ਅਸਥਮਾ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨਗੇ ਇਹ ਘਰੇਲੂ ਨੁਸਖੇ

09/19/2018 9:25:20 AM

ਨਵੀਂ ਦਿੱਲੀ— ਇਸ ਭੱਜਦੋੜ ਭਰੀ ਜ਼ਿੰਦਗੀ 'ਚ ਪ੍ਰਦੂਸ਼ਣ ਕਾਰਨ ਅਸਥਮਾ ਦੀ ਬੀਮਾਰੀ ਹੋਣਾ ਆਮ ਹੈ। ਇਸ ਨਾਲ ਸਾਹ ਲੈਣ 'ਚ ਤਕਲੀਫ ਹੁੰਦੀ ਹੈ। ਅਜਿਹੀ ਚੀਜ਼ ਨਾਲ ਐਲਰਜ਼ੀ ਹੋਣ ਕਾਰਨ ਹੁੰਦਾ ਹੈ ਅਜਿਹੇ 'ਚ ਸ਼ੁਰੂਆਤ ਤੋਂ ਹੀ ਇਸਦਾ ਇਲਾਜ ਕਰ ਲਿਆ ਜਾਵੇ ਤਾਂ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਸਥਮਾ ਦੇ ਰੋਗ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਮੇਥੀ ਦਾਣੇ ਅਤੇ ਸ਼ਹਿਦ
ਇਕ ਲੀਟਰ ਪਾਣੀ 'ਚ 1 ਚੱਮਚ ਮੇਥੀ ਦਾਣੇ ਮਿਲਾ ਕੇ ਉਸ ਨੂੰ ਅੱਧਾ ਘੰਟਾ ਉਬਾਲ ਲਓ। ਇਸ ਨੂੰ ਛਾਣ ਕੇ ਇਸ 'ਚ ਥੋੜ੍ਹਾ ਜਿਹਾ ਅਦਰਕ ਦਾ ਰਸ ਅਤੇ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰੋ। ਰੋਜ਼ਾਨਾ ਸਵੇਰੇ ਪੀਣ ਨਾਲ ਫਾਇਦਾ ਮਿਲੇਗਾ।
2. ਸ਼ਹਿਦ
ਸ਼ਹਿਦ ਨੂੰ ਕਟੋਰੀ 'ਚ ਲੈ ਕੇ ਸੁੰਘਣ ਨਾਲ ਵੀ ਸਾਹ ਦੀ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ।
3. ਸਰ੍ਹੋਂ ਦਾ ਤੇਲ
ਸਰ੍ਹੋਂ ਦੇ ਤੇਲ 'ਚ ਕਪੂਰ ਪਾ ਕੇ ਗਰਮ ਕਰੋ। ਇਸ ਤੇਲ ਨਾਲ ਛਾਤੀ ਅਤੇ ਪਿੱਠ ਦੀ ਮਾਲਿਸ਼ ਕਰੋ। ਦਿਨ 'ਚ 2-3 ਵਾਰ ਮਾਲਿਸ਼ ਕਰਨ ਨਾਲ ਵੀ ਆਰਾਮ ਮਿਲਦਾ ਹੈ।
4. ਤੁਲਸੀ
ਤੁਲਸੀ ਅਸਥਮਾ ਨੂੰ ਕੰਟਰੋਲ ਕਰਨ 'ਚ ਲਾਭਕਾਰੀ ਹੁੰਦੀ ਹੈ। ਤੁਲਸੀ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰਕੇ ਉਸ 'ਚ ਪੀਸੀ ਹੋਈ ਕਾਲੀ ਮਿਰਚ ਪਾ ਕੇ ਖਾਣੇ ਦੇ ਨਾਲ ਦੇਣ ਨਾਲ ਅਸਥਮਾ ਕੰਟਰੋਲ 'ਚ ਰਹਿੰਦਾ ਹੈ। ਇਸ ਤੋਂ ਇਲਾਵਾ ਤੁਲਸੀ ਨੂੰ ਪਾਣੀ ਨਾਲ ਪੀਸ ਕੇ ਉਸ 'ਚ ਸ਼ਹਿਦ ਪਾ ਕੇ ਚੱਟਣ ਨਾਲ ਅਸਥਮਾ ਤੋਂ ਰਾਹਤ ਮਿਲਦੀ ਹੈ।


Related News