Pre-Diabetes : ਤਾਕਤ ਅਤੇ ਯਾਦਦਾਸ਼ਤ ਵਧਾਉਣ ਦੇ ਨਾਲ-ਨਾਲ ਸ਼ੂਗਰ ਦੇ ਖ਼ਤਰੇ ਤੋਂ ਵੀ ਬਚਾਉਂਦਾ ਹੈ ਬਾਦਾਮ

03/23/2023 8:21:05 PM

ਨਵੀਂ ਦਿੱਲੀ- ਸ਼ੂਗਰ ਤੋਂ ਪਹਿਲਾਂ, ਪ੍ਰੀਡਾਇਬੀਟੀਜ਼ ਨਾਂ ਦੀ ਬੀਮਾਰੀ ਹੁੰਦੀ ਹੈ ਜਿਸ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕਰਨਾ ਸ਼ੂਗਰ ਨੂੰ ਸੱਦਾ ਦੇਣ ਦੇ ਬਰਾਬਰ ਹੈ। ਹਾਲਾਂਕਿ, ਪ੍ਰੀ-ਡਾਇਬੀਟੀਜ਼ ਨੂੰ ਜੀਵਨਸ਼ੈਲੀ ਵਿੱਚ ਬਦਲਾਅ ਅਤੇ ਖੁਰਾਕ ਨਾਲ ਠੀਕ ਕੀਤਾ ਜਾ ਸਕਦਾ ਹੈ। ਇੱਕ ਤਾਜ਼ਾ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖਾਣੇ ਤੋਂ ਪਹਿਲਾਂ ਬਾਦਾਮ ਖਾਣ ਨਾਲ ਪ੍ਰੀ-ਡਾਇਬੀਟੀਜ਼ ਵਾਲੇ ਕੁਝ ਲੋਕਾਂ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੈ ਐਨਰਜੀ ਡ੍ਰਿੰਕ, ਮੋਟਾਪਾ ਤੇ ਸ਼ੂਗਰ ਦੇ ਸ਼ਿਕਾਰ ਹੋਣ ਦਾ ਖ਼ਤਰਾ

ਬਾਦਾਮ ਬਲੱਡ ਸ਼ੂਗਰ ਨੂੰ ਕਰਦਾ ਹੈ ਕੰਟਰੋਲ

ਪ੍ਰੀ-ਡਾਇਬੀਟੀਜ਼ ਅਤੇ ਜ਼ਿਆਦਾ ਵਜ਼ਨ/ਮੋਟੇ ਏਸ਼ੀਆਈ ਭਾਰਤੀਆਂ ਵਿੱਚ ਦੋ ਨਵੇਂ ਅਧਿਐਨਾਂ ਨੇ ਦਿਖਾਇਆ ਹੈ ਕਿ ਖਾਣੇ ਤੋਂ ਪਹਿਲਾਂ ਬਾਦਾਮ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ ਵਿੱਚ ਸੁਧਾਰ ਹੁੰਦਾ ਹੈ। ਅਧਿਐਨ 'ਚ ਸ਼ਾਮਲ ਲਗਭਗ ਇੱਕ ਚੌਥਾਈ ਲੋਕਾਂ ਨੇ 12 ਹਫ਼ਤਿਆਂ ਵਿੱਚ ਪ੍ਰੀ-ਡਾਇਬਿਟੀਜ਼ ਦੀ ਸਥਿਤੀ ਨੂੰ ਬਦਲਦੇ ਹੋਏ ਆਮ ਬਲੱਡ ਸ਼ੂਗਰ ਦੇ ਪੱਧਰ ਨੂੰ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਗਿਆ ਹੈ। ਤਿੰਨ ਦਿਨਾਂ ਅਤੇ ਤਿੰਨ ਮਹੀਨਿਆਂ ਦੀ ਮਿਆਦ ਵਿੱਚ ਬਾਦਾਮ ਨੂੰ ਲੈ ਕੇ ਕੀਤੇ ਗਏ ਦੋ ਨਵੇਂ ਖੋਜ ਅਧਿਐਨ ਪ੍ਰੀ-ਡਾਇਬੀਟੀਜ਼ ਅਤੇ ਵੱਧ ਭਾਰ/ਮੋਟਾਪੇ ਦੀ ਸਮੱਸਿਆ ਤੋਂ ਜੂਝ ਰਹੇ ਏਸ਼ੀਆਈ ਭਾਰਤੀਆਂ 'ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਫਾਇਦੇ ਦੇ ਬਾਰੇ ਦਸਦੇ ਹਨ। ਦੋਵਾਂ ਅਧਿਐਨਾਂ ਵਿੱਚ, 60 ਲੋਕਾਂ ਨੇ ਅਧਿਐਨ ਦੀ ਮਿਆਦ ਦੇ ਦੌਰਾਨ ਨਾਸ਼ਤੇ, ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਤੋਂ 30 ਮਿੰਟ ਪਹਿਲਾਂ 20 ਗ੍ਰਾਮ (0.7 ਔਂਸ) ਬਾਦਾਮ ਦੀ ਇੱਕ ਛੋਟੀ ਜਿਹੀ ਮੁੱਠੀ ਖਾਧੀ।

PunjabKesari

ਬਾਦਾਮ ਤੋਂ ਮਿਲਦਾ ਹੈ ਇਹ ਫਾਇਦਾ 

ਬਾਦਾਮ ਨੂੰ ਖੁਰਾਕ 'ਚ ਸ਼ਾਮਲ ਕਰਨ ਰਾਹੀਂ ਸਮੇਂ ਦੇ ਨਾਲ ਬਿਹਤਰ ਗਲੂਕੋਜ਼ ਕੰਟੋਰਲ ਡਾਇਬਟੀਜ਼ ਦੇ ਵਿਕਾਸ ਨੂੰ ਰੋਕਿਆ ਜਾ ਸਕਦਾ ਹੈ ਕਿਉਂਕਿ ਪ੍ਰੀ-ਡਾਇਬਿਟੀਜ਼ ਵਾਲੇ ਲਗਭਗ 70 ਫੀਸਦੀ ਵਿਅਕਤੀ ਆਪਣੇ ਜੀਵਨ ਵਿੱਚ ਡਾਇਬਟੀਜ਼ ਦੇ ਮਰੀਜ਼ ਬਣ ਜਾਂਦੇ ਹਨ। ਦੋਵੇਂ ਅਧਿਐਨਾਂ ਦੌਰਾਨ ਮੰਨਿਆ ਗਿਆ ਕਿ ਭੋਜਨ ਤੋਂ ਪਹਿਲਾਂ ਬਾਦਾਮ ਦਾ ਨਾਸ਼ਤਾ ਭੋਜਨ ਦੇ ਬਾਅਦ ਗਲੂਕੋਜ਼ ਅਤੇ ਇਨਸੁਲਿਨ ਦੇ ਉਤਰਾਅ-ਚੜ੍ਹਾਅ ਨੂੰ ਘਟਾਏਗਾ ਅਤੇ ਕੰਟਰੋਲਡ ਖੁਰਾਕ ਦੇ ਮੁਕਾਬਲੇ ਸਮੁੱਚੇ ਹਾਈਪਰਗਲੇਸੇਮੀਆ ਨੂੰ ਘਟਾ ਦੇਵੇਗਾ। ਇਹ ਨਤੀਜੇ ਸੁਝਾਅ ਦਿੰਦੇ ਹਨ ਕਿ ਹਰ ਭੋਜਨ ਤੋਂ ਪਹਿਲਾਂ ਬਾਦਾਮ ਦੇ ਇੱਕ ਛੋਟੇ ਜਿਹੇ ਹਿੱਸੇ ਦਾ ਸੇਵਨ ਕਰਨ ਨਾਲ ਸਿਰਫ ਤਿੰਨ ਦਿਨਾਂ ਵਿੱਚ ਗਲਾਈਸੈਮਿਕ ਨਿਯੰਤਰਣ ਵਿੱਚ ਤੇਜ਼ੀ ਨਾਲ ਅਤੇ ਮਹੱਤਵਪੂਰਨ ਸੁਧਾਰ ਹੋ ਸਕਦਾ ਹੈ।

PunjabKesari

ਇਹ ਵੀ ਪੜ੍ਹੋ : ਕਿਤੇ ਸਵਾਦ ਨਾ ਪੈ ਜਾਵੇ ਸਿਹਤ 'ਤੇ ਭਾਰੀ, ਕਿਡਨੀ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਖਾਧ ਪਦਾਰਥਾਂ ਤੋਂ ਬਣਾਓ ਦੂਰੀ

ਬਾਦਾਮ ਹੁੰਦੈ ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ 

ਮੌਖਿਕ ਗਲੂਕੋਜ਼ ਲੈਣ ਤੋਂ 30 ਮਿੰਟ ਪਹਿਲਾਂ 20 ਗ੍ਰਾਮ ਬਾਦਾਮ ਖਾਣ ਨਾਲ ਬਲੱਡ ਸ਼ੂਗਰ ਅਤੇ ਹਾਰਮੋਨਸ ਵਿੱਚ ਮਹੱਤਵਪੂਰਨ ਕਮੀ ਦਿਖਾਈ ਦਿੰਦੀ ਹੈ। ਬਾਦਾਮ ਦੇ ਫਾਈਬਰ, ਮੋਨੋਅਨਸੈਚੁਰੇਟਿਡ ਫੈਟ, ਜ਼ਿੰਕ ਅਤੇ ਮੈਗਨੀਸ਼ੀਅਮ ਦੇ ਪੋਸ਼ਕ ਤੱਤ ਵਧੀਆ ਗਲਾਈਸੈਮਿਕ ਨਿਯੰਤਰਣ ਪ੍ਰਦਾਨ ਕਰਨ ਅਤੇ ਭੁੱਖ ਘਟਾਉਣ ਵਿੱਚ ਮਦਦ ਕਰਨ ਲਈ ਇਕੱਠੇ ਕੰਮ ਕਰਦੇ ਹਨ। ਨਤੀਜੇ ਪ੍ਰੀ-ਡਾਇਬੀਟੀਜ਼ ਦੀ ਪ੍ਰਗਤੀ ਨੂੰ ਹੌਲੀ ਕਰਨ ਅਤੇ ਲੋਕਾਂ ਨੂੰ ਆਮ ਗਲੂਕੋਜ਼ ਦੇ ਪੱਧਰਾਂ 'ਤੇ ਵਾਪਸ ਲਿਆਉਣ ਲਈ ਇੱਕ ਸ਼ਾਨਦਾਰ ਖੁਰਾਕ ਰਣਨੀਤੀ ਪੇਸ਼ ਕਰਦੇ ਹਨ।"

PunjabKesari

ਪ੍ਰੀ-ਡਾਇਬਿਟੀਜ਼ ਦੇ ਲੱਛਣ

ਪ੍ਰੀਡਾਇਬੀਟੀਜ਼ ਉਦੋਂ ਹੁੰਦਾੀਹੈ ਜਦੋਂ ਤੁਹਾਡੇ ਸਰੀਰ ਵਿੱਚ ਬਲੱਡ ਸ਼ੂਗਰ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਸਥਿਤੀ ਵਿੱਚ, ਜੇਕਰ ਜਲਦੀ ਤੋਂ ਜਲਦੀ ਇਲਾਜ ਨਾ ਕੀਤਾ ਜਾਵੇ, ਤਾਂ ਪ੍ਰੀ-ਡਾਇਬਟੀਜ਼ ਬਹੁਤ ਜਲਦੀ ਟਾਈਪ 2 ਸ਼ੂਗਰ ਦਾ ਰੂਪ ਲੈ ਲੈਂਦੀ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਤੁਹਾਨੂੰ ਇਸਦੇ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਜੋ ਕਿ ਹੇਠਾਂ ਅਨੁਸਾਰ ਹਨ-

ਹੱਥਾਂ ਅਤੇ ਪੈਰਾਂ ਵਿੱਚ ਝਨਝਨਾਹਟ
ਬਹੁਤ ਜ਼ਿਆਦਾ ਭੁੱਖ ਲੱਗਣੀ
ਹੱਥਾਂ ਅਤੇ ਪੈਰਾਂ ਦਾ ਸੁੰਨ ਹੋਣਾ
ਵਾਰ ਵਾਰ ਪਿਸ਼ਾਬ ਆਉਣਾ
ਥਕੇਵਾਂ ਹੋਣਾ 

ਇਹ ਵੀ ਪੜ੍ਹੋ : ਕੱਚੇ ਪਿਆਜ਼ ਦਾ ਸੇਵਨ ਸਿਹਤ ਲਈ ਹੈ ਗੁਣਕਾਰੀ, ਫਾਇਦੇ ਜਾਣ ਹੋ ਜਾਵੋਗੇ ਹੈਰਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News