ਦਿਲ ਲਈ ਲਾਹੇਵੰਦ ਹੈ ਮੁਨੱਕਾ, ਜਾਣੋ ਇਸ ਦੇ ਹੋਰ ਵੀ ਬੇਮਿਸਾਲ ਫ਼ਾਇਦੇ

Saturday, Jan 30, 2021 - 10:54 AM (IST)

ਦਿਲ ਲਈ ਲਾਹੇਵੰਦ ਹੈ ਮੁਨੱਕਾ, ਜਾਣੋ ਇਸ ਦੇ ਹੋਰ ਵੀ ਬੇਮਿਸਾਲ ਫ਼ਾਇਦੇ

ਨਵੀਂ ਦਿੱਲੀ-ਮੁਨੱਕਾ ਸਰੀਰ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ ’ਚ ਪਾਇਆ ਜਾਂਦਾ ਹੈ। ਇਸ ਲਈ ਮੁਨੱਕਾ ਸਰੀਰ ਦੀ ਕਮਜ਼ੋਰੀ ਨੂੰ ਦੂਰ ਅਤੇ ਖ਼ੂਨ ਦਾ ਘਾਟ ਨੂੰ ਪੂਰਾ ਕਰਦਾ ਹੈ। ਇਸ ‘ਚ ਮੌਜੂਦ ਆਇਰਨ ਖ਼ੂਨ ਦਾ ਪੱਧਰ ਵਧਾਉਂਦਾ ਹੈ।

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

ਇਹ ਸਵਾਦ ‘ਚ ਮਿੱਠਾ, ਹਲਕਾ ਅਤੇ ਨਰਮ ਹੁੰਦਾ ਹੈ ਪਰ ਇਸ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਇਕ ਦਿਨ ਵਿਚ 5 ਤੋਂ ਵੱਧ ਮੁਨੱਕੇ ਨਹੀਂ ਖਾਣੇ ਚਾਹੀਦੇ। ਮੁਨੱਕੇ ਦਾ ਪਾਣੀ ਸਰੀਰ ਦੀ ਰੋਗ ਰੋਕੂ ਸਮਰੱਥਾ ਵਧਾਉਂਦਾ ਹੈ ਅਤੇ ਕਈ ਰੋਗਾਂ ਤੋਂ ਤੁਹਾਡੀ ਰੱਖਿਆ ਕਰਦਾ ਹੈ।

ਮੁਨੱਕਾ ਖਾਣ ਦੇ ਕਈ ਫ਼ਾਇਦੇ ਹਨ। ਮੁਨੱਕੇ ਦਾ ਨਿਯਮਿਤ ਵਰਤੋਂ ਢਿੱਡ ਲਈ ਚੰਗੀ ਰਹਿੰਦੀ ਹੈ। ਮੁਨੱਕੇ ‘ਚ ਫਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਢਿੱਡ ਨੂੰ ਲੈਕਸਟਿਵ ਪ੍ਰਭਾਵ ਦਿੰਦਾ ਹੈ ਅਤੇ ਕਬਜ਼ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ

PunjabKesari

ਇਸ ਤੋਂ ਇਲਾਵਾ ਫਾਈਬਰ ਫੋਕਟ ਪਦਾਰਥਾਂ ਨੂੰ ਅੰਤੜੀਆਂ ‘ਚੋਂ ਕੱਢਣ ਅਤੇ ਅੰਤੜੀਆਂ ਦੀ ਸਫਾਈ ਕਰਨ ਵਿਚ ਮਦਦ ਕਰਦਾ ਹੈ। ਰੋਜ਼ਾਨਾ ਮੁਨੱਕੇ ਦਾ ਪਾਣੀ ਪੀਣ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਅਤੇ ਹਾਰਟ ਅਟੈਕ ਤੋਂ ਬਚਾਅ ਹੁੰਦਾ ਹੈ। ਮੁਨੱਕੇ ਦੇ ਪਾਣੀ ਨਾਲ ਦੋ ਲਸਣ ਦੀਆਂ ਤੁਰੀਆਂ ਚਬਾਉਣ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ।

PunjabKesari

ਮੁਨੱਕੇ ‘ਚ ਮੌਜੂਦ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੱਡੀਆਂ ਲਈ ਚੰਗੀ ਹੁੰਦੀ ਹੈ। ਮੁਨੱਕੇ ਦੀ ਨਿਯਮਿਤ ਵਰਤੋਂ ਨਾਲ ਗਠੀਆ ਵਰਗੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ, ਇਸ ਲਈ ਹੱਡੀਆਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਮੁਨੱਕੇ ਨੂੰ ਨਿਯਮਿਤ ਆਹਾਰ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਜੇ ਤੁਹਾਡਾ ਬੱਚਾ ਬਿਸਤਰ ‘ਤੇ ਪੇਸ਼ਾਬ ਕਰਦਾ ਹੈ ਤਾਂ ਮੁਨੱਕੇ ਦੀ ਵਰਤੋਂ ਨਾਲ ਇਹ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ।

 ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News