ਕਾਜੂ ਤੇ ਅਖਰੋਟ ਤੋਂ ਵੱਧ ਫਾਇਦੇਮੰਦ ਹੁੰਦੈ ‘ਪਿਸਤਾ’, ਰੋਜ਼ਾਨਾ ਖਾਣ ’ਤੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਮੁਕਤੀ

Tuesday, Oct 20, 2020 - 06:07 PM (IST)

ਜਲੰਧਰ (ਜਲੰਧਰ) - ਕਾਜੂ ਅਤੇ ਅਖਰੋਟ ਤੋਂ ਕਈ ਗੁਣਾਂ ਵੱਧ ਫਾਇਦੇਮੰਦ ਹੁੰਦਾ ਹੈ ‘ਪਿਸਤਾ’। ਪਿਸਤੇ ’ਚ ਫਾਈਬਰ, ਪ੍ਰੋਟੀਨ, ਵਿਟਾਮਿਨ-ਸੀ, ਜਿੰਕ, ਕਾਪਰ, ਪੌਟਾਸ਼ਿਅਮ, ਆਇਰਨ, ਕੈਲਸ਼ੀਅਮ ਅਤੇ ਐਂਟੀਆਕਸੀਡੈਂਟਸ ਦੇ ਤੱਤ ਪਾਏ ਜਾਂਦੇ ਹਨ। ਦਿਨ ‘ਚ ਦੋ ਵਾਰ ਪਿਸਤਾ ਖਾਣ ਨਾਲ ਸ਼ੂਗਰ ਟਾਈਪ-2 ਨੂੰ ਕਾਬੂ ਕੀਤਾ ਜਾ ਸਕਦੈ। ਪਿਸਤਾ ਤੁਹਾਡੀ ਸਿਹਤ ਲਈ ਬਹੁਤ ਲਾਭਕਾਰੀ ਹੈ, ਕਿਉਂਕਿ ਇਸ ’ਚ ਵਸਾ, ਪ੍ਰੋਟੀਨ ਤੇ ਫਾਈਬਰ ਦੀ ਮਾਤਰਾ ਪਾਈ ਜਾਂਦੀ ਹੈ। ਇਹ ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਅਤੇ ਕਈ ਰੋਗਾਂ ਨੂੰ ਠੀਕ ਕਰਦਾ ਹੈ। ਪਿਸਤਾ ਖਾਣ ਨਾਲ ਸਰੀਰ ’ਚ ਹੀਮੋਗਲੋਬਿਨ ਦੀ ਕਮੀ ਪੂਰੀ ਹੁੰਦੀ ਹੈ। 

ਜਾਣੋ ਪਿਸਤਾ ਖਾਣ ਦੇ ਹੋਰ ਕਈ ਫਾਇਦੇ…

1. ਅੱਖਾਂ ਲਈ ਫਾਇਦੇਮੰਦ
ਉਮਰ ਵਧਣ ਦੇ ਨਾਲ-ਨਾਲ ਅੱਖਾਂ ਦੀ ਕਮਜ਼ੋਰੀ ਤੇ ਬੀਮਾਰੀ ਵਧਣ ਲੱਗਦੀ ਹੈ। ਅਜਿਹੀ ਸਥਿਤੀ ‘ਚ ਤੁਹਾਨੂੰ ਨਿਯਮਿਤ ਪਿਸਤਾ ਖਾਂਦੇ ਰਹਿਣਾ ਚਾਹੀਦੈ, ਜਿਸ ਨਾਲ ਤੁਹਾਡੀਆਂ ਅੱਖਾਂ ’ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਨਾ ਪੈ ਸਕੇ। 

2. ਸਰੀਰ ਦੀ ਸੋਜ ਤੋਂ ਰਾਹਤ
ਜੇਕਰ ਤੁਹਾਡੇ ਸਰੀਰ ‘ਚ ਹਮੇਸ਼ਾ ਸੋਜ ਰਹਿੰਦੀ ਹੈ ਤਾਂ ਤੁਹਾਨੂੰ ਪਿਸਤੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ‘ਚ ਮੌਜੂਦ ਵਿਟਾਮਿਨ-ਏ ਅਤੇ ਵਿਟਾਮਿਨ-ਈ ਸਰੀਰ ਦੀ ਸੋਜ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ। ਪਿਸਤਾ ਖਾਣ ਨਾਲ ਸਰੀਰ ’ਚ ਹੀਮੋਗਲੋਬਿਨ ਦੀ ਕਮੀ ਪੂਰੀ ਹੁੰਦੀ ਹੈ।

PunjabKesari

3. ਕੈਂਸਰ ਤੋਂ ਬਚਾਅ
ਜੋ ਲੋਕ ਬਚਪਨ ਤੋਂ ਪਿਸਤਾ ਖਾਂਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ‘ਚ ਕਦੇ ਵੀ ਕੈਂਸਰ ਦੀ ਬੀਮਾਰੀ ਨਹੀਂ ਹੁੰਦੀ। ਪਿਸਤੇ ‘ਚ ਬੀਟਾ ਕੈਰੋਟੀਨ ਹੁੰਦਾ ਹੈ, ਜੋ ਕੈਂਸਰ ਨਾਲ ਲੜਦਾ ਹੈ। ਕੈਂਸਰ ਦੇ ਮਰੀਜ਼ਾਂ ਨੂੰ ਪਿਸਤਾ ਜ਼ਰੂਰ ਖਾਣਾ ਚਾਹੀਦਾ ਹੈ।

4. ਢਿੱਡ ਜਾਂ ਛਾਤੀ ਦੀ ਜਲਣ
ਜੇ ਤੁਹਾਡੇ ਸਰੀਰ ‘ਚ ਕਿਸੇ ਤਰ੍ਹਾਂ ਦੀ ਜਲਣ ਹੋ ਰਹੀ ਹੈ, ਚਾਹੇ ਉਹ ਢਿੱਡ ਦੀ ਜਲਣ ਜਾਂ ਛਾਤੀ ਦੀ ਜਲਣ ਹੀ ਕਿਉਂ ਨਾ ਹੋਵੇ, ਤੁਸੀਂ ਪਿਸਤੇ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਤੁਹਾਨੂੰ ਜਲਦ ਦੀ ਸਮੱਸਿਆ ਤੋਂ ਬਹੁਤ ਲਾਭ ਹੋਵੇਗਾ।

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ

5. ਤੇਜ਼ ਦਿਮਾਗ ਲਈ
ਕਾਜੂ, ਬਾਦਾਮ ਤੋਂ ਕਿਤੇ ਜ਼ਿਆਦਾ ਪੋਸ਼ਟਿਕ ਹੁੰਦਾ ਹੈ ‘ਪਿਸਤਾ’। ਪਿਸਤਾ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਤੇ ਵਿਅਕਤੀ ਦਾ ਸਰੀਰ ਤਾਕਤਵਰ ਬਣਦਾ ਹੈ। ਇਸ ਲਈ ਬੱਚਿਆਂ ਨੂੰ ਪਿਸਤਾ ਜ਼ਰੂਰ ਖਵਾਓ। 

ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਨੌਕਰੀ ’ਚ ਤਰੱਕੀ ਹੋਣ ਦੇ ਨਾਲ ਖੁੱਲ੍ਹੇਗੀ ਤੁਹਾਡੀ ਕਿਸਮਤ

PunjabKesari

6. ਬਲੱਡ ਪ੍ਰੈਸ਼ਰ ਲਈ ਫਾਇਦੇਮੰਦ
ਜੇ ਤੁਹਾਡਾ ਬਲੱਡ ਪ੍ਰੈਸ਼ਰ ਅਚਾਨਕ ਵੱਧ ਜਾਂਦਾ ਹੈ ਅਤੇ ਘੱਟਦਾ ਰਹਿੰਦਾ ਹੈ ਤਾਂ ਤੁਹਾਡੇ ਲਈ ਪਿਸਤੇ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਪਿਸਤਾ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਇਕਸਾਰ ਰੱਖਦਾ ਹੈ। 

ਪੜ੍ਹੋ ਇਹ ਵੀ ਖਬਰ - Beauty Tips : ਇਸ ਤਰੀਕੇ ਨਾਲ ਹਮੇਸ਼ਾ ਬੁੱਲ੍ਹਾਂ ’ਤੇ ਲਗਾਓ ‘ਲਿਪਸਟਿਕ’, ਕਦੇ ਨਹੀਂ ਹੋਵੇਗੀ ਫਿੱਕੀ

7. ਖੂਨ ਦੀ ਕਮੀ ਨੂੰ ਕਰੇ ਦੂਰ
ਪਿਸਤੇ ’ਚ ਤਾਂਬਾ ਜ਼ਿਆਦਾ ਮਾਤਰਾ ’ਚ ਹੁੰਦਾ ਹੈ, ਜੋ ਭੋਜਨ ਸਰੋਤਾਂ ਨਾਲ ਸਰੀਰ ’ਚ ਲੋਹੇ ਦਾ ਅਵਸ਼ੋਸ਼ਣ ਕਰਨ ’ਚ ਕਾਫੀ ਮਦਦ ਕਰਦਾ ਹੈ। ਇਹ ਅਨੀਮੀਆ ਵਰਗੀ ਬੀਮਾਰੀ ਤੋਂ ਵੀ ਤੁਹਾਨੂੰ ਬਚਾ ਕੇ ਰੱਖਦਾ ਹੈ। ਪਿਸਤੇ ’ਚ ਵਿਟਾਮਿਨ-ਬੀ-6 ਹੁੰਦਾ ਹੈ, ਜੋ ਖੂਨ ’ਚ ਆਕਸੀਜਨ ਨੂੰ ਭੇਜਦਾ ਹੈ। ਪਿਸਤੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਖੂਨ ’ਚ ਆਕਸੀਜਨ ਦੀ ਮਾਤਰਾ ਵੱਧ ਜਾਂਦੀ ਹੈ। 

ਪੜ੍ਹੋ ਇਹ ਵੀ ਖਬਰ - Beauty Tips : ਲੰਬੇ ਤੇ ਸੰਘਣੇ ਵਾਲਾਂ ਲਈ ਇਸਤੇਮਾਲ ਕਰੋ ਇਹ ‘ਹੇਅਰ ਪੈਕ’, ਨਹੀਂ ਟੁੱਟਣਗੇ ਵਾਲ਼

8. ਸ਼ੂਗਰ
ਸ਼ੂਗਰ ਦੇ ਰੋਗੀਆਂ ਲਈ ਪਿਸਤਾ ਲਾਭਦਾਇਕ ਮੰਨਿਆ ਜਾਂਦਾ ਹੈ। ਪਿਸਤੇ ’ਚ ਅਜਿਹੇ ਕਈ ਤੱਤ ਮੌਜੂਦ ਹੁੰਦੇ ਹਨ, ਜੋ ਸਾਡੇ ਖ਼ੂਨ ਤੋਂ ਮਿਠਾਸ ਨੂੰ ਦੂਰ ਕਰਨ ’ਚ ਬਹੁਤ ਲਾਭਦਾਇਕ ਹੁੰਦੇ ਹਨ। ਪਿਸਤਾ ਸਾਡੇ ਸਰੀਰ ’ਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ।

PunjabKesari


rajwinder kaur

Content Editor

Related News