ਇਨ੍ਹਾਂ ਬੀਮਾਰੀਆਂ ਵਾਲੇ ਲੋਕਾਂ ਨੂੰ ਵਰਤ ਰੱਖਣ ਤੋਂ ਕਰਨਾ ਚਾਹੀਦਾ ਹੈ ਪਰਹੇਜ਼

09/22/2017 4:49:26 PM

ਨਵੀਂ ਦਿੱਲੀ— ਨਰਾਤਿਆਂ ਦੇ ਨੌਂ ਦਿਨਾਂ ਤੱਕ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਕਈ ਲੋਕ ਨਰਾਤਿਆਂ ਦੇ ਪੂਰੇ ਵਰਤ ਰੱਖਦੇ ਹਨ। ਉਂਝ ਤਾਂ ਵਰਤ ਰੱਖਣਾ ਸਰੀਰ ਲਈ ਫਾਇਦੇਮੰਦ ਹੁੰਦਾ ਹੈ ਪਰ ਕੁਝ ਸਿਹਤ ਸੰਬੰਧੀ ਸਮੱਸਿਆਵਾਂ ਵਿਤ ਵਰਤ ਰੱਖਣਾ ਹਾਨੀਕਾਰਕ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿਨਾਂ ਲੋਕਾਂ ਨੂੰ ਵਰਤ ਨਹੀਂ ਰੱਖਣਾ ਚਾਹੀਦਾ। 
1. ਡਾਈਬੀਟੀਜ਼
ਜਿਨ੍ਹਾਂ ਲੋਕਾਂ ਨੂੰ ਡਾਈਬੀਟੀਜ਼ ਦੀ ਸਮੱਸਿਆ ਹੋਵੇ ਉਨ੍ਹਾਂ ਨੂੰ ਨਰਾਤਿਆਂ ਦੇ ਵਰਤ ਰੱਖਣੇ ਚਾਹੀਦੇ ਹਨ। ਇਨ੍ਹਾਂ ਵਰਤਾਂ ਵਿਚ ਆਲੂ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ,ਜਿਸ ਵਿਚ ਸ਼ੱਕਰ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਅਜਿਹੇ ਵਿਚ ਵਰਤੋਂ ਕਰਨ ਨਾਲ ਬਲੱਡ ਸ਼ੂਗਰ ਲੇਵਲ ਵਧ ਜਾਂਦਾ ਹੈ। 
2. ਹਾਈ ਬਲੱਡ ਪ੍ਰੈਸ਼ਰ 
ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਵੀ ਵਰਤ ਨਹੀਂ ਰੱਖਣਾ ਚਾਹੀਦੇ। ਇਸ ਨਾਲ ਬਾਡੀ ਸਿਸਟਮ ਵਿਗੜ ਜਾਂਦਾ ਹੈ, ਜਿਸ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। 
3. ਜਿਨ੍ਹਾਂ ਦੀ ਸਰਜਰੀ ਹੋਈ ਹੋਵੇ
ਜਿਨ੍ਹਾਂ ਲੋਕਾਂ ਦੀ ਹਾਲ ਹੀ ਵਿਚ ਸਰੀਰ ਦੇ ਕਿਸੇ ਅੰਗ ਦੀ ਸਰਜਰੀ ਹੋਈ ਤਾਂ ਉਨ੍ਹਾਂ ਲਈ ਵਰਤ ਰੱਖਣਾ ਹਾਨੀਕਾਰਕ ਹੋ ਸਕਦਾ ਹੈ। ਸਰਜਰੀ ਦੇ ਬਾਅਦ ਸਰੀਰ ਨੂੰ ਵਿਟਾਮਿਨ ਅਤੇ ਮਿਨਰਲਸ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ। ਵਰਤ ਰੱਖਣ ਨਾਲ ਸਰੀਰ ਵਿਚ ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ।
4. ਅਨੀਮੀਆ ਦੇ ਰੋਗੀ
ਅਨੀਮੀਆ ਦੇ ਰੋਗੀਆਂ ਨੂੰ ਵਰਤ ਨਹੀਂ ਰੱਖਣੇ ਚਾਹੀਦੇ। ਇਸ ਨਾਲ ਸਰੀਰ ਵਿਚ ਕਮਜ਼ੋਰੀ ਆ ਜਾਂਦੀ ਹੈ। 
5. ਦਿਲ ਦੇ ਰੋਗੀ
ਹਾਰਟ ਦੇ ਮਰੀਜ ਨੂੰ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਪਰ ਵਰਤ ਦਾ ਖਾਣਾ ਕਾਫੀ ਤਲਿਆ-ਭੁੰਨਿਆ ਹੁੰਦਾ ਹੈ, ਜੋ ਦਿਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ ਵਿਚ ਦਿਲ ਦੇ ਰੋਗੀਆਂ ਨੂੰ ਵਰਤ ਨਹੀਂ ਰੱਖਣੇ ਚਾਹੀਦੇ। 
6. ਕਿਡਨੀ ਦੇ ਰੋਗੀ 
ਵਰਤ ਰੱਖਣ ਨਾਲ ਕਿਡਨੀ ਦੇ ਰੋਗੀ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨਾਲ ਕਿਡਨੀ ਫੇਲ ਵੀ ਹੋ ਸਕਦੀ ਹੈ। 
7. ਫੇਫੜਿਆਂ ਨੂੰ ਨੁਕਸਾਨ 
ਜਿਨ੍ਹਾਂ ਲੋਕਾਂ ਨੂੰ ਫੇਫੜਿਆਂ ਨਾਲ ਜੁੜੀਆਂ ਕੋਈ ਵੀ ਸਮੱਸਿਆ ਹੋਵੇ ਤਾਂ ਉਨ੍ਹਾਂ ਨੂੰ ਵੀ ਨਰਾਤਿਆਂ ਦਾ ਵਰਤ ਨਹੀਂ ਰੱਖਣਾ ਚਾਹੀਦਾ।
8. ਲੀਵਰ
ਵਰਤ ਰੱਖਣ ਨਾਲ ਲੀਵਰ ਨੂੰ ਵੀ ਭਾਰੀ ਨੁਕਸਾਨ ਪਹੁੰਚਦਾ ਹੈ ਇਸ ਨਾਲ ਲੀਵਰ ਵਿਚ ਸੋਜ ਅਤੇ ਇਸ ਦੇ ਫੇਲ ਹੋਣ ਦਾ ਖਤਰਾ ਵਧ ਜਾਂਦਾ ਹੈ। 
9. ਗਰਭਵਤੀ ਔਰਤਾਂ 
ਗਰਭਵਤੀ ਔਰਤਾਂ ਨੂੰ ਭਰਪੂਰ ਮਾਤਰਾ ਵਿਚ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਪਰ ਵਰਤ ਰੱਖਣ ਨਾਲ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਨੁਕਸਾਨ ਪਹੁੰਚਦਾ ਹੈ। 
10. ਬ੍ਰੈਸਟ ਫੀਡਿੰਗ ਕਰਵਾਉਣ ਵਾਲੀਆਂ ਔਰਤਾਂ 
ਬ੍ਰੈਸਟ ਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਨੂੰ ਵੀ ਵਰਤ ਨਹੀਂ ਰੱਖਣੇ ਚਾਹੀਦੇ। ਇਸ ਨਾਲ ਬੱਚਿਆਂ ਨੂੰ ਬ੍ਰੈਸਟ ਫੀਡਿੰਗ ਦੇ ਜਰੀਏ ਜ਼ਰੂਰੀ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ ਜਿਸ ਨਾਲ ਉਸ ਦੀ ਗ੍ਰੋਥ 'ਤੇ ਅਸਰ ਪੈਂਦਾ ਹੈ। 


Related News