ਗਰਭ ਧਾਰਨ ''ਚ ਸਮੱਸਿਆ ਬਣ ਸਕਦੈ ਮੋਟਾਪਾ

03/19/2017 1:59:42 AM

ਨਵੀਂ ਦਿੱਲੀ— ਭਾਰਤ ਵਿਚ ਮੈਡੀਕਲੀ ਮਾਹਰਾਂ ਨੇ ਇਕ ਸੰਸਾਰਿਕ ਖੋਜ ਦੇ ਨਤੀਜੇ ਦਾ ਸਮਰਥਨ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜ਼ਿਆਦਾ ਭਾਰ ਵਾਲੀਆਂ ਔਰਤਾਂ ਨੂੰ ਗਰਭ ਧਾਰਨ ਕਰਨ ਵਿਚ ਥੋੜ੍ਹਾ ਵੱਧ ਸਮਾਂ ਲਗਦਾ ਹੈ। 

ਸਰਜਨ ਡਾ. ਐੱਮ. ਜੀ. ਭੱਟ ਨੇ ਦੱਸਿਆ ਕਿ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ (ਐੱਨ. ਆਈ. ਐੱਚ.) ਵਿਚ ਹਾਲ ਹੀ ਵਿਚ ਹੋਈ ਇਕ ਖੋਜ ਮੁਤਾਬਕ ਜੇ ਪਤੀ-ਪਤਨੀ ਦੋਵੇ ਹੀ ਮੋਟੇ ਹਨ ਤਾਂ ਪਤਨੀ ਨੂੰ ਗਰਭ ਧਾਰਨ ਕਰਨ ਵਿਚ ਆਮ ਲੋਕਾਂ ਤੋਂ 55 ਤੋਂ 59 ਫੀਸਦੀ ਵੱਧ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਐੱਨ. ਆਈ. ਐੱਚ. ਦੀ ਖੋਜ ਭਾਰਤ ਲਈ ਕਾਫੀ ਪ੍ਰਸੰਗਿਕ ਹੈ, ਕਿਉਂਕਿ ਦੇਸ਼ ਵਿਚ ਬਹੁਤ ਸਾਰੇ ਲੋਕ ਮੋਟਾਪੇ ਦੇ ਸ਼ਿਕਾਰ ਹਨ। ਐੱਨ. ਆਈ. ਐੱਚ. ਵਲੋਂ ਕੀਤੀ ਗਈ ਖੋਜ ''ਮੂਨ ਰਿਪ੍ਰੋਡਕਸ਼ਨ'' ਜਰਨਲ ਵਿਚ ਪ੍ਰਕਾਸ਼ਿਤ ਹੋਇਆ ਹੈ। ਐੱਨ. ਆਈ. ਐੱਚ. ਦੇ ਸੀਨੀਅਰ ਖੋਜਕਾਰਾਂ ਰਾਜੇਸ਼ਵਰੀ ਸੁੰਦਰਮ ਨੇ ਕਿਹਾ ਕਿ ਪ੍ਰਜਣਨ ਅਤੇ ਸਰੀਰਕ ਬਨਾਵਟ ''ਤੇ ਖੋਜ ਔਰਤਾਂ ਨੂੰ ਕੇਂਦਰ ਵਿਚ ਰੱਖ ਕੇ ਹੀ ਕੀਤੀ ਗਈ ਹੈ ਪਰ ਸਾਡੀ ਖੋਜ ਤੋਂ ਪਤਾ ਲੱਗਦਾ ਹੈ ਕਿ ਗਰਭ ਅਵਸਥਾ ਲਈ ਔਰਤ ਅਤੇ ਮਰਦ ਦੋਵਾਂ ਦੀ ਹੀ ਸਰੀਰਕ ਬਨਾਵਟ ਦਾ ਅਧਿਐਨ ਕਰਨਾ ਅਹਿਮ ਹੈ।

Related News