ਪੇਟ ਦੀ ਚਰਬੀ ਘੱਟ ਕਰਨ ਦੇ ਆਸਾਨ ਤਰੀਕੇ

09/26/2019 2:13:28 PM

ਪੌਸ਼ਟਿਕ ਭੋਜਨ, ਡੇਲੀ ਕਸਰਤ ਅਤੇ ਪੂਰੀ ਨੀਂਦ ਤੁਹਾਡੀ ਬੈਲੀ ਫੈਟ ਨੂੰ ਬਹੁਤ ਛੇਤੀ ਘੱਟ ਕਰਨ ਦਾ ਕੰਮ ਕਰਦੀ ਹੈ। ਪਰ ਕਿਤੇ ਨਾ ਕਿਤੇ ਜ਼ਿੰਦਗੀ ਦੀ ਭੱਜ ਦੌੜ 'ਚ ਵਿਅਕਤੀ ਖੁਦ 'ਤੇ ਪੂਰਾ ਧਿਆਨ ਨਹੀਂ ਦੇ ਪਾਉਂਦਾ, ਜਿਸ ਦਾ ਸਿੱਧਾ ਅਸਰ ਤੁਹਾਡੀ ਸਿਹਤ 'ਤੇ ਪੈਂਦਾ ਹੈ। ਬਾਡੀ ਦੀ ਫੈਟ ਸਭ ਤੋਂ ਵੱਡੀ ਪ੍ਰਾਬਲਮ 'ਚੋਂ ਇਕ ਹੈ। ਇਸ ਦੀ ਵਜ੍ਹਾ ਨਾਲ ਤੁਸੀਂ ਨਾ ਤਾਂ ਖੁੱਲ੍ਹ ਕੇ ਖਾ ਪੀ ਸਕਦੇ ਹੋ ਅਤੇ ਨਾ ਹੀ ਐਕਟਿਵ ਮੂਡ 'ਚ ਆਪਣਾ ਕੰਮ ਕਰ ਸਕਦੇ ਹਨ। ਪਰ ਅੱਜ ਤੁਹਾਡੇ ਲਈ ਬੈਲੀ ਫੈਟ ਨੂੰ ਘੱਟ ਕਰਨ ਦੇ ਕੁਝ ਆਸਾਨ ਜਿਹੇ ਟਿਪਸ ਲੈ ਕੇ ਆਏ ਹਾਂ, ਜਿਸ ਦੀ ਮਦਦ ਨਾਲ ਤੁਹਾਡੀ ਬੈਲੀ ਫੈਟ ਤਾਂ ਘੱਟ ਹੋਵੇਗੀ ਹੀ ਨਾਲ ਹੀ ਤੁਸੀਂ ਦਿਨ ਭਰ ਐਕਟਿਵ ਐਂਡ ਫਰੈੱਸ਼ ਫੀਲ ਕਰੋਗੇ। ਤਾਂ ਚੱਲੋ ਜਾਣਦੇ ਹਾਂ ਬੈਲੀ ਫੈਟ ਨੂੰ ਘੱਟ ਕਰਨ ਦੇ ਆਸਾਨ ਉਪਾਅ...

PunjabKesari
ਡਾਇਟਰੀ ਫਾਈਬਰ
ਬੈਲੀ ਫੈਟ ਨੂੰ ਆਸਾਨੀ ਨਾਲ ਘੱਟ ਕਰਨ 'ਚ ਫਾਈਬਰ ਤੁਹਾਡੀ ਮਦਦ ਕਰਦਾ ਹੈ। ਅਜਿਹੇ 'ਚ ਬੈਲੀ ਫੈਟ ਤੋਂ ਬਚਣ ਲਈ ਵੱਧ ਤੋਂ ਵੱਧ ਫਲ, ਹਰੀ ਪੱਤੇਦਾਰ ਸਬਜ਼ੀਆਂ, ਫਲੀਆਂ ਅਤੇ ਸਾਬਤ ਅਨਾਜ ਦੀ ਵਰਤੋਂ ਕਰੋ। ਡਾਇਟਰੀ ਫਾਈਬਰ ਨਾਲ ਭਰਪੂਰ ਇਹ ਚੀਜ਼ਾਂ, ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰੱਖਣ ਦਾ ਕੰਮ ਕਰਦੀ ਹੈ, ਜਿਸ ਕਾਰਨ ਤੁਹਾਡਾ ਬਾਹਰ ਦਾ ਕੁਝ ਵੀ ਖਾਣ ਦਾ ਮੰਨ ਨਹੀਂ ਕਰਦਾ। ਪੇਟ 'ਤੇ ਜਮ੍ਹੀਂ ਚਰਬੀ ਨੂੰ ਘੱਟ ਕਰਨ ਲਈ ਜਿੰਨਾ ਹੋ ਸਕੇ ਫਾਸਟ ਫੂਡ ਇਗਨੋਰ ਕਰੋ।
ਕੈਲੋਰੀ ਕਾਊਟਿੰਗ
ਜਦੋਂ ਵੀ ਤੁਸੀਂ ਬਾਡੀ ਫੈਟ ਘਟਾਉਣ ਦੇ ਬਾਰੇ 'ਚ ਸੋਚਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਡੇਲੀ ਕੈਲੋਰੀ ਇਨਟੇਕ 'ਤੇ ਧਿਆਨ ਦਿਓ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਪੂਰੇ ਦਿਨ 'ਚ ਕਿੰਨੀ ਕੈਲੋਰੀ ਖਾ ਰਹੇ ਹੋ ਤਾਂ ਜੋ ਉਸ ਹਿਸਾਬ ਨਾਲ ਤੁਸੀਂ ਵਰਕਆਊਟ ਕਰ ਸਕੋ। ਸਵੇਰੇ ਦਾ ਨਾਸ਼ਤਾ ਕਦੇ ਸਕਿਪ ਨਾ ਕਰੋ। ਨਾਸ਼ਤੇ 'ਚ ਅਨਾਜ, ਆਂਡੇ, ਡਰਾਈ ਫਰੂਟਸ, ਫਲ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰੋ। ਦਿਨ ਦੇ ਸਮੇਂ ਵੀ ਹੈਲਦੀ ਲੰਚ ਕਰੋ ਅਤੇ ਕੋਸ਼ਿਸ਼ ਕਰੋ ਡੀਨਰ ਜਿੰਨਾ ਹੋ ਸਕੇ ਲਾਈਟ ਕਰੋ। ਰਾਤ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਤੁਹਾਡਾ ਡੀਨਰ ਖਤਮ ਹੋ ਜਾਣਾ ਚਾਹੀਦਾ। ਮਿੱਠਾ ਖਾਣ ਦੇ ਸ਼ੌਕੀਨ ਲੋਕ ਖਾਣ ਦੇ ਬਾਅਦ ਆਈਸਕ੍ਰੀਮ, ਖੀਰ ਜਾਂ ਫਿਰ ਕੁਝ ਹੋਰ ਖਾਣ ਦੀ ਬਜਾਏ ਗੁੜ ਦੀ ਵਰਤੋਂ ਕਰੋ। ਗੁੜ ਖਾਣ ਨਾਲ ਤੁਹਾਡਾ ਮੈਟਾਬੋਲੀਜ਼ਮ ਸਟਰਾਂਸ ਬਣੇਗਾ, ਜੋ ਤੁਹਾਡੇ ਖਾਣੇ ਨੂੰ ਆਸਾਨੀ ਨਾਲ ਪਚਾਉਣ 'ਚ ਮਦਦ ਕਰੇਗਾ।

PunjabKesari
ਪਾਣੀ
ਭਾਰ ਨੂੰ ਘੱਟ ਕਰਨਾ ਹੋਵੇ ਜਾਂ ਉਸ ਨੂੰ ਕਾਬੂ 'ਚ ਕਰਨਾ ਹੋਵੇ, ਭਰਪੂਰ ਪਾਣੀ ਪੀਣਾ ਚਾਹੀਦਾ। ਇਸ ਨਾਲ ਸਰੀਰ ਹਾਈਡ੍ਰੇਟਿਡ ਰਹਿੰਦਾ ਹੈ ਅਤੇ ਸਰੀਰ ਦਾ ਮੈਟਾਬੋਲੀਜ਼ਮ ਵੀ ਸਹੀ ਤਰੀਕੇ ਨਾਲ ਘੱਟ ਕਰਦਾ ਹੈ। ਪਾਣੀ ਨਾਲ ਪੇਟ ਭਰਿਆ ਰਹਿੰਦਾ ਹੈ ਤਾਂ ਭੁੱਖ ਵੀ ਘੱਟ ਲੱਗਦੀ ਹੈ। ਪਾਣੀ ਸਰੀਰ 'ਚੋਂ ਵਾਧੂ ਸੋਡੀਅਮ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ।

PunjabKesari
ਯੋਗ
ਬੈਲੀ ਫੈਟ ਘੱਟ ਕਰਨ ਦਾ ਆਸਾਨ ਤਾਰੀਕਾ ਹੈ ਯੋਗ, ਤਾੜਾਸਨ, ਸੂਰਜ ਨਮਸਕਾਰ, ਕਪਾਲਭਾਤੀ ਪੇਟ ਦੀ ਚਰਬੀ ਨੂੰ ਛੇਤੀ ਘਟਾਉਣ 'ਚ ਕਾਫੀ ਮਦਦਗਾਰ ਹੁੰਦੇ ਹਨ। ਇਨ੍ਹਾਂ ਤਿੰਨਾਂ ਦੀ ਮਦਦ ਨਾਲ ਪੇਟ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਪੈਂਦਾ ਹੁੰਦਾ ਹੈ, ਜਿਸ ਨਾਲ ਤੁਹਾਡੇ ਪੇਟ 'ਤੇ ਜਮ੍ਹੀਂ ਵਾਧੂ ਫੈਟ ਦਿਨ-ਪ੍ਰਤੀਦਿਨ ਘੱਟ ਹੁੰਦੀ ਜਾਂਦੀ ਹੈ।


Aarti dhillon

Content Editor

Related News