾਂਦਾ ਹੈ ਤਾਂ ਇਸ ''ਚ ਪੋਟੀਨ 1 ਖਤਮ ਕਰਕੇ ਸੈਚਰੇਟਿਡ ਟਾਇਰਾਮਾਈਨ ਨਾਮ ਦਾ ਪਦਾਰਥ ਪੈਦਾ ਹੈ ਜਾਂਦਾ ਹੈ। ਜਿਸ ਨਾਲ ਮਾਈਗਰੇਨ ਦਾ ਖਤਰਾਂ ਹੋਰ ਵੀ ਵੱਧ ਜਾਂਦਾ ਹੈ। 
3. ਚਾਕਲੇਟ
ਜੇਕਰ ਤੁਸੀ ਮਾਈਗਰੇਨ ਦੀ ਬਿਮਾਰੀ ਨਾਲ ਪਰੇਸ਼ਾਨ  ਹੋ ਤਾਂ ਚਾਕਲੇਟ ਤੋਂ ਦੂਰ ਰਹੋ। ਫਿਨਾਈਲੇਥਾਈਮਾਇਨ ਪਾਇਆ ਜਾਂਦਾ ਹੈ ਜੋ ਮਾਈਗਰੇਨ ਦੇ ਲਈ ਖਤਰਨਾਕ ਹੈ


Related News