ਇਨ੍ਹਾਂ ਸਮੱਸਿਆਵਾਂ ''ਚ ਸਿਹਤ ਲਈ ਹਾਨੀਕਾਰਕ ਹੈ ਲਸਣ

12/13/2018 4:29:19 PM

ਨਵੀਂ ਦਿੱਲੀ— ਭੋਜਨ ਦਾ ਸੁਆਦ ਅਤੇ ਖੁਸ਼ਬੂ ਵਧਾਉਣ ਲਈ ਲਸਣ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ। ਔਸ਼ਧੀ ਗੁਣਾਂ ਨਾਲ ਭਰਪੂਰ ਲਸਣ ਦਾ ਇਸੇਤਮਾਲ ਆਯੁਰਵੈਦ ਦੇ ਨਾਲ-ਨਾਲ ਐਲੋਪੈਥਿਕ 'ਚ ਵੀ ਕੀਤਾ ਜਾਂਦਾ ਹੈ। ਨਾਲ ਹੀ ਇਸ ਦਾ ਸੇਵਨ ਸਰੀਰ ਨੂੰ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਲਸਣ ਖਾਣਾ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਆਯੁਰਵੈਦ ਮੁਤਾਬਕ ਕੁਝ ਹੈਲਥ ਕੰਡੀਸ਼ਨ 'ਚ ਲਸਣ ਦਾ ਸੇਵਨ ਫਾਇਦੇ ਦੀ ਥਾਂ 'ਤੇ ਹਾਨੀ ਪਹੁੰਚਾ ਸਕਦਾ ਹੈ। ਚਲੋ ਜਾਣਦੇ ਹਾਂ ਕਿ ਕਿਨ੍ਹਾਂ ਬੀਮਾਰੀਆਂ 'ਚ ਲਸਣ ਦਾ ਸੇਵਨ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। 
 

1. ਬਲੱਡ ਪ੍ਰੈਸ਼ਰ 
ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਲਸਣ ਤੋਂ ਪਰਹੇਜ਼ ਕਰੋ। ਅਸਲ 'ਚ ਲਸਣ ਨਸਾਂ 'ਚ ਬਲਾਕੇਜ਼ ਨੂੰ ਖਤਮ ਕਰਦਾ ਹੈ ਅਤੇ ਮੈਟਾਬਾਲੀਜ਼ਮ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸ ਨਾਲ ਸਰੀਰ ਦਾ ਬਲੱਡ ਸਰਕੁਲੇਸ਼ਨ ਘੱਟ ਹੋ ਜਾਂਦਾ ਹੈ ਜੋ ਕਿ ਬੇਹੱਦ ਖਤਰਨਾਕ ਹੈ।
 

2. ਲਿਵਰ ਦੀ ਸਮੱਸਿਆ 
ਲਸਣ ਸਿਹਤ ਲਈ ਬਹੁਤ ਹੀ ਚੰਗਾ ਹੁੰਦਾ ਹੈ ਪਰ ਜਿਨ੍ਹਾਂ ਲੋਕਾਂ ਨੂੰ ਲਿਵਰ ਨਾਲ ਜੁੜੀ ਕੋਈ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਲੀਵਰ ਡੈਮੇਜ਼ ਹੋਣ ਦਾ ਖਤਰਾ ਵਧ ਜਾਂਦਾ ਹੈ।
 

3. ਦਵਾਈ ਲੈਣ 'ਤੇ 
ਲਸਣ ਖੂਨ ਨੂੰ ਪਤਲਾ ਕਰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਦਵਾਈ ਲੈ ਰਹੇ ਹੋ ਤਾਂ ਇਸ ਦਾ ਸੇਵਨ ਨਾ ਕਰੋ ਕਿਉਂਕਿ ਇਸ ਨਾਲ ਤੁਹਾਡੀ ਪ੍ਰੇਸ਼ਾਨੀ ਵਧ ਸਕਦੀ ਹੈ। 
 

4. ਬਲੀਡਿੰਗ ਨਾਲ ਜੁੜੀ ਸਮੱਸਿਆ 
ਸੱਟ ਵਾਲੀ ਥਾਂ ਅਤੇ ਬਲੀਡਿੰਗ ਨਾਲ ਜੁੜੀ ਕੋਈ ਵੀ ਸਮੱਸਿਆ ਹੋਣ 'ਤੇ ਵੀ ਲਸਣ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਸਾਈਨਸ ਅਤੇ ਨੱਕ 'ਚੋਂ ਖੂਨ ਨਿਕਲਣ ਦੀ ਪ੍ਰੇਸ਼ਾਨੀ ਹੈ ਉਨ੍ਹਾਂ ਨੂੰ ਲਸਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
 

5. ਪੇਟ ਦੀ ਸਮੱਸਿਆ 
ਜੇਕਰ ਤੁਹਾਨੂੰ ਪੇਟ ਨਾਲ ਜੁੜੀ ਕੋਈ ਸਮੱਸਿਆ ਜਿਵੇਂ ਕਬਜ਼, ਐਸਿਡਿਟੀ,ਅਲਸਰ,ਗੈਸ ਬਣਨਾ ਆਦਿ ਹੈ ਤਾਂ ਵੀ ਲਸਣ ਦਾ ਸੇਵਨ ਨਾ ਕਰੋ।
 

6. ਗਰਭ ਅਵਸਥਾ 
ਲਸਣ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਗਰਭ ਅਵਸਤਾ 'ਚ ਕੱਚੇ ਜਾਂ ਜ਼ਿਆਦਾ ਲਸਣ ਦਾ ਸੇਵਨ ਮਿਸਕੈਰੇਜ ਦਾ ਖਤਰਾ ਵਧਾ ਦਿੰਦਾ ਹੈ। ਅਜਿਹੇ 'ਚ ਗਲਤੀ ਨਾਲ ਵੀ ਗਰਭ ਅਵਸਥਾ 'ਚ ਲਸਣ ਨਾ ਖਾਓ।
 

7. ਸਰਜਰੀ ਤੋਂ ਪਹਿਲਾਂ 
ਜੇਕਰ ਤੁਸੀਂ ਆਪਰੇਸ਼ਨ ਜਾਂ ਸਰਜਰੀ ਕਰਵਾਉਣ ਵਾਲੇ ਹੋ ਤਾਂ ਲਸਣ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰੋ ਕਿਉਂਕਿ ਇਸ ਨਾਲ ਸਰਜਰੀ ਦੌਰਾਨ ਜ਼ਿਆਦਾ ਬਲੀਡਿੰਗ ਦਾ ਖਤਰਾ ਰਹਿੰਦਾ ਹੈ।
 

8. ਅਨੀਮੀਆ
ਅਨੀਮੀਆ ਨਾਲ ਗ੍ਰਸਤ ਲੋਕਾਂ ਨੂੰ ਵੀ ਲਸਣ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜ਼ਿਆਦਾ ਮਾਤਰਾ 'ਚ ਲਸਣ ਖਾਣ ਨਾਲ ਹੀਮੋਲਾਈਟਿਕ ਅਨੀਮੀਆ ਦੀ ਕਮੀ ਹੋ ਜਾਂਦੀ ਹੈ, ਜੋ ਕਿ ਤੁਹਾਡੇ ਲਈ ਖਤਰਨਾਕ ਹੈ।


Neha Meniya

Content Editor

Related News