Health Tips: ਸਾਧਾਰਨ ਦੀ ਥਾਂ ਲੂਣ ਵਾਲੇ ਪਾਣੀ ਨਾਲ ਨਹਾਉਣ ਲੋਕ, ‘ਜੋੜਾਂ ਦੇ ਦਰਦ’ ਸਣੇ ਦੂਰ ਹੋਣਗੇ ਇਹ ਰੋਗ

11/03/2021 5:28:53 PM

ਜਲੰਧਰ (ਬਿਊਰੋ) - ਲੂਣ ਤੋਂ ਬਗੈਰ ਖਾਣੇ ਦਾ ਸੁਆਦ ਪੂਰਾ ਨਹੀਂ ਲੱਗਦਾ। ਥੋੜ੍ਹਾ ਜਿਹਾ ਲੂਣ ਤੁਹਾਡੀ ਸਿਹਤ ਅਤੇ ਸੁੰਦਰਤਾ ਨਾਲ ਸੰਬੰਧਤ ਪਰੇਸ਼ਾਨੀਆਂ ਨੂੰ ਦੂਰ ਕਰਨ 'ਚ ਫ਼ਾਇਦੇਮੰਦ ਸਾਬਿਤ ਹੁੰਦਾ ਹੈ। ਜਦੋਂ ਵੀ ਅਸੀਂ ਕੰਮ ਤੋਂ ਘਰ ਆਉਣੇ ਹਾਂ ਤਾਂ ਥਕਾਵਟ ਦੂਰ ਕਰਨ ਲਈ ਨਹਾਉਂਦੇ ਹਾਂ। ਨਹਾਉਣ ਨਾਲ ਥਕਾਵਟ ਦੂਰ ਹੋ ਜਾਂਦੀ ਹੈ। ਜੇਕਰ ਲੂਣ ਵਾਲੇ ਪਾਣੀ ਨਾਲ ਨਹਾਇਆ ਜਾਵੇ ਤਾਂ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਲੂਣ ਵਾਲੇ ਪਾਣੀ ਨਾਲ ਨਹਾਉਣ ਨਾਲ ਕਈ ਰੋਗ ਦੂਰ ਹੋ ਜਾਂਦੇ ਹਨ। ਲੂਣ ਵਾਲੇ ਪਾਣੀ ਨਾਲ ਨਹਾਉਣ ’ਤੇ ਹੋਰ ਕਿਹੜੀ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ.....

ਕਿਵੇਂ ਤਿਆਰ ਕੀਤਾ ਜਾਵੇ ਨਹਾਉਣ ਲਈ ਲੂਣ ਵਾਲਾ ਪਾਣੀ
ਇਕ ਬਾਲਟੀ ਗੁਨਗੁਨੇ ਪਾਣੀ 'ਚ 2 ਚਮਚ ਕਾਲਾ ਲੂਣ, 1 ਚਮਚ ਨਾਰੀਅਲ ਤੇਲ ਮਿਲਾ ਕੇ ਇਸ ਪਾਣੀ ਨੂੰ ਨਹਾਉਣ ਲਈ ਵਰਤੋਂ। ਇਸ ਪਾਣੀ ਨੂੰ ਤੁਸੀਂ ਸਵੇਰੇ-ਸ਼ਾਮ 2 ਟਾਈਮ ਨਹਾਉਣ ਲਈ ਵਰਤੋਂ ਕਰ ਸਕਦੇ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਬੀਮਾਰੀਆਂ ਦੂਰ ਹੋਣਗੀਆਂ।

ਲੂਣ ਦੇ ਪਾਣੀ ਨਾਲ ਨਹਾਉਣ ਦੇ ਫ਼ਾਇਦੇ

ਬੁਖ਼ਾਰ ਤੋਂ ਰਾਹਤ
ਬੁਖ਼ਾਰ ਅਤੇ ਜ਼ੁਕਾਮ ਹੋਣ ’ਤੇ ਦਵਾਈਆਂ ਦਾ ਸੇਵਨ ਕੀਤਾ ਜਾਂਦਾ ਹੈ ਪਰ ਤੁਸੀਂ ਚਾਹੋ ਤਾਂ ਲੂਣ ਵਾਲੇ ਪਾਣੀ 'ਚ ਨਹਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਪਾਣੀ ਨਾਲ ਸਰੀਰ ਇਨਫੈਕਸ਼ਨ ਤੋਂ ਬਚਿਆ ਰਹਿੰਦਾ ਹੈ, ਨਾਲ ਹੀ ਸਰਦੀ-ਜ਼ੁਕਾਮ ਅਤੇ ਬੁਖ਼ਾਰ ਸਹੀ ਹੋਣ 'ਚ ਬਹੁਤ ਮਦਦ ਮਿਲਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਧੂੜ-ਮਿੱਟੀ ਤੋਂ ਹੋਣ ਵਾਲੀ ਅਲਰਜੀ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖ਼ੇ, ਹੋਵੇਗਾ ਫ਼ਾਇਦਾ

ਮਾਸਪੇਸ਼ੀਆਂ ਦਾ ਦਰਦ ਦੂਰ
ਜੇਕਰ ਤੁਹਾਡੀਆਂ ਮਾਸਪੇਸ਼ੀਆਂ 'ਚ ਦਰਦ ਰਹਿੰਦਾ ਹੈ ਤਾਂ ਵੀ ਲੂਣ ਵਾਲੇ ਪਾਣੀ 'ਚ ਨਹਾਉਣ ਨਾਲ ਫ਼ਾਇਦਾ ਮਿਲੇਗਾ। ਦਰਅਸਲ ਲੂਣ ਵਾਲਾ ਪਾਣੀ ਸਰੀਰ 'ਚ ਕੈਲਸ਼ੀਅਮ ਦੀ ਘਾਟ ਵੀ ਦੂਰ ਕਰਦਾ ਹੈ। ਹੱਡੀਆਂ ਅਤੇ ਨਹੁੰ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ।

ਖਾਰਸ਼ ਦੀ ਸਮੱਸਿਆ ਗਾਇਬ
ਗਰਮੀਆਂ 'ਚ ਹਮੇਸ਼ਾ ਖਾਰਸ਼ ਦੀ ਸਮੱਸਿਆ ਰਹਿੰਦੀ ਹੈ। ਅਜਿਹੇ 'ਚ ਕਿਸੇ ਤਰ੍ਹਾਂ ਦੀ ਕਰੀਮ ਜਾਂ ਲੋਸ਼ਨ ਦੀ ਵਰਤੋਂ ਕਰਨ ਦੀ ਬਜਾਏ ਲੂਣ ਦੇ ਪਾਣੀ ਨਾਲ ਨਹਾ ਲਵੋ। ਇਸ ਨਾਲ ਖਾਰਸ਼ ਦੀ ਸਮੱਸਿਆ ਤਾਂ ਦੂਰ ਹੋਵੇਗੀ, ਨਾਲ ਨੀਂਦ ਵੀ ਚੰਗੀ ਆਏਗੀ। 

ਤਣਾਅ ਅਤੇ ਥਕਾਵਟ ਕਰੇ ਦੂਰ
ਲੂਣ ਵਾਲੇ ਪਾਣੀ 'ਚ ਨਹਾਉਣ ਨਾਲ ਸਰੀਰ ਦੇ ਨਾਲ ਮਾਨਸਿਕ ਅਵਸਥਾ ਠੀਕ ਹੋ ਜਾਂਦੀ ਹੈ। ਜੇਕਰ ਤੁਸੀਂ ਹਮੇਸ਼ਾ ਤਣਾਅ ਅਤੇ ਥਕਾਵਟ ਮਹਿਸੂਸ ਕਰਦੇ ਹੋ ਤਾਂ ਲੂਣ ਵਾਲੇ ਪਾਣੀ 'ਚ ਨਹਾਓ। ਇਸ ਨਾਲ ਤੁਹਾਨੂੰ ਸ਼ਾਂਤੀ, ਖੁਸ਼ੀ ਅਤੇ ਆਰਾਮ ਵੀ ਮਹਿਸੂਸ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - Health Tips : ਜੇਕਰ ਤੁਹਾਡੇ ਵੀ ਅੱਧੇ ਸਿਰ ’ਚ ਹਮੇਸ਼ਾ ਰਹਿੰਦਾ ਹੈ ‘ਦਰਦ’ ਤਾਂ ਪੜ੍ਹੋ ਕਿਵੇਂ ਮਿਲੇਗੀ ਰਾਹਤ

ਚਮੜੀ ਨੂੰ ਬਣਾਏ ਚਮਕਦਾਰ
ਇਸ ਪਾਣੀ 'ਚ ਕਈ ਮਿਨਰਲਜ਼ ਅਤੇ ਪੋਸ਼ਕ ਤੱਤ ਹੁੰਦੇ ਹਨ, ਜੋ ਤੁਹਾਡੀ ਚਮੜੀ ਨੂੰ ਜਵਾਨ ਬਣਾਉਂਦੇ ਹਨ। ਮੈਗਨੀਸ਼ੀਅਮ, ਕੈਲਸ਼ੀਅਮ, ਬ੍ਰੋਮਾਈਡ, ਸੋਡੀਅਮ ਵਰਗੇ ਮਿਨਰਲਜ਼ ਚਮੜੀ ਦੇ ਅੰਦਰ ਪ੍ਰਵੇਸ਼ ਕਰਦੇ ਹਨ ਅਤੇ ਚਮੜੀ ਨੂੰ ਸਾਫ਼ ਕਰ ਕੇ ਉਸ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦੇ ਹਨ।

ਚਮੜੀ 'ਚ ਬਣਾਏ ਨਮੀ
ਜੇਕਰ ਤੁਸੀਂ ਆਪਣੀ ਚਮੜੀ ਦੀ ਨਮੀ ਬਣਾਏ ਰੱਖਣਾ ਹੈ ਤਾਂ ਲੂਣ ਦੇ ਪਾਣੀ 'ਚ ਨਹਾਉਣਾ ਵਧੀਆ ਹੈ। ਇਸ 'ਚ ਮੌਜੂਦ ਮੈਗਨੀਸ਼ੀਅਮ ਚਮੜੀ 'ਚ ਪਾਣੀ ਨੂੰ ਵਧ ਦੇਰ ਤੱਕ ਰੋਕ ਕੇ ਰੱਖਦੇ ਹਨ, ਜਿਸ ਨਾਲ ਉਸ 'ਚ ਨਮੀ ਬਣੀ ਰਹਿੰਦੀ ਹੈ

ਪੈਰਾਂ ਨੂੰ ਆਰਾਮ
ਦਿਨ ਭਰ ਕੰਮ ਜਾਂ ਤੁਰਨ-ਫਿਰਨ ਨਾਲ ਸਭ ਤੋਂ ਵਧ ਸਰੀਰ ਦਾ ਦਬਾਅ ਪੈਰਾਂ 'ਤੇ ਪੈਂਦਾ ਹੈ, ਜਿਸ ਕਾਰਨ ਪੈਰਾਂ ਦੀਆਂ ਮਾਸਪੇਸ਼ੀਆਂ ਮੁਲਾਇਮ ਅਤੇ ਦਰਦ ਹੋਣ ਲੱਗਦੀਆਂ ਹਨ। ਬੂਟ ਅਤੇ ਚੱਪਲ ਪਾਉਣ 'ਚ ਪਰੇਸ਼ਾਨੀ ਮਹਿਸੂਸ ਹੁੰਦੀ ਹੈ। ਅਜਿਹੇ 'ਚ ਲੂਣ ਦੇ ਪਾਣੀ 'ਚ ਨਹਾਉਣ ਨਾਲ ਸਰੀਰ ਦੇ ਨਾਲ-ਨਾਲ ਪੈਰਾਂ ਦੀ ਮਾਸਪੇਸ਼ੀਆਂ ਰਿਲੈਕਸ ਮਹਿਸੂਸ ਕਰਦੀਆਂ ਹਨ, ਜਿਸ ਨਾਲ ਦਰਦ ਅਤੇ ਉਨ੍ਹਾਂ ਦੀ ਜਕੜਨ ਵੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਪੈਰਾਂ 'ਚੋਂ ਆਉਣ ਵਾਲੀ ਬੱਦਬੂ ਵੀ ਗਾਇਬ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪੀਓ ਪਪੀਤੇ ਦੇ ਪੱਤਿਆਂ ਦਾ ਜੂਸ, ‘ਡੇਂਗੂ’ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

ਜੋੜ ਦਰਦ ਤੋਂ ਰਾਹਤ
ਲੂਣ ਵਾਲੇ ਪਾਣੀ 'ਚ ਨਹਾਉਣ ਨਾਲ ਹੱਡੀਆਂ 'ਚ ਹੋਣ ਵਾਲੇ ਹਲਕੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨਾਲ ਸਰੀਰ ਦੀ ਥਕਾਵਟ ਵੀ ਦੂਰ ਹੋ ਜਾਂਦੀ ਹੈ।

ਇਨਫੈਕਸ਼ਨ ਦੂਰ ਕਰੇ
ਜੇਕਰ ਤੁਹਾਡੇ ਸਰੀਰ ’ਤੇ ਕਿਸੇ ਵੀ ਤਰ੍ਹਾਂ ਇਨਫੈਕਸ਼ਨ ਹੋ ਗਈ ਹੈ ਤਾਂ ਰੋਜ਼ਾਨਾ ਲੂਣ ਵਾਲੇ ਪਾਣੀ ਨਾਲ ਨਹਾਓ । ਇਸ ਨਾਲ ਇਹ ਇਨਫੈਕਸ਼ਨ ਠੀਕ ਹੋ ਜਾਂਦੀ ਹੈ ।

ਪੜ੍ਹੋ ਇਹ ਵੀ ਖ਼ਬਰ - Health Tips:ਡੇਂਗੂ ਦੇ ਮਰੀਜ਼ਾਂ ਲਈ ਖ਼ਾਸ ਖ਼ਬਰ,ਬੁਖ਼ਾਰ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਕੁਦਰਤੀ ਤੇ ਘਰੇਲੂ ਤਰੀਕੇ

ਕੈਲਸ਼ੀਅਮ ਦੀ ਘਾਟ
ਜੇਕਰ ਤੁਹਾਨੂੰ ਕੈਲਸ਼ੀਅਮ ਦੀ ਘਾਟ ਹੈ, ਤਾਂ ਰੋਜ਼ਾਨਾ ਲੂਣ ਵਾਲੇ ਪਾਣੀ ਨਾਲ ਨਹਾਓ। ਇਸ ਪਾਣੀ ਨਾਲ ਨਹਾਉਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਕੈਲਸ਼ੀਅਮ ਦੀ ਘਾਟ ਦੂਰ ਹੁੰਦੀ ਹੈ ।

ਖੁਜਲੀ ਦੀ ਸਮੱਸਿਆ
ਕਈ ਲੋਕਾਂ ਨੂੰ ਸਰਦੀ ਵਿੱਚ ਖੁਜਲੀ ਦੀ ਸਮੱਸਿਆ ਰਹਿੰਦੀ ਹੈ ਅਤੇ ਸਰੀਰ ’ਤੇ ਲਾਲ ਨਿਸ਼ਾਨ ਪੈ ਜਾਂਦੇ ਹਨ । ਉਨ੍ਹਾਂ ਨੂੰ ਗਰਮ ਪਾਣੀ ਵਿਚ ਲੂਣ ਮਿਲਾ ਕੇ ਨਹਾਉਣਾ ਚਾਹੀਦਾ ਹੈ ।

ਜ਼ਹਿਰੀਲੇ ਕੀੜਾ ਕੱਟਣਾ
ਜ਼ਹਿਰੀਲੇ ਕੀੜੇ ਦੇ ਕੱਟਣ ਨਾਲ ਸਰੀਰ ’ਤੇ ਕਈ ਵਾਰ ਅਲਰਜੀ ਹੋ ਜਾਂਦੀ ਹੈ । ਲੂਣ ਵਾਲੇ ਪਾਣੀ ਨਾਲ ਨਹਾਉਣ ਨਾਲ ਜ਼ਹਿਰ ਦਾ ਅਸਰ ਖਤਮ ਹੋ ਜਾਂਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health Tips : ਡੇਂਗੂ ਦਾ ਬੁਖ਼ਾਰ ਹੋਣ ’ਤੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਬਹੁਤ ਜਲਦੀ ਮਿਲੇਗੀ ਰਾਹਤ


rajwinder kaur

Content Editor

Related News