ਔਰਤਾਂ ਨੂੰ ਇਕਦਮ ਫਿੱਟ ਰੱਖਣਗੇ ਖਾਸ ਵਰਕਆਉੂਟ

Sunday, Aug 18, 2019 - 11:48 AM (IST)

ਔਰਤਾਂ ਨੂੰ ਇਕਦਮ ਫਿੱਟ ਰੱਖਣਗੇ ਖਾਸ ਵਰਕਆਉੂਟ

ਨਵੀਂ ਦਿੱਲੀ(ਬਿਊਰੋ)- ਦੌੜ-ਭੱਜ ਵਾਲੀ ਜ਼ਿੰਦਗੀ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਸਮੇਂ ਕਈ ਵਾਰ ਔਰਤਾਂ ਵਰਕਆਉੂਟ ਤੋਂ ਦੂਰੀ ਬਣਾ ਲੈਂਦੀਆਂ ਹਨ। ਅਜਿਹੇ ’ਚ ਜ਼ਰੂਰੀ ਹੈ ਕੁਝ ਖਾਸ ਵਰਕਆਉੂਟ ਜੋ ਘਰ ’ਚ ਹੀ ਆਸਾਨੀ ਨਾਲ ਕੀਤੇ ਜਾ ਸਕਦੇ ਹਨ। ਫਿੱਟ ਰਹਿਣ ਲਈ ਵਰਕਆਉੂਟ ਵਿਚ ਤਬਦੀਲੀ ਵੀ ਜ਼ਰੂਰੀ ਹੈ ਤਾਂ ਕਿ ਸਰੀਰ ਐਨਰਜੀ ਭਰਪੂਰ ਰਹੇ। ਜਾਣੋ ਕਿਹੋ ਜਿਹਾ ਵਰਕ ਆਉੂਟ ਹੋਣਾ ਚਾਹੀਦਾ ਹੈ ਤੇ ਇਸ ਨੂੰ ਕਰਨ ਦਾ ਸਹੀ ਤਰੀਕਾ ਕੀ ਹੈ।
ਬਾਲ ਕ੍ਰੰਚ- ਜੇਕਰ ਐਕਸਰਸਾਈਜ਼ ਲਈ ਬਾਲ (ਗੇਂਦ) ਦੀ ਵਰਤੋਂ ਕਰਦੇ ਹੋ ਤਾਂ ਬਾਲ ਕ੍ਰੰਚ ਕਰ ਸਕਦੇ ਹੋ। ਇਸ ਨਾਲ ਐਬਸ ਸਟ੍ਰੈੱਚ ਹੋਣਗੇ ਅਤੇ ਬਾਡੀ ਫਲੈਕਸੀਬਲ ਬਣੇਗੀ। ਇਸ ਦੇ ਲਈ ਗੇਂਦ ’ਤੇ ਪਿੱਠ ਦੇ ਭਾਰ ਲੇਟੋ, ਪੈਰਾਂ ਨੂੰ ਜ਼ਮੀਨ ’ਤੇ ਇਸ ਤਰ੍ਹਾ ਰੱਖੋ ਤਾਂ ਕਿ ਸਰੀਰ ਦਾ ਸੰਤੁਲਨ ਬਣਿਆ ਰਹੇ। ਦੋਵਾਂ ਹੱਥਾਂ ਨੂੰ ਕ੍ਰਾਸ ਕਰੋ, ਸਿਰ ਦੇ ਪਿੱਛੇ ਰੱਖੋ ਤੇ ਫਿਰ ਧੜ ਵਾਲਾ ਹਿੱਸਾ ਉਠਾਓ ਤਾਂ ਕਿ ਐਬਸ ’ਤੇ ਦਬਾਅ ਪਵੇ ਤੇ ਇਹ ਥੋੜ੍ਹਾਂ ਸੁੰਗੜ ਜਾਵੇ।
ਵਰਟੀਕਲ ਲੈੱਗ ਕ੍ਰੰਚ-ਇਸ ਨਾਲ ਸਰੀਰ ਲਚਕੀਲਾ ਬਣਦਾ ਹੈ ਤੇ ਐਬਸ ਮਜ਼ਬੂਤ ਹੁੰਦੇ ਹਨ। ਇਸ ਨੂੰ ਕਰਨ ਲਈ ਮੈਟ ’ਤੇ ਪਿੱਠ ਦੇ ਭਾਰ ਲੇਟ ਜਾਓ ਤੇ ਪੈਰਾਂ ਨੂੰ ਉੱਪਰ ਵੱਲ ਚੁੱਕੋ ਤਾਂ ਕਿ ਸਰੀਰ 90 ਡਿਗਰੀ ਦਾ ਕੋਣ ਬਣੇ। ਹੁਣ ਹੱਥਾਂ ਨੂੰ ਸਿਰ ਦੇ ਪਿੱਛੇ ਕ੍ਰਾਸ ਕਰ ਕੇ ਸਪੋਰਟ ਦਿਓ, ਸੀਨੇ ਨਾਲ ਪੈਰ ਛੂਹਣ ਦੀ ਕੋਸ਼ਿਸ਼ ਕਰੋ। ਇਸ ਨੂੰ 3 ਸੈੱਟਸ ਹੀ ਕਰੋ। ਰੈਗੂਲਰ ਪ੍ਰੈਕਟਿਸ ਨਾਲ ਤੁਸੀ ਫਿੱਟ ਰਹੋਗੇ।
ਸਾਈਕਲਿੰਗ- ਸਾਈਕਲਿੰਗ ਐਬਸ ਬਣਾਉਣ ਲਈ ਸਭ ਤੋਂ ਆਸਾਨ ਕਸਰਤ ਹੈ। ਜ਼ਰੂਰੀ ਨਹੀਂ ਹੈ ਕਿ ਸੜਕ ’ਤੇ ਹੀ ਸਾਈਕਲ ਚਲਾਓ, ਬਿਨਾਂ ਸਾਈਕਲ ਚਲਾਏ ਵੀ ਸਾਈਕਲਿੰਗ ਦੇ ਮੂਵਮੈਂਟਸ ਤੁਹਾਡੇ ਲਈ ਪ੍ਰਭਾਵਸ਼ਾਲੀ ਹੋ ਸਕਦੇ ਹਨ। ਮੈਟ ’ਤੇ ਪਿੱਠ ਦੇ ਭਾਰ ਲੇਟ ਜਾਓ ਤੇ ਹੱਥਾਂ ਦੀ ਮਦਦ ਨਾਲ ਸਿਰ ਨੂੰ ਉੱਪਰ ਵੱਲ ਚੁਕੋ। ਆਪਣੇ ਗੋਡੇ ਨੂੰ ਚੈਸਟ ਨਾਲ ਲਗਾਓ ਤੇ ਫਿਰ ਪੈਰਾਂ ਨਾਲ ਸਾਈਕਲ ਚਲਾਉਣ ਦੀ ਕੋਸ਼ਿਸ਼ ਕਰੋ। ਪਹਿਲਾਂ ਖੱਬੇ ਪੈਰ ਨਾਲ ਤੇ ਫਿਰ ਸੱਜੇ ਪੈਰ ਨਾਲ ਇਸ ਨੂੰ ਕਰੋ।
ਪਲੈਂਕ ਵਰਕਆਉੂਟ- ਇਹ ਵਰਕਆਉੂਟ ਐਬਸ ਬਣਾਉਣ ਦੇ ਨਾਲ ਹੀ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਦਾ ਹੈ। ਇਸ ਨੂੰ ਕਰਨ ਲਈ ਮੈਟ ’ਤੇ ਪੇਟ ਦੇ ਭਾਰ ਲੇਟ ਜਾਓ, ਫੋਰਹੈੱਡ ਨੂੰ ਜ਼ਮੀਨ ਨੂੰ ਛੂਹਣ ਦਿਓ। ਹੁਣ ਸਰੀਰ ਦੇ ਉਪਰਲੇ ਹਿੱਸੇ ਦਾ ਭਾਰ ਕੂਹਣੀ ’ਤੇ ਟਿਕਾਓ। ੁਹੁਣ ਪੈਰ ਨੂੰ ਪੰਜਿਆਂ ’ਤੇ ਟਿਕਾਓ। ਇਸ ਤੋਂ ਬਾਅਦ ਆਪਣੇ ਪੇਟ ਅਤੇ ਥਾਈਜ਼ ਨੂੰ ਉੱਪਰ ਵੱਲ ਚੁੱਕਣ ਦਾ ਯਤਨ ਕਰੋ। 20-30 ਸਕਿੰਟ ਲਈ ਰੁਕੋ, ਫਿਰ ਸਥਾਰਨ ਸਥਿਤੀ ਵਿਚ ਜਾਓ, ਇਸ ਦੇ 2 ਜਾਂ 3 ਸੈੱਟਸ ਕਰੋ।


author

manju bala

Content Editor

Related News