Health Tips: ਸ਼ੂਗਰ ਦੇ ਮਰੀਜ਼ਾਂ ਲਈ ਖ਼ਾਸ ਖ਼ਬਰ, ਖ਼ੁਰਾਕ ’ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ, ਰਹੇਗੀ ਕੰਟਰੋਲ
Saturday, Mar 02, 2024 - 04:27 PM (IST)
ਜਲੰਧਰ (ਬਿਊਰੋ) - ਅੱਜ ਦੇ ਦੌਰ 'ਚ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸ਼ੂਗਰ ਇਕ ਅਜਿਹੀ ਬੀਮਾਰੀ ਹੈ, ਜੋ ਕਿਸੇ ਉਮਰ ’ਚ ਹੋ ਸਕਦੀ ਹੈ। ਇਸ ਨੂੰ ਹਲਕੇ 'ਚ ਲੈਣਾ ਸਰੀਰ ਲਈ ਖ਼ਤਰਨਾਕ ਹੋ ਸਕਦਾ ਹੈ। ਸ਼ੂਗਰ, ਅੱਖਾਂ, ਕਿਡਨੀ, ਸਰੀਰ ਦੇ ਮਹਤੱਵਪੂਰਨ ਅੰਗਾਂ, ਦਿਲ ਆਦਿ ’ਤੇ ਬੁਰਾ ਅਸਰ ਪਾਉਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਲੱਗਦਾ ਹੈ ਸ਼ੂਗਰ ਦੀ ਬੀਮਾਰੀ ਜ਼ਿਆਦਾ ਮਿੱਠਾ ਖਾਣ ਨਾਲ ਹੁੰਦੀ ਹੈ। ਜਦੋਂਕਿ ਅਜਿਹਾ ਕੁਝ ਵੀ ਨਹੀਂ ਹੁੰਦਾ। ਸ਼ੂਗਰ ਹੋਣ ਦਾ ਮੁੱਖ ਕਾਰਨ ਸਟਰੈੱਸ ਅਤੇ ਚਿੰਤਾ ਹੈ। ਦੂਜੇ ਪਾਸੇ ਕਿਤੇ ਨਾ ਕਿਤੇ ਵਿਗੜ ਰਿਹਾ ਲਾਈਫ ਸਟਾਈਲ ਵੀ ਇਸ ਬੀਮਾਰੀ ਨੂੰ ਵਧਾ ਰਿਹਾ ਹੈ। ਇਸੇ ਲਈ ਅੱਜ ਬੱਚੇ ਵੀ ਸ਼ੂਗਰ ਦਾ ਸ਼ਿਕਾਰ ਹੋ ਰਹੇ ਹਨ। ਸ਼ੂਗਰ ਦੀ ਸਮੱਸਿਆ ਨੂੰ ਦੂਰ ਕਰਨ ਅਤੇ ਕੰਟਰੋਲ ’ਚ ਰੱਖਣ ਲਈ ਸਾਨੂੰ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ....
ਕਰੇਲੇ ਦਾ ਇਸਤੇਮਾਲ
ਕਰੇਲਾ ਸੁਆਦ ’ਚ ਕੌੜਾ ਜ਼ਰੂਰ ਹੁੰਦਾ ਹੈ ਪਰ ਇਹ ਸਿਹਤ ਲਈ ਫ਼ਾਇਦੇਮੰਦ ਬਹੁਤ ਹੈ। ਇਸ 'ਚ ਵਿਟਾਮਿਨ, ਖਣਿਜ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ 'ਚ ਫਾਈਬਰ ਵੀ ਕਾਫੀ ਮਾਤਰਾ 'ਚ ਹੁੰਦਾ ਹੈ। ਜੇਕਰ ਇਸ ਦਾ ਰੋਜ਼ਾਨਾ ਸੇਵਨ ਕੀਤਾ ਜਾਵੇ ਤਾਂ ਇਹ ਖੂਨ 'ਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ 'ਚ ਰੱਖਦਾ ਹੈ।
ਬ੍ਰੋਕਲੀ ਦਾ ਸੇਵਨ
ਬ੍ਰੋਕਲੀ ਇੱਕ ਸ਼ਾਹੀ ਸਬਜ਼ੀ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ। ਇਸ 'ਚ ਘੱਟ ਕਾਰਬੋਹਾਈਡ੍ਰੇਟ ਪਾਇਆ ਜਾਂਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਜ਼ਰੂਰੀ ਹੈ। ਇਸ ਦਾ ਸੇਵਨ ਤੁਸੀਂ ਸਲਾਦ ਦੇ ਰੂਪ ਵਿਚ ਵੀ ਕਰ ਸਕਦੇ ਹੋ।
ਭਿੰਡੀ ਦੀ ਸਬਜ਼ੀ
ਸ਼ੂਗਰ ਦੇ ਮਰੀਜ਼ਾਂ ਲਈ ਭਿੰਡੀ ਬਹੁਤ ਫ਼ਾਇਦੇਮੰਦ ਸਬਜ਼ੀ ਹੈ। ਇਸ 'ਚ ਘੁਲਣਸ਼ੀਲ ਫਾਈਬਰ ਪਾਇਆ ਜਾਂਦਾ ਹੈ, ਜਿਸ ਕਾਰਨ ਇਹ ਆਸਾਨੀ ਨਾਲ ਹਜ਼ਮ ਹੋ ਜਾਂਦੀ ਹੈ। ਨਾਲ ਹੀ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਵੀ ਮਦਦਗਾਰ ਹੈ।
ਪੱਤਾ ਗੋਭੀ ਦਾ ਸੇਵਨ
ਪੱਤਾ ਗੋਭੀ ਨੂੰ ਲੋਅ ਸਟਾਰਚ ਵਾਲੀ ਸਬਜ਼ੀ ਕਿਹਾ ਜਾਂਦਾ ਹੈ। ਇਹ ਸਬਜ਼ੀ ਸਰੀਰ ਵਿੱਚ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ’ਚ ਕਰਦੀ ਹੈ। ਜੇਕਰ ਤੁਸੀਂ ਇਸ ਦੀ ਸਬਜ਼ੀ ਨਹੀਂ ਖਾਣਾ ਚਾਹੁੰਦੇ ਤਾਂ ਇਸ ਦਾ ਸਲਾਦ ਦੇ ਰੂਪ ਵਿੱਚ ਸੇਵਨ ਜ਼ਰੂਰ ਕਰੋ।
ਹਰੀਆਂ ਸਬਜ਼ੀਆਂ ਦਾ ਸਲਾਦ
ਸ਼ੂਗਰ ਦੇ ਮਰੀਜ਼ਾਂ ਨੂੰ ਸਲਾਦ ’ਚ ਹਰੀਆਂ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਲਾਦ ’ਚ ਵਿਟਾਮਿਨ-ਕੇ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਇਨਸੁਲਿਨ ਦੇ ਨਿਯਮ ਨੂੰ ਬਿਹਤਰ ਬਣਾਉਂਦਾ ਹੈ। ਇਸ ਤੋਂ ਇਲਾਵਾ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ 'ਚ ਰਹਿੰਦਾ ਹੈ।
ਕੜ੍ਹੀ ਪੱਤੇ ਦਾ ਸੇਵਨ
ਕੜ੍ਹੀ ਪੱਤੇ ‘ਚ ਐਂਟੀ-ਬਾਇਓਟਿਕ ਪ੍ਰੌਪਰਟੀਜ਼ ਹੁੰਦੀਆਂ ਹਨ, ਜਿਨ੍ਹਾਂ ਨਾਲ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਸ਼ੂਗਰ ਕੰਟਰੋਲ ‘ਚ ਕਰਨ ਲਈ ਰੋਜ਼ ਕੜ੍ਹੀ ਪੱਤੇ ਦੇ 8-9 ਪੱਤੇ ਚਬਾਓ। ਸ਼ੂਗਰ ਦੇ ਨਾਲ-ਨਾਲ ਇਹ ਭਾਰ ਘਟਾਉਣ ਅਤੇ ਦਿਲ ਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦੇ ਹਨ।