ਸ਼ੂਗਰ ਦੇ ਮਰੀਜਾਂ ਲਈ ਵਰਦਾਨ ਹੈ ਜਾਮਨ ਦੇ ਬੀਜ

Wednesday, Jun 07, 2017 - 09:35 AM (IST)

ਸ਼ੂਗਰ ਦੇ ਮਰੀਜਾਂ ਲਈ ਵਰਦਾਨ ਹੈ ਜਾਮਨ ਦੇ ਬੀਜ

ਜਲੰਧਰ — ਜਾਮਨ ਦਾ ਨਾਮ ਸੁਣਦੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਜਾਮਨ ਜਿਨ੍ਹਾਂ ਟੇਸਟੀ ਫਲ ਹੈ, ਉਨ੍ਹਾਂ ਹੀ ਸਿਹਤ ਲਈ ਬਹੁਤ ਲਾਭਕਾਰੀ ਹੈ। ਸ਼ੂਗਰ ਦੇ ਮਰੀਜਾਂ ਲਈ ਜਾਮਨ ਬਹੁਤ ਵਧੀਆ ਹੈ। ਸਿਰਫ ਜਾਮਨ ਹੀ ਨਹੀਂ, ਜਾਮਨ ਦੇ ਬੀਜਾਂ ਦਾ ਪਾਊਡਰ ਵੀ ਉਨ੍ਹਾਂ ਹੀ ਫਾਇਦੇਮੰਦ ਹੁੰਦਾ ਹੈ।  ਜਾਮਨ ਦੇ ਬੀਜ ਕਈ ਚੀਜ਼ਾਂ 'ਚ ਇਸਤੇਮਾਲ ਕੀਤਾ ਜਾਂਦਾ ਹੈ। ਆਯੁਰਵੇਦ 'ਚ ਸ਼ੂਗਰ ਕੰਟਰੋਲ ਕਰਨ, ਯੂਨਾਨੀ ਅਤੇ ਚੀਨ ਦੀਆਂ ਦਵਾਈਆਂ 'ਚ ਪਾਚਣ ਸੰਬੰਧੀ ਰੋਗਾਂ ਦੇ ਲਈ ਜਾਮਨ ਦੇ ਬੀਜਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਵਿਟਾਮਿਨ-ਏ ਅਤੇ ਵਿਟਾਮਿਨ-ਸੀ ਦਾ ਬੇਹਤਰ ਸ੍ਰੋਤ ਹੈ। ਜਾਮਨ ਦੇ ਬੀਜਾਂ ਦੇ ਪਾਊਡਰ ਬਣਾਉਣ ਦੇ ਦੋ ਤਰੀਕੇ ਹਨ। ਪਹਿਲਾਂ ਬੀਜਾਂ ਨੂੰ ਧੁੱਪ 'ਚ ਸੁੱਕਾਕੇ ਪਾਊਡਰ ਬਣਾਉਣਾ ਅਤੇ ਦੂਜਾ ਬੀਜਾਂ ਨੂੰ ਭੁੰਨ ਕੇ ਪਾਊਡਰ ਬਣਾਉਣਾ। 
- ਜਾਮਨ ਦੇ ਬੀਜਾਂ ਨੂੰ ਧੁੱਪ 'ਚ ਸੁਕਾ ਕੇ ਇਸ ਤਰ੍ਹਾਂ ਪਾਊਡਰ ਬਣਾਓ
ਜਾਮਨ ਖਾਣ ਤੋਂ ਬਾਅਦ ਬੀਜਾਂ ਨੂੰ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਇਨ੍ਹਾਂ ਨੂੰ ਧੁੱਪ 'ਚ ਰੱਖ ਦਿਓ। ਸੁੱਕਣ ਤੋਂ ਬਾਅਦ ਇਨ੍ਹਾਂ ਦਾ ਛਿੱਲਕਾ ਉਤਾਰ ਲਓ। ਅੰਦਰ ਦਾ ਹਿੱਸਾ ਪਿਸਤੇ ਦੀ ਤਰ੍ਹਾਂ ਨਜ਼ਰ ਆਵੇਗਾ। ਤੁਸੀਂ ਛਿੱਲਕੇ ਦੇ ਨਾਲ ਵੀ ਪਾਊਡਰ ਬਣਾ ਸਕਦੇ ਹੋ। ਸੁੱਕਣ ਤੋਂ ਬਾਅਦ ਬੀਜ ਮਜ਼ਬੂਤ ਹੋ ਜਾਂਦੇ ਹਨ। ਇਸ ਲਈ ਧਿਆਨ ਰੱਖੋ ਕਿ ਇਸ ਨੂੰ ਮਿਕਸੀ 'ਚ ਪਾਉਣ ਨਾਲ ਬਲੇਡ ਖਰਾਬ ਹੋ ਸਕਦਾ ਹੈ। ਇਸ ਲਈ ਬੀਜਾਂ ਨੂੰ ਪੀਸਣ ਤੋਂ ਪਹਿਲਾਂ ਇਨ੍ਹਾਂ ਦੇ ਛੋਟੇ-ਛੋਟੇ ਟੁੱਕੜੇ ਕਰ ਲਓ। ਪਾਊਡਰ ਨੂੰ ਇਕ ਕੰਟੇਨਰ 'ਚ ਰੱਖੋ ਅਤੇ ਸਵੇਰੇ ਖਾਲੀ ਪੇਟ ਇਕ ਚਮਚ ਖਾਓ। 
- ਜਾਮਨ ਦੇ ਗਿੱਲੇ ਬੀਜਾਂ ਦਾ ਇਸ ਤਰ੍ਹਾਂ ਬਣਾਓ ਪਾਊਡਰ
ਤੁਸੀਂ ਬੀਜਾਂ ਨੂੰ ਧੋਣ ਤੋਂ ਤੁਰੰਤ ਬਾਅਦ ਵੀ ਇਸ ਦਾ ਪਾਊਡਰ ਬਣਾ ਸਕਦੇ ਹੋ। ਇਸ ਦੇ ਲਈ ਇਕ ਪੈਨ ਗਰਮ ਕਰੋ ਅਤੇ ਉਸ 'ਚ ਬੀਜਾਂ ਨੂੰ ਭੁੰਨ ਲਓ। ਇਸ ਤੋਂ ਬਾਅਦ ਇਨ੍ਹਾਂ ਦਾ ਪਤਲਾ ਪਾਊਡਰ ਬਣਾ ਲਓ ਅਤੇ ਕੰਟੇਨਰ 'ਚ ਰੱਖ ਦਿਓ। ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਚਮਚ ਖਾਓ।


Related News