ਕੀ ਹੈ ਅਦਾਕਾਰ ਰਣਵੀਰ ਸਿੰਘ ਦੀ ਫਿਟਨੈੱਸ ਦਾ ਰਾਜ਼? ਜਾਣੋ ਡਾਈਟ ਪਲਾਨ ਤੇ ਵਰਕਆਊਟ

Saturday, Dec 16, 2023 - 02:32 PM (IST)

ਕੀ ਹੈ ਅਦਾਕਾਰ ਰਣਵੀਰ ਸਿੰਘ ਦੀ ਫਿਟਨੈੱਸ ਦਾ ਰਾਜ਼? ਜਾਣੋ ਡਾਈਟ ਪਲਾਨ ਤੇ ਵਰਕਆਊਟ

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਕਾਫ਼ੀ ਮਸਕੂਲਰ ਤੇ ਫਿੱਟ ਨਜ਼ਰ ਆ ਰਹੇ ਹਨ। ਰਣਵੀਰ ਬਾਲੀਵੁੱਡ ਦੇ ਸਭ ਤੋਂ ਫਿੱਟ ਅਦਾਕਾਰਾਂ ’ਚੋਂ ਇਕ ਹਨ। ਪ੍ਰਸ਼ੰਸਕ ਉਸ ਦੇ ਸਿਕਸ ਪੈਕ ਐਬਸ ਤੇ ਟੋਨਡ ਬਾਡੀ ਤੋਂ ਪ੍ਰਭਾਵਿਤ ਹਨ। ਉਹ ਆਪਣੇ ਸਰੀਰ ਨੂੰ ਬਣਾਈ ਰੱਖਣ ਲਈ ਨਿਯਮਿਤ ਤੌਰ ’ਤੇ ਕਸਰਤ ਕਰਦੇ ਹਨ। ਰਣਵੀਰ ਵੀ ਫਿਟਨੈੱਸ ਲਈ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰਨ ਲਈ ਸੋਸ਼ਲ ਮੀਡੀਆ ’ਤੇ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੇ ਫਿਟਨੈੱਸ ਸੀਕ੍ਰੇਟਸ ਤੇ ਡਾਈਟ ਪਲਾਨ ਬਾਰੇ–

ਕੀ ਹੈ ਰਣਵੀਰ ਸਿੰਘ ਦੀ ਫਿਟਨੈੱਸ ਦਾ ਰਾਜ਼?
ਰਣਵੀਰ ਉਨ੍ਹਾਂ ਲੋਕਾਂ ’ਚੋਂ ਹਨ, ਜੋ ਫਿਟਨੈੱਸ ਦੇ ਦੀਵਾਨੇ ਹਨ। ਫਿਟਨੈੱਸ ਦੇ ਮਾਮਲੇ ’ਚ ਉਹ ਕਿਸੇ ਤਰ੍ਹਾਂ ਦਾ ਸਮਝੌਤਾ ਕਰਨਾ ਪਸੰਦ ਨਹੀਂ ਕਰਦੇ। ਫਿੱਟ ਰਹਿਣ ਲਈ ਰਣਵੀਰ ਆਪਣੀ ਮਾਨਸਿਕ ਸਿਹਤ ’ਤੇ ਉਨਾ ਹੀ ਕੰਮ ਕਰਦੇ ਹਨ, ਜਿੰਨਾ ਉਹ ਆਪਣੀ ਸਰੀਰਕ ਸਿਹਤ ਨੂੰ ਬਣਾਈ ਰੱਖਣ ’ਤੇ ਕਰਦੇ ਹਨ। ਮਾਨਸਿਕ ਸਿਹਤ ਨੂੰ ਬਣਾਈ ਰੱਖਣ ਲਈ ਉਹ ਹੱਸਣ ਦੇ ਨਾਲ-ਨਾਲ ਆਪਣੇ ਵਿਚਾਰਾਂ ਨੂੰ ਵੀ ਸਕਾਰਾਤਮਕ ਰੱਖਦੇ ਹਨ। ਆਪਣੀ ਬਾਡੀ ਸ਼ੇਪ ਨੂੰ ਬਰਕਰਾਰ ਰੱਖਣ ਲਈ ਰਣਵੀਰ ਜਿਮ ਜਾਂਦੇ ਹਨ ਤੇ ਘੰਟਿਆਂ ਬੱਧੀ ਪਸੀਨਾ ਵਹਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਕੀ ਸਰਦੀਆਂ ’ਚ ਤੁਸੀਂ ਵੀ ਮਹਿਸੂਸ ਕਰਦੇ ਹੋ ਸੁਸਤੀ, ਥਕਾਵਟ ਤੇ ਕਮਜ਼ੋਰੀ? ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ’ਚ ਸ਼ਾਮਲ

ਰਣਵੀਰ ਕਿਸ ਤਰ੍ਹਾਂ ਦੀ ਕਸਰਤ ਕਰਦੇ ਹਨ?
ਰਣਵੀਰ ਸਿੰਘ ਨੂੰ ਕਸਰਤ ਕਰਨਾ ਬਹੁਤ ਪਸੰਦ ਹੈ। ਖ਼ਾਸ ਤੌਰ ’ਤੇ ਉਹ ਹਾਈ ਇੰਟੈਂਸਿਟੀ ਵਰਕਆਊਟ ਕਰਨਾ ਪਸੰਦ ਕਰਦੇ ਹਨ। ਇਸ ਦੇ ਲਈ ਰਣਵੀਰ ਜਿਮ ’ਚ ਭਾਰੀ ਵਰਕਆਊਟ ਦੇ ਨਾਲ-ਨਾਲ ਵੇਟ ਲਿਫਟਿੰਗ ਵੀ ਕਰਦੇ ਹਨ। ਉਹ ਨਿਯਮਿਤ ਤੌਰ ’ਤੇ ਕਸਰਤ ਕਰਨ ਲਈ ਜਿਮ ਜਾਂਦੇ ਹਨ, ਜਿਸ ’ਚ ਉਹ ਘੱਟੋ-ਘੱਟ ਇਕ ਘੰਟੇ ਲਈ ਕਾਰਡੀਓ ਕਸਰਤ ਵੀ ਕਰਦੇ ਹਨ। ਆਪਣੀ ਕਸਰਤ ’ਚ ਉਹ 25 ਮਿੰਟ ਦੀ ਮੋਬਿਲਿਟੀ ਡਰਿੱਲ ਦੇ ਨਾਲ-ਨਾਲ ਪੁਲਅੱਪਸ, ਪੁਸ਼ਅੱਪਸ, ਸਕੁਐਟਸ, ਡੈੱਡਲਿਫਟ ਤੇ ਬਰਪੀ ਵਰਗੀਆਂ ਕਸਰਤਾਂ ਕਰਨਾ ਪਸੰਦ ਕਰਦੇ ਹਨ।

ਰਣਵੀਰ ਸਿੰਘ ਦਾ ਡਾਈਟ ਪਲਾਨ
ਰਣਵੀਰ ਖਾਣ-ਪੀਣ ’ਚ ਅਨੁਸ਼ਾਸਨ ਦਾ ਪਾਲਣ ਕਰਦੇ ਹਨ। ਉਹ ਜੰਕ ਤੇ ਫਾਸਟ ਫੂਡ ਖਾਣ ਤੋਂ ਪ੍ਰਹੇਜ਼ ਕਰਦੇ ਹਨ। ਰਣਵੀਰ ਨਾਸ਼ਤੇ ’ਚ ਉਬਲੇ ਆਂਡੇ, ਫ਼ਲ ਤੇ ਓਟਸ ਆਦਿ ਖਾਣਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਦੁਪਹਿਰ ਦੇ ਖਾਣੇ ’ਚ ਉਹ ਸਾਧਾਰਨ ਭੋਜਨ ਜਿਵੇਂ ਚੌਲ, ਦਾਲਾਂ, ਹਰੀਆਂ ਸਬਜ਼ੀਆਂ ਤੇ ਰੋਟੀਆਂ ਆਦਿ ਖਾਂਦੇ ਹਨ। ਉਹ ਆਪਣੇ ਭੋਜਨ ’ਚ ਕਾਰਬੋਹਾਈਡ੍ਰੇਟ ਦੀ ਮਾਤਰਾ ਬਹੁਤ ਘੱਟ ਰੱਖਦੇ ਹਨ। ਰਣਵੀਰ ਮਿੱਠੀਆਂ ਚੀਜ਼ਾਂ ਖਾਣ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਕੋਈ ਵੀ ਕਸਰਤ ਜਾਂ ਡਾਈਟ ਪਲਾਨ ਫਾਲੋਅ ਕਰਨ ਤੋਂ ਪਹਿਲਾਂ ਆਪਣੇ ਟਰੇਨਰ ਤੋਂ ਰਾਏ ਜ਼ਰੂਰ ਲਓ।


author

Rahul Singh

Content Editor

Related News