ਅਮਰੂਦ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

11/06/2017 11:31:24 AM

ਨਵੀਂ ਦਿੱਲੀ— ਅਮਰੂਦ ਮਿੱਠੇ ਅਤੇ ਸੁਆਦੀ ਫਲਾਂ ਵਿਚੋਂ ਇਕ ਹੈ ਜੋ ਕਈ ਬੀਮਾਰੀਆਂ ਦਾ ਇਲਾਜ ਵੀ ਕਰਦਾ ਹੈ। ਅਮਰੂਦ ਵਿਚ ਵਿਟਾਮਿਨ ਸੀ ਏ, ਕੈਲਸ਼ੀਅਮ, ਆਰਿਨ ਵਰਗੇ ਸਾਰੇ ਪੋਸ਼ਕ ਤੱਤ ਮੌਜ਼ੂਦ ਹੁੰਦੇ ਹਨ। ਇਨ੍ਹਾਂ ਹੀ ਨਹੀਂ ਇਸ ਦੇ ਬੀਜ ਅਤੇ ਪੱਤੀਆਂ ਵੀ ਕਾਫੀ ਫਾਇਦੇਮੰਦ ਹੁੰਦੀਆਂ ਹਨ। ਅਮਰੂਦ ਖਾਣ ਦੀ ਸਲਾਹ ਤਾਂ ਡਾਕਟਰਸ ਵੀ ਦਿੰਦੇ ਹਨ ਕਿਉਂਕਿ ਇਸ ਦੀ ਵਰਤੋਂ ਨਾਲ ਕਈ ਗੰਭੀਰ ਬੀਮਾਰੀਆਂ ਜਿਵੇਂ ਕਬਜ਼, ਸ਼ੂਗਰ ਤੋਂ ਛੁਟਕਾਰਾ ਮਿਲਦਾ ਹੈ। ਆਓ ਜਾਣਦੇ ਹਾਂ ਅਮਰੂਦ ਖਾਣ ਦੇ ਅਣਗਿਣਤ ਫਾਇਦੇ। ਜਿਨ੍ਹਾਂ ਬਾਰੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ। 
1. ਪਾਚਨ ਕਿਰਿਆ ਠੀਕ ਹੁੰਦੀ ਹੈ
ਅਮਰੂਜ ਨੂੰ ਕਾਲੇ ਨਮਕ ਦੇ ਨਾਲ ਖਾਓ। ਇਸ ਨਾਲ ਪਾਚਨ ਕਿਰਿਆ ਠੀਕ ਰਹੇਗੀ ਅਤੇ ਪੇਟ ਸਬੰਧੀ ਕਈ ਸਮੱਸਿਆਵਾਂ ਵੀ ਦੂਰ ਹੋਣਗੀਆਂ। 
2. ਪੇਟ ਦੇ ਕੀੜੇ
ਜੇ ਬੱਚੇ ਦੇ ਪੇਟ ਵਿਚ ਕੀੜੇ ਹੈ ਜਿਸ ਵਜ੍ਹਾ ਨਾਲ ਉਹ ਕਾਫੀ ਪ੍ਰੇਸ਼ਾਨ ਹੈ ਤਾਂ ਬੱਟੇ ਨੂੰ ਅਮਰੂਦ ਦੀ ਵਰਤੋਂ ਕਰਵਾਓ। ਇਸ ਨਾਲ ਕਾਫੀ ਫਾਇਦਾ ਹੋਵੇਗਾ। 
3. ਅੱਖਾਂ ਵਿਚ ਸੋਜ 
ਕਈ ਵਾਰ ਅੱਖਾਂ ਦੇ ਥੱਲੇ ਕਾਲੇ ਘੇਰੇ ਅਤੇ ਸੋਜ ਆਉਣ ਲੱਗਦੀ ਹੈ,ਜਿਸ ਨਾਲ ਅੱਖਾਂ ਕਾਫੀ ਅਜੀਬ ਲੱਗਦੀਆਂ ਹਨ। ਅਜਿਹੇ ਵਿਚ ਅਮਰੂਦ ਦੀਆਂ ਪੱਤੀਆਂ ਨੂੰ ਪੀਸ ਕੇ ਪੇਸਟ ਬਣਾਓ ਅਤੇ ਅੱਖਾਂ ਦੇ ਥੱਲੇ ਲਗਾਓ। 
3. ਕਬਜ਼ 
ਕਬਜ਼ ਦੀ ਸਮੱਸਿਆ ਬਹੁਤ ਹੀ ਲੋਕਾਂ ਨੂੰ ਰਹਿੰਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਸਵੇਰੇ ਖਾਲੀ ਪੇਟ ਪੱਕਿਆ ਹੋਇਆ ਅਮਰੂਦ ਖਾਓ। ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ। 
4. ਮੂੰਹ ਦੀ ਬਦਬੂ 
ਅਮਰੂਦ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਮੂੰਹ ਦੀ ਬਦਬੂ ਦੂਰ ਹੋਵੇਗੀ ਅਤੇ ਦੰਦਾਂ ਦਾ ਦਰਦ ਵੀ ਦੂਰ ਹੋਵੇਗਾ। 
5. ਕਮਜ਼ੋਰੀ ਦੂਰ ਕਰੇ
ਅਮਰੂਦ ਹਾਈ ਐਨਰਜੀ ਫਰੂਟ ਹੈ। ਜਿਸ ਵਿਚ ਵਿਟਾਮਿਨ ਅਤੇ ਮਿਨਰਲਸ ਮੌਜੂਦ ਹੁੰਦੇ ਹਨ। ਰੋਜ਼ਾਨਾ ਅਮਰੂਦ ਦੀ ਵਰਤੋਂ ਕਰਨ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ। 
6. ਸਰਦੀ-ਜੁਕਾਮ
ਨਿਯਮਿਤ ਅਮਰੂਦ ਦੀ ਵਰਤੋਂ ਕਰਨ ਨਾਲ ਸਰਦੀ-ਜੁਕਾਮ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। 
7. ਕੈਂਸਰ 
ਅਮਰੂਦ ਵਿਚ ਲਾਈਕੋਪੀਨ ਨਾਂ ਦਾ ਫਾਇਟੋ ਨਿਊਟੀ੍ਰਏਸ ਮੌਜੂਦ ਹੁੰਦਾ ਹੈ, ਜੋ ਸਰੀਰ ਨੂੰ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੇ ਖਤਰੇ ਤੋਂ ਬਚਾਈ ਰੱਖਦਾ ਹੈ। 


Related News