21 ਦਿਨਾਂ ਤੱਕ ਲਾਲ ਮਿਰਚ ਤੋਂ ਬਣਾਈ ਦੂਰੀ ਤਾਂ ਸਰੀਰ ''ਚ ਦੇਖਣ ਨੂੰ ਮਿਲੇਗਾ ਇਹ ਵੱਡਾ ਚਮਤਕਾਰ

Saturday, May 30, 2026 - 04:08 PM (IST)

21 ਦਿਨਾਂ ਤੱਕ ਲਾਲ ਮਿਰਚ ਤੋਂ ਬਣਾਈ ਦੂਰੀ ਤਾਂ ਸਰੀਰ ''ਚ ਦੇਖਣ ਨੂੰ ਮਿਲੇਗਾ ਇਹ ਵੱਡਾ ਚਮਤਕਾਰ

ਹੈਲਥ ਡੈਸਕ - ਭਾਰਤੀ ਖਾਣੇ 'ਚ ਪੀਸੀ ਹੋਈ ਲਾਲ ਮਿਰਚ ਦਾ ਇਸਤੇਮਾਲ ਆਮ ਤੌਰ 'ਤੇ ਕੀਤਾ ਜਾਂਦਾ ਹੈ, ਜੋ ਖਾਣੇ 'ਚ ਤਿੱਖਾਪਨ ਅਤੇ ਸਵਾਦ ਵਧਾਉਂਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਤੁਸੀਂ 21 ਦਿਨਾਂ ਤੱਕ ਲਾਲ ਮਿਰਚ ਨੂੰ ਪੂਰੀ ਤਰ੍ਹਾਂ ਆਪਣੇ ਖਾਣੇ 'ਚੋਂ ਹਟਾ ਦਿਓ, ਤਾਂ ਤੁਹਾਡੇ ਸਰੀਰ 'ਤੇ ਕੀ ਅਸਰ ਪਵੇਗਾ? ਸਿਹਤ ਮਾਹਿਰਾਂ ਅਨੁਸਾਰ, ਅਜਿਹਾ ਕਰਨ ਨਾਲ ਸਰੀਰ 'ਚ ਕਈ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।

ਪਾਚਨ ਤੰਤਰ ਨੂੰ ਮਿਲੇਗਾ ਆਰਾਮ
ਦਿੱਲੀ ਦੇ ਮਾਹਿਰਾਂ ਅਨੁਸਾਰ ਜੇਕਰ ਕੋਈ 21 ਦਿਨਾਂ ਤੱਕ ਲਾਲ ਮਿਰਚ ਛੱਡ ਕੇ ਸੰਤੁਲਿਤ ਮਸਾਲਿਆਂ ਦੀ ਵਰਤੋਂ ਕਰਦਾ ਹੈ, ਤਾਂ ਇਸ ਨਾਲ ਪਾਚਨ ਤੰਤਰ ਨੂੰ ਕਾਫੀ ਆਰਾਮ ਮਿਲਦਾ ਹੈ। ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਇਹ ਬਹੁਤ ਫਾਇਦੇਮੰਦ ਹੋ ਸਕਦਾ ਹੈ ਜਿਨ੍ਹਾਂ ਨੂੰ ਅਕਸਰ ਪੇਟ ਦਰਦ ਜਾਂ ਵਾਰ-ਵਾਰ ਟਾਇਲਟ ਜਾਣ ਦੀ ਸਮੱਸਿਆ ਰਹਿੰਦੀ ਹੈ।

ਐਸਿਡਿਟੀ ਅਤੇ ਜਲਣ ਤੋਂ ਰਾਹਤ
ਲਾਲ ਮਿਰਚ 'ਚ ਮੌਜੂਦ 'ਕੈਪਸੈਸਿਨ' ਕੁਝ ਲੋਕਾਂ 'ਚ ਪੇਟ ਦੀ ਪਰਤ ਨੂੰ ਪ੍ਰਭਾਵਿਤ ਕਰ ਸਕਦਾ ਹੈ। 21 ਦਿਨਾਂ ਤੱਕ ਲਾਲ ਮਿਰਚ ਨਾ ਖਾਣ ਨਾਲ ਐਸਿਡਿਟੀ, ਛਾਤੀ 'ਚ ਜਲਣ ਅਤੇ ਪੇਟ ਦੀ ਬੇਚੈਨੀ ਘੱਟ ਹੋ ਸਕਦੀ ਹੈ। ਜਿਹੜੇ ਲੋਕ ਗੈਸਟ੍ਰਿਕ ਸਮੱਸਿਆਵਾਂ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਇਸ ਦਾ ਸਭ ਤੋਂ ਵੱਧ ਫਾਇਦਾ ਮਿਲਦਾ ਹੈ।

ਮੂੰਹ ਦੇ ਛਾਲਿਆਂ ਤੋਂ ਛੁਟਕਾਰਾ
ਜ਼ਿਆਦਾ ਲਾਲ ਮਿਰਚ ਖਾਣ ਨਾਲ ਕੁਝ ਲੋਕਾਂ ਦੇ ਮੂੰਹ 'ਚ ਛਾਲੇ ਅਤੇ ਗਲੇ 'ਚ ਜਲਣ ਦੀ ਸ਼ਿਕਾਇਤ ਹੋ ਜਾਂਦੀ ਹੈ। ਮਿਰਚ ਦਾ ਸੇਵਨ ਬੰਦ ਕਰਨ ਨਾਲ ਇਸ ਸਮੱਸਿਆ ਤੋਂ ਵੀ ਰਾਹਤ ਮਿਲ ਸਕਦੀ ਹੈ।

ਮਾਹਿਰਾਂ ਦੀ ਸਲਾਹ
ਹਾਲਾਂਕਿ, ਡਾਇਟੀਸ਼ੀਅਨ ਦਾ ਇਹ ਵੀ ਕਹਿਣਾ ਹੈ ਕਿ ਲਾਲ ਮਿਰਚ ਪੂਰੀ ਤਰ੍ਹਾਂ ਹਾਨੀਕਾਰਕ ਨਹੀਂ ਹੁੰਦੀ। ਇਸ 'ਚ ਮੌਜੂਦ ਕੈਪਸੈਸਿਨ ਦੇ ਕੁਝ ਸਿਹਤ ਲਾਭ ਵੀ ਹਨ, ਪਰ ਇਸ ਦਾ ਸੇਵਨ ਸੀਮਤ ਮਾਤਰਾ 'ਚ ਹੀ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਸਿਹਤ ਸੰਬੰਧੀ ਜ਼ਿਆਦਾ ਸਮੱਸਿਆਵਾਂ ਹਨ, ਤਾਂ ਕੁਝ ਸਮੇਂ ਲਈ ਇਸ ਨੂੰ ਛੱਡਣਾ ਇਕ ਚੰਗਾ ਵਿਕਲਪ ਹੋ ਸਕਦਾ ਹੈ।


author

Sunaina

Content Editor

Related News