ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੈ 'ਕੱਦੂ ਦਾ ਜੂਸ'

04/16/2022 5:53:31 PM

ਨਵੀਂ ਦਿੱਲੀ—ਜ਼ਿਆਦਾਤਰ ਲੋਕਾਂ ਨੂੰ ਕੱਦੂ ਦੀ ਸਬਜ਼ੀ ਖਾਣੀ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਪਰ ਇਥੇ ਤੁਹਾਨੂੰ ਦੱਸ ਦੇਈਏ ਕਿ ਗੁਣਾਂ ਨਾਲ ਭਰਪੂਰ ਹੋਣ ਕਰਕੇ ਕੱਦੂ ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਕੱਦੂ ਦੀ ਸਬਜ਼ੀ ਭਾਵੇਂ ਖਾਣ 'ਚ ਸੁਆਦ ਨਾ ਲੱਗੇ ਪਰ ਇਹ ਸਿਹਤ ਦੇ ਲਈ ਬੇਹੱਦ ਹੀ ਫਾਇਦੇਮੰਦ ਹੁੰਦੀ ਹੈ। ਕੱਦੂ 'ਚ ਪਾਏ ਜਾਣ ਵਾਲੇ ਪੌਸ਼ਟਿਕ ਗੁਣ ਅਤੇ ਫਾਈਬਰ ਸਾਨੂੰ ਕਈ ਬੀਮਾਰੀਆਂ ਤੋਂ ਮੁਕਤੀ ਦਿਵਾਉਂਦੇ ਹਨ। ਕੱਦੂ ਦਾ ਜੂਸ ਪੀਣ ਨਾਲ ਵੀ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ। ਰੋਜ਼ਾਨਾ ਇਸ ਦਾ ਜੂਸ ਬਣਾ ਕੇ ਪੀਣ ਨਾਲ ਭਾਰ ਘੱਟ ਹੋਣ ਲੱਗਦਾ ਹੈ ਜੇਕਰ ਇਸ ਦਾ ਸਵਾਦ ਕੌੜਾ ਹੈ ਤਾਂ ਇਹ ਪੇਟ 'ਚ ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਨੂੰ ਖਤਮ ਕਰ ਦੇਵੇਗਾ। ਅੱਜ ਅਸੀਂ ਤੁਹਾਨੂੰ ਕੱਦੂ ਦਾ ਜੂਸ ਬਣਾਉਣ ਦਾ ਤਰੀਕਾ ਅਤੇ ਇਸ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਕੱਦੂ ਦਾ ਜੂਸ ਪੀਣ ਦੇ ਫਾਇਦਿਆਂ ਬਾਰੇ।
ਇਹ ਰਿਹਾ ਕੱਦੂ ਦਾ ਜੂਸ ਬਣਾਉਣ ਦਾ ਤਰੀਕਾ
ਕੱਦੂ ਦਾ ਜੂਸ ਬਣਾਉਣ ਲਈ ਸਭ ਤੋਂ ਪਹਿਲਾਂ ਉਸ ਦੇ ਛਿਲਕੇ ਉਤਾਰ ਲਵੋ। ਹੁਣ ਗਰੈਂਡਰ 'ਚ ਕੱਦੂ, ਪੁਦੀਨੇ ਦੀਆਂ ਪੱਤੀਆਂ ਪਾ ਕੇ ਪੀਸ ਲਓ। ਫਿਰ ਇਸ ਵਿਚ ਜ਼ੀਰਾ ਪਾਊਡਰ, ਲੂਣ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਹੁਣ ਤੁਹਾਡਾ ਕੱਦੂ ਦਾ ਜੂਸ ਪੂਰੀ ਤਰ੍ਹਾਂ ਨਾਲ ਤਿਆਰ ਹੈ।

PunjabKesari
ਕੱਦੂ ਦਾ ਜੂਸ ਪੀਣ ਦੇ ਫਾਇਦਿਆਂ ਬਾਰੇ
ਮੋਟਾਪਾ ਕਰੇ ਘੱਟ

ਕੱਦੂ ਨਾ ਸਿਰਫ ਪਾਚਨ ਤੰਤਰ ਮਜਬੂਤ ਕਰਦਾ ਸਗੋਂ ਭਾਰ ਘਟਾਉਣ 'ਚ ਵੀ ਬੇਹੱਦ ਫਾਇਦੇਮੰਦ ਸਾਬਤ ਹੁੰਦਾ ਹੈ। ਜੇਕਰ ਤੁਸੀਂ ਆਪਣਾ ਭਾਰ ਘੱਟ ਕਰਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਲੀ ਪੇਟ ਕੱਦੂ ਯਾਨੀ ਲੌਕੀ ਦਾ ਜੂਸ ਪੀਣਾ ਚਾਹੀਦਾ ਹੈ।
ਪਾਚਨ ਤੰਤਰ ਕਰੇ ਮਜ਼ਬੂਤ
ਕੱਦੂ ਦਾ ਜੂਸ ਪਾਚਨ ਤੰਤਰ ਮਜ਼ਬੂਤ ਕਰਦਾ ਹੈ। ਕੱਦੂ ਖਾਣ ਨਾਲ ਪਾਚਨ ਤੰਤਰ ਮਜਬੂਤ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਕਬਜ਼, ਗੈਸ ਅਤੇ ਪੇਟ ਨਾਲ ਸਬੰਧਤ ਹੋਰ ਸਮੱਸਿਆਵਾਂ ਹਨ, ਉਨ੍ਹਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਹਫਤੇ 'ਚ ਘੱਟ ਤੋਂ ਘੱਟ 3 ਵਾਰ ਕੱਦੂ ਦਾ ਜੂਸ ਜ਼ਰੂਰੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪੇਟ ਨਾਲ ਸਬੰਧਤ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।

PunjabKesari
ਲੀਵਰ ਦੀ ਸੋਜ ਹੋਵੇਗੀ ਦੂਰ
ਤਲਿਆ ਭੋਜਣ ਖਾਣ ਅਤੇ ਸ਼ਰਾਬ ਪੀਣ ਜਾ ਨਾਲ ਵੀ ਕਈ ਵਾਰ ਲੀਵਰ 'ਚ ਸੋਜ ਆ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕੱਦੂ ਦਾ ਜੂਸ ਪੀਣਾ ਚਾਹੀਦਾ ਹੈ। ਕੱਦੂ ਦੇ ਜੂਸ 'ਚ ਥੋੜ੍ਹਾ ਜਿਹਾ ਅਦਰਕ ਦਾ ਜੂਸ ਵੀ ਮਿਲਾ ਲੈਣਾ ਚਾਹੀਦਾ ਹੈ। ਇਸ ਜੂਸ ਨੂੰ ਪੀਣ ਨਾਲ ਸੋਜ ਤੋਂ ਛੁਟਕਾਰਾ ਮਿਲੇਗਾ।
ਸਰੀਰ ਦੀ ਗਰਮੀ ਕਰੇ ਦੂਰ
ਗਰਮੀਆਂ ਦੇ ਮੌਸਮ 'ਚ ਅਕਸਰ ਲੋਕਾਂ ਨੂੰ ਸਿਰ ਦਰਦ ਅਤੇ ਬਦਹਜ਼ਮੀ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤੋਂ ਰਾਹਤ ਪਾਉਣ ਲਈ ਕੱਦੂ ਦਾ ਜੂਸ ਪੀਣਾ ਚਾਹੀਦਾ ਹੈ। ਇਸ ਨੂੰ ਪੀਣ ਨਾਲ ਸਰੀਰ 'ਚ ਪੈਦਾ ਹੋਈ ਗਰਮੀ ਤੋਂ ਨਿਜਾਤ ਮਿਲਦਾ ਹੈ।
ਹਾਈ ਬਲਡ ਪ੍ਰੈਸ਼ਰ ਕਰੇ ਘੱਟ
ਹਾਈ ਬਲਡ ਪ੍ਰੇਸ਼ਰ ਵਾਲੇ ਮਰੀਜਾਂ ਲਈ ਵੀ ਕੱਦੂ ਦਾ ਜੂਸ ਬਹੁਤ ਫਾਇਦੇਮੰਦ ਹੈ। ਇਸ 'ਚ ਪਾਇਆ ਜਾਣਾ ਵਾਲਾ ਪੋਟਾਸ਼ੀਅਮ ਹਾਈ ਬਲਡ ਪ੍ਰੈਸ਼ਰ ਘੱਟ ਕਰਨ 'ਚ ਮਦਦ ਕਰਦਾ ਹੈ। ਰੋਜ਼ਾਨਾ ਇਕ ਗਿਲਾਸ ਕੱਦੂ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ।  
 


Aarti dhillon

Content Editor

Related News