ਸਿਗਰਟ ਤੋਂ ਵੀ ਜ਼ਿਆਦਾ ਖਤਰਨਾਕ ਹੈ ਅਗਰਬੱਤੀ ਦਾ ਧੂਆਂ
Saturday, Feb 10, 2018 - 11:31 AM (IST)
 
            
            ਨਵੀਂ ਦਿੱਲੀ— ਧੂਫਬੱਤੀ ਜਾਂ ਅਗਰਬੱਤੀ ਦੀ ਵਰਤੋਂ ਭਾਰਤੀ ਘਰਾਂ 'ਚ ਪੂਜਾ ਪਾਠ ਲਈ ਕੀਤੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨੂੰ ਜਲਾਉਣ ਨਾਲ ਘਰ 'ਚ ਸਾਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਹਾਲ ਹੀ 'ਚ ਇਕ ਸੋਧ 'ਚ ਦੱਸਿਆ ਗਿਆ ਹੈ ਕਿ ਧੂਫਬੱਤੀ ਜਾਂ ਅਗਰਬੱਤੀ ਦਾ ਧੂਆਂ ਸਿਗਰਟ ਦੇ ਧੂਏ ਤੋਂ ਵੀ ਜ਼ਿਆਦਾ ਖਤਰਨਾਕ ਹੈ। ਇਸ 'ਚ ਮੌਜੂਦ ਪਾਲੀਐਰੋਮੈਟਿਕ ਹਾਈਡ੍ਰੋਕਾਰਬ, ਅਸਥਮਾ, ਕੈਂਸਰ, ਸਿਰਦਰਦ ਅਤੇ ਖਾਂਸੀ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਇਸ ਨਾਲ ਸਾਹ ਦੀਆਂ ਸਮੱਸਿਆਵਾਂ ਦੇ ਨਾਲ ਹੋਰ ਵੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਅਗਰਬੱਤੀ ਦਾ ਧੂਆਂ ਕਿਹੜੀਆਂ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਅਸਥਮਾ ਦੀ ਸਮੱਸਿਆ
ਇਸ 'ਚ ਮੌਜੂਦ ਨਾਈਟ੍ਰੋਜਨ ਅਤੇ ਸਲਫਰ ਡਾਈਆਕਸਾਈਡ ਗੈਸ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਇਸ ਨਾਲ ਸਾਹ ਲੈਣ 'ਚ ਤਕਲੀਫ ਦੇ ਨਾਲ ਅਸਥਮਾ ਦੀ ਸਮੱਸਿਆ ਵੀ ਹੋ ਸਕਦੀ ਹੈ।

2. ਫੇਫੜੇ ਦੇ ਰੋਗ
ਅਗਰਬੱਤੀ ਦੇ ਧੂਏ 'ਚੋਂ ਨਿਕਲਣ ਵਾਲੀ ਕਾਰਬਨਮੋਨੋ ਆਕਸਾਈਡ ਸਰੀਰ 'ਚ ਜਾ ਕੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਦੀ ਵਜ੍ਹਾ ਨਾਲ ਫੇਫੜਿਆਂ ਦੇ ਰੋਗ ਦੇ ਨਾਲ ਜੁਕਾਮ ਅਤੇ ਕਫ ਦੀ ਸਮੱਸਿਆ ਵੀ ਹੋ ਜਾਂਦੀ ਹੈ।

3. ਹਾਰਟ ਅਟੈਕ ਦਾ ਖਤਰਾ
ਇਸ ਦੇ ਧੂਏ 'ਚ ਲਗਾਤਾਰ ਸਾਹ ਲੈਣ ਨਾਲ ਦਿਲ ਦੀ ਕੋਸ਼ੀਕਾਵਾਂ ਸੁੰਘੜਣ ਲੱਗਦੀਆਂ ਹਨ। ਲਗਾਤਾਰ ਅਜਿਹਾ ਹੋਣ ਨਾਲ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ।

4. ਅੱਖਾਂ ਲਈ ਹਾਨੀਕਾਰਕ
ਧੂਏ 'ਚ ਮੌਜੂਦ ਹਾਨੀਕਾਰਕ ਕੈਮੀਕਲ ਅੱਖਾਂ 'ਚ ਖਾਰਸ਼, ਜਲਣ ਅਤੇ ਸਕਿਨ ਐਲਰਜ਼ੀ ਦਾ ਕਾਰਨ ਬਣ ਸਕਦੇ ਹਨ। ਇਸ ਦੇ ਧੂਏ ਦੇ ਕਾਰਨ ਅੱਖਾਂ ਦੀ ਰੋਸ਼ਨੀ ਖਰਾਬ ਹੋਣ ਦਾ ਡਰ ਵੀ ਰਹਿੰਦਾ ਹੈ।

5. ਸਾਹ ਦੇ ਕੈਂਸਰ ਦਾ ਖਤਰਾ
ਜ਼ਿਆਦਾ ਸਮੇਂ ਤਕ ਇਸ ਦਾ ਧੂਆਂ ਸਰੀਰ 'ਚ ਜਾਣ ਨਾਲ ਸਾਹ ਦੇ ਕੈਂਸਰ ਦਾ ਖਤਰਾ ਵਧ ਜਾਂਦਾ ਹੈ। ਧੂਏ ਦੇ ਨਾਲ-ਨਾਲ ਅਗਰਬੱਤੀ ਦਾ ਧੂਆਂ ਵੀ ਇਸ ਕੈਂਸਰ ਦੇ ਖਤਰੇ ਨੂੰ ਵਧਾਉਂਦਾ ਹੈ।


 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            