ਮੋਟਾਪਾ ਦੂਰ ਕਰਨ ਲਈ ਪੀਓ ਲੂਣ ਵਾਲਾ ਪਾਣੀ, ਜਾਣੋ ਇਸ ਦੇ ਹੋਰ ਵੀ ਫਾਇਦੇ

06/11/2020 2:20:15 PM

ਜਲੰਧਰ - ਮਿਨਰਲਸ ਦੀ ਕਮੀ ਹੋ ਜਾਣ ਨਾਲ ਕਈ ਵਾਰ ਸਾਡਾ ਸਰੀਰ ਬੀਮਾਰੀਆਂ ਦੀ ਚਪੇਟ 'ਚ ਆ ਜਾਂਦਾ ਹੈ। ਇਸ ਦੇ ਲਈ ਸਾਨੂੰ ਆਪਣੇ ਖਾਣ-ਪੀਣ ’ਤੇ ਧਿਆਨ ਦੇਣ ਦੀ ਬਹੁਤ ਜ਼ਰੂਰ ਹੈ। ਜੇਕਰ ਤੁਸੀਂ ਸਿਹਤਮੰਦ ਜ਼ਿੰਦਗੀ ਜਿਊਣ ਦੇ ਬਾਰੇ ਸੋਚ ਰਹੇ ਹੋ ਤਾਂ ਇਸ ਦੇ ਲਈ ਤੁਹਾਨੂੰ ਰੋਜ਼ਾਨਾ ਸਵੇਰੇ ਨਮਕ ਦਾ ਪਾਣੀ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਸਰੀਰ 'ਚ ਨਮਕ ਦੀ ਕਮੀ ਹੋਣ ’ਤੇ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਜੇਕਰ ਤੁਸੀਂ ਰੋਜ਼ਾਨਾ ਸਹੀ ਮਾਤਰਾ 'ਚ ਨਮਕ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਲਈ ਦਵਾਈ ਦਾ ਕੰਮ ਕਰਦਾ ਹੈ। ਇਸ ਪਾਣੀ ਨਾਲ ਸਰੀਰ 'ਚ ਕਈ ਤੱਤਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ ਅਤੇ ਕਈ ਬੀਮਾਰੀਆਂ ਤੋਂ ਛੁਟਕਾਰਾ ਵੀ ਮਿਲ ਸਕਦਾ ਹੈ। 

ਨਮਕ ਦੇ ਪਾਣੀ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ...

1. ਚਮੜੀ ਲਈ ਫਾਇਦੇਮੰਦ
ਨਮਕ ਦੇ ਪਾਣੀ ਦੀ ਵਰਤੋਂ ਕਰਨ ਨਾਲ ਚਮੜੀ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਚਿਹਰੇ ’ਤੇ ਪਏ ਮੁਹਾਸੇ, ਦਾਗ-ਧੱਬੇ ਆਦਿ ਆਸਾਨੀ ਨਾਲ ਦੂਰ ਹੋ ਜਾਂਦੇ ਹਨ। ਨਮਕ ਦੇ ਪਾਣੀ ਨਾਲ ਚਮੜੀ 'ਚ ਨਿਖਾਰ ਵੀ ਆਉਂਦਾ ਹੈ।

PunjabKesari

2. ਲੀਵਰ ਦੀ ਸਮੱਸਿਆ ਦੂਰ ਕਰੇ
ਨਮਕ ਦੇ ਪਾਣੀ ਦੀ ਰੋਜ਼ਾਨਾ ਵਰਤੋਂ ਨਾਲ ਲੀਵਰ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਨਮਕ ਦੇ ਪਾਣੀ ਨਾਲ ਖਰਾਬ ਜਾਂ ਡੈਮੇਜ਼ ਸੈੱਲਸ ਦੁਬਾਰਾ ਕੰਮ ਕਰਨ ਲੱਗ ਪੈਂਦੇ ਹਨ। ਸਰੀਰ 'ਚੋਂ ਟਾਕਸਿੰਸ ਕੱਢਣਾ ਜ਼ਰੂਰੀ ਹੁੰਦਾ ਹੈ, ਜਿਸ ਦੇ ਲਈ ਨਮਕ ਦਾ ਪਾਣੀ ਕਾਫੀ ਫਾਇਦੇਮੰਦ ਹੈ।

3. ਮੋਟਾਪਾ ਦੂਰ ਹੁੰਦੈ
ਮੋਟਾਪਾ ਦੂਰ ਕਰਨ ਦੇ ਲਈ ਤੁਸੀਂ ਨਮਕ ਵਾਲਾ ਪਾਣੀ ਪੀ ਸਕਦੇ ਹੋ। ਇਹ ਪਾਣੀ ਪਾਚਨ ਨੂੰ ਦਰੁਸਤ ਰੱਖ ਕੇ ਸਰੀਰ ਦੀਆਂ ਕੋਸ਼ਿਕਾਵਾਂ ਤੱਕ ਪੋਸ਼ਣ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸ ਨਾਲ ਵੱਧ ਰਹੇ ਮੋਟਾਪੇ ਨੂੰ ਕੰਟਰੋਲ ’ਚ ਕਰਨ ’ਚ ਮਦਦ ਮਿਲਦੀ ਹੈ।

PunjabKesari

4. ਨੀਂਦ ਨਾ ਆਉਣ ਦੀ ਸਮੱਸਿਆ ਨੂੰ ਕਰੇ ਦੂਰ
ਜੇਕਰ ਤੁਸੀਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਨਮਕ ਵਾਲੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਕੁਦਰਤੀ ਨਮਕ 'ਚ ਮਿਨਰਲਸ ਪਾਏ ਜਾਂਦੇ ਹਨ, ਜੋ ਤੰਤਰਿਕਾ ਤੰਤਰ ਨੂੰ ਸ਼ਾਂਤ ਕਰਨ 'ਚ ਬਹੁਤ ਮਦਦ ਕਰਦਾ ਹੈ।

5. ਕੁਦਰਤੀ ਐਂਟੀ ਬੈਕਟੀਰੀਅਨ
ਨਮਕ ਦਾ ਪਾਣੀ ਸਰੀਰ ’ਚ ਜਾ ਕੇ ਐਂਟੀ ਬੈਕਟੀਰੀਅਲ ਦਾ ਕੰਮ ਕਰਦਾ ਹੈ। ਇਸ ਨਾਲ ਸਰੀਰ ’ਚੋਂ ਖਤਰਨਾਕ ਬੈਕਟੀਰੀਆ ਨੂੰ ਖਤਮ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਸਰੀਰ ਨੂੰ ਡਿਟਾਕਸ ਕਰਦੇ ਹਨ ।

ਪੜ੍ਹੋ ਇਹ ਵੀ - ਗਰਮੀਆਂ ’ਚ ਪੀਓ ‘ਬੇਲ ਦਾ ਸ਼ਰਬਤ’, ਥਕਾਵਟ ਦੇ ਨਾਲ ਮੂੰਹ ਦੇ ਛਾਲਿਆਂ ਨੂੰ ਵੀ ਕਰੇ ਦੂਰ

PunjabKesari

6. ਪਾਚਨ ਤੰਤਰ
ਚੰਗੇ ਪਾਚਨ ਤੰਤਰ ਨੂੰ ਕਾਇਮ ਰੱਖਣ ਦੇ ਲਈ ਨਮਕ ਦਾ ਪਾਣੀ ਪੀਣਾ ਕਾਫੀ ਫਾਇਦੇਮੰਦ ਹੁੰਦਾ ਹੈ। ਨਮਕ ਦਾ ਪਾਣੀ ਪਾਚਨ ਕਿਰਿਆ ਨੂੰ ਦਰੁਸਤ ਕਰਨ ਦਾ ਕੰਮ ਕਰਦਾ ਹੈ। ਰੋਜ਼ਾਨਾ ਇਸ ਪਾਣੀ ਦਾ ਸੇਵਨ ਕਰਨ ’ਤੇ ਪਾਚਨ ਤੰਤਰ ਠੀਕ ਰਹਿੰਦਾ ਹੈ। 

7. ਹੱਡੀਆਂ ਨੂੰ ਮਜ਼ਬੂਤ ਕਰੇ
ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਨਮਕ ਦੇ ਪਾਣੀ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਫਾਇਦੇਮੰਦ ਹੁੰਦਾ ਹੈ। ਇਸ ਪਾਣੀ ਨਾਲ ਸਰੀਰ 'ਚ ਕੈਲਸ਼ੀਅਮ ਦੀ ਪੂਰਤੀ ਹੋ ਜਾਂਦੀ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।

ਪੜ੍ਹੋ ਇਹ ਵੀ - ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ‘ਕਾਲੀ ਮਿਰਚ’, ਜੋੜਾਂ ਦੇ ਦਰਦ ਲਈ ਵੀ ਹੈ ਫਾਇਦੇਮੰਦ

PunjabKesari


rajwinder kaur

Content Editor

Related News