ਸ਼ੂਗਰ ਨੂੰ ਕੰਟਰੋਲ ਕਰਦੇ ਨੇ ਚਿੱਟੇ ''ਤਿਲ'', ਜਾਣੋ ਹੋਰ ਵੀ ਲਾਜਵਾਬ ਫਾਇਦੇ

Monday, Dec 02, 2019 - 05:44 PM (IST)

ਸ਼ੂਗਰ ਨੂੰ ਕੰਟਰੋਲ ਕਰਦੇ ਨੇ ਚਿੱਟੇ ''ਤਿਲ'', ਜਾਣੋ ਹੋਰ ਵੀ ਲਾਜਵਾਬ ਫਾਇਦੇ

ਜਲੰਧਰ— ਸਰਦੀ ਦੇ ਮੌਸਮ ਦੀ ਸ਼ੁਰੂਆਤ ਹੁੰਦੇ ਸਾਰ ਹੀ ਸਰਦੀ-ਜ਼ੁਕਾਮ ਦੀ ਸਮੱਸਿਆ ਆਮ ਹੋਣ ਲੱਗ ਜਾਂਦੀ ਹੈ। ਸਰਦੀ 'ਚ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਸਰਦੀ 'ਚ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਤੁਹਾਡੇ ਸਰੀਰ ਨੂੰ ਊਰਜਾ ਮਿਲਦੀ ਰਹੇ। ਅਜਿਹੇ 'ਚ ਰੋਜ਼ਾਨਾ ਤੁਹਾਨੂੰ ਵ੍ਹਾਈਟ ਤਿਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਵ੍ਹਾਈਟ ਤਿਲ ਖਾਣ ਨਾਲ ਤੁਹਾਨੂੰ ਊਰਜਾ ਤਾਂ ਮਿਲੇਗੀ ਹੀ, ਨਾਲ ਹੀ ਤੁਸੀਂ ਇਸ ਨਾਲ ਸਰਦੀ, ਜ਼ੁਕਾਮ, ਖਾਂਸੀ ਵਰਗੀਆਂ ਪ੍ਰੇਸ਼ਾਨੀਆਂ ਤੋਂ ਵੀ ਬਚੇ ਰਹਿੰਦੇ ਹੋ। ਤਿਲਾਂ 'ਚ ਕਈ ਤਰ੍ਹਾਂ ਦੇ ਪ੍ਰੋਟੀਨ ਕੈਲਸ਼ੀਅਮ ਵਿਟਾਮਿਨ-ਬੀ ਕੰਪਲੈਕਸ ਅਤੇ ਕਾਰਬੋਹਾਈਡ੍ਰੇਟ ਪਾਏ ਜਾਂਦੇ ਹਨ। ਤਿਲ ਖਾਣ ਨਾਲ ਦਿਲ ਦੇ ਰੋਗ ਅਤੇ ਹਾਰਟ ਅਟੈਕ ਦਾ ਖਤਰਾ ਘੱਟ ਰਹਿੰਦਾ ਹੈ ।ਤਿਲ ਖਾਣ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਮਾਨਸਿਕ ਤੌਰ 'ਤੇ ਵੀ ਅਸੀਂ ਮਜ਼ਬੂਤ ਹੁੰਦੇ ਹਾਂ ਪ੍ਰਾਚੀਨ ਕਾਲ 'ਚ ਤਿਲਾਂ ਦੀ ਵਰਤੋਂ ਚਿਹਰੇ ਦੀ ਖੂਬਸੂਰਤੀ ਬਣਾਈ ਰੱਖਣ ਲਈ ਕੀਤੀ ਜਾਂਦੀ ਸੀ ।ਅੱਜ ਅਸੀਂ ਤੁਹਾਨੂੰ ਸਰਦੀਆਂ 'ਚ ਤਿਲ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ, ਉਨ੍ਹਾਂ ਫਾਇਦਿਆਂ ਬਾਰੇ। 

PunjabKesari

ਕੈਂਸਰ ਤੋਂ ਕਰੇ ਬਚਾਏ 
ਵ੍ਹਾਈਟ ਤਿਲਾਂ 'ਚ ਸੇਸਮੀਨ ਨਾਂ ਦਾ ਇਕ ਐਂਟੀਆਕਸੀਡੈਂਟ ਤੱਤ ਹੁੰਦਾ ਹੈ, ਜੋ ਕੈਂਸਰ ਦੀਆਂ ਕੋਸ਼ਿਕਾਵਾਂ ਵਧਣ ਨੂੰ ਰੋਕਣ ਦੇ ਨਾਲ-ਨਾਲ ਉਨ੍ਹਾਂ ਦੇ ਜਿਊਂਦੇ ਰਹਿਣ ਵਾਲੇ ਰਸਾਇਣਾਂ ਦੇ ਵਾਧੇ ਨੂੰ ਰੋਕਦਾ ਹੈ।

PunjabKesari

ਗਰਭਵਤੀ ਔਰਤਾਂ ਲਈ ਵੀ ਲਾਹੇਵੰਦ ਹੁੰਦੇ ਨੇ ਤਿਲ 
ਤਿਲਾਂ ਦੇ ਅੰਦਰ ਕੁਦਰਤੀ ਫੋਲਿਕ ਐਸਿਡ ਹੁੰਦਾ ਹੈ ਜੋ ਗਰਭਵਤੀ ਮਹਿਲਾਵਾਂ ਦੇ ਭਰੂਣ ਨੂੰ ਡਿੱਗਣ ਨਹੀਂ ਦਿੰਦਾ ਅਤੇ ਪੇਟ ਅੰਦਰ ਪਲ ਰਹੇ ਬੱਚੇ ਨੂੰ ਸਵੱਸਥ ਰੱਖਣ 'ਚ ਮਦਦ ਕਰਦਾ ਹੈ। ਜਿਨ੍ਹਾਂ ਔਰਤਾਂ ਦੇ ਗਰਭ 'ਚ ਬੱਚੇ ਡਿੱਗ ਜਾਂਦੇ ਹਨ, ਉਨ੍ਹਾਂ ਲਈ ਤਿਲਾਂ ਦਾ ਸੇਵਨ ਬਹੁਤ ਮਦਦਗਾਰ ਹੁੰਦਾ ਹੈ ।

PunjabKesari

ਤਣਾਅ ਨੂੰ ਕਰੇ ਘੱਟ 
ਤਿਲ ਦੇ ਅੰਦਰ ਨਿਆਸਿਨ ਨਾਂਅ ਦਾ ਇਕ ਵਿਟਾਮਨ ਮੌਜੂਦ ਹੁੰਦਾ ਹੈ। ਇਹ ਤਣਾਅ ਘੱਟ ਕਰਦਾ ਹੈ ਅਤੇ ਸਾਡੇ ਦਿਮਾਗ ਨੂੰ ਸ਼ਾਂਤ ਰੱਖਦਾ ਹੈ। ਇਸ ਤੋਂ ਇਲਾਵਾ ਤਿਲ ਹਰ ਤਰਾਂ ਦੀ ਸਰੀਰਕ ਕਮਜ਼ੋਰੀ ਵੀ ਦੂਰ ਕਰਦੇ ਹਨ। 

PunjabKesari

ਬੱਚਿਆਂ ਦੀਆਂ ਹੱਡੀਆਂ ਕਰੇ ਮਜ਼ਬੂਤ
ਤਿਲਾਂ ਦੇ ਅੰਦਰ ਪ੍ਰੋਟੀਨ ਅਤੇ ਅਮੀਨੋ ਐਸਿਡ ਹੁੰਦੇ ਹਨ, ਜੋ ਬੱਚਿਆਂ ਦੀਆਂ ਵਿਕਸਿਤ ਹੋ ਰਹੀਆਂ ਹੱਡੀਆਂ ਨੂੰ ਮਜ਼ਬੂਤੀ ਦਿੰਦੇ ਹਨ। 100 ਗ੍ਰਾਮ ਦਿਲਾਂ ਦੇ ਅੰਦਰ ਲਗਭਗ 18 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜੋ ਬੱਚਿਆਂ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ ।

PunjabKesari

ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ
10 ਗ੍ਰਾਮ ਤਿਲ ਸਾਡੇ ਖੂਨ 'ਚ ਗੁਲੂਕੋਜ਼ ਦੀ ਮਾਤਰਾ 36 ਪ੍ਰਤੀਸ਼ਤ ਘੱਟ ਕਰ ਦਿੰਦੇ ਹਨ। ਜੋ ਸ਼ੂਗਰ ਦੇ ਰੋਗੀਆਂ ਲਈ ਇਕ ਦਵਾਈ ਦਾ ਕੰਮ ਕਰਦੀ ਹੈ। ਸ਼ੂਗਰ ਦੀ ਦਵਾਈ ਗਿਲਬੇਕਲੇਮਾਈਡ ਤਿਲਾਂ ਤੋਂ ਮਿਲ ਕੇ ਹੀ ਬਣਦੀ ਹੈ।

PunjabKesari

ਖੂਨੀ ਬਵਾਸੀਰ ਤੋਂ ਰਾਹਤ
50 ਗ੍ਰਾਮ ਕਾਲੇ ਤਿਲਾਂ ਦੇ ਤੇਲ ਨੂੰ ਇਕ ਚਮਚ ਪਾਣੀ 'ਚ ਮਿਲਾ ਕੇ ਉਨੀਂ ਦੇਰ ਤੱਕ ਭਿਓ ਕੇ ਰੱਖੋ ਜਿੰਨੀ ਦੇਰ ਤੱਕ ਤਿਲ ਪਾਣੀ ਨਾ ਸੋਖ ਲੈਣ। ਉਸ ਤੋਂ ਬਾਅਦ ਇਨ੍ਹਾਂ ਨੂੰ ਪੀਸ ਕੇ ਇਕ ਚਮਚ ਮੱਖਣ ਅਤੇ ਦੋ ਚਮਚ ਮਿਸ਼ਰੀ ਮਿਲਾ ਕੇ ਪ੍ਰਤੀ ਦਿਨ ਦੋ ਵਾਰ ਸੇਵਨ ਕਰਨ ਨਾਲ ਖੂਨੀ ਬਵਾਸੀਰ ਤੋਂ ਰਾਹਤ ਮਿਲਦੀ ਹੈ।


author

shivani attri

Content Editor

Related News