Health Tips: 'ਸਰਵਾਈਕਲ' ਦੇ ਦਰਦ ਤੋਂ ਪਰੇਸ਼ਾਨ ਲੋਕ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਰਹੋਗੇ ਹਮੇਸ਼ਾ ਫਿੱਟ

Saturday, Feb 17, 2024 - 06:33 PM (IST)

Health Tips: 'ਸਰਵਾਈਕਲ' ਦੇ ਦਰਦ ਤੋਂ ਪਰੇਸ਼ਾਨ ਲੋਕ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਰਹੋਗੇ ਹਮੇਸ਼ਾ ਫਿੱਟ

ਜਲੰਧਰ - ਮੋਬਾਈਲ 'ਤੇ ਵੱਧਦੇ ਸਕਰੀਨ ਟਾਈਮ, ਰੋਜ਼ਾਨਾ ਤਣਾਅ, ਬੈਠਣ-ਸੌਣ ਦੇ ਗ਼ਲਤ ਤਰੀਕੇ ਅਤੇ ਆਧੁਨਿਕ ਜੀਵਨ ਸ਼ੈਲੀ ਕਾਰਨ ਬੱਚਿਆਂ ਅਤੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਸਰਵਾਈਕਲ ਦੀ ਸਮੱਸਿਆ ਦਾ ਸ਼ਿਕਾਰ ਹੋ ਰਿਹਾ ਹੈ। ਸੌਂਦੇ ਸਮੇਂ ਉੱਚਾ ਸਿਰਹਾਣਾ ਲੈਣਾ ਅਤੇ ਸਿਰ 'ਤੇ ਭਾਰੀ ਵਸਤੂਆਂ ਨੂੰ ਚੁੱਕਣ ਨਾਲ ਵੀ ਸਰਵਾਈਕਲ ਹੋ ਸਕਦਾ ਹਨ। ਡਾਕਟਰਾਂ ਅਨੁਸਾਰ ਹਰ ਚੌਥਾ ਵਿਅਕਤੀ ਇਸ ਬੀਮਾਰੀ ਦੇ ਅਸਹਿ ਦਰਦ ਦਾ ਸਾਹਮਣਾ ਕਰ ਰਿਹਾ ਹੈ। 

ਸੂਬੇ ਦੇ ਸਭ ਤੋਂ ਵੱਡੇ ਹਸਪਤਾਲ IGMC ਵਿੱਚ ਪ੍ਰਤੀ ਦਿਨ ਸਰਵਾਈਕਲ ਦੇ ਕਰੀਬ 150 ਤੋਂ 200 ਮਰੀਜ਼, DDU ਸ਼ਿਮਲਾ ਵਿਚ 50 ਤੋਂ 60 ਅਤੇ 25 ਤੋਂ 30 ਮਰੀਜ਼ ਯਾਂਡਾ ਮੈਡੀਕਲ ਕਾਲਜ ਹਸਪਤਾਲ ਪਹੁੰਚ ਰਹੇ ਹਨ। ਖੇਤਰੀ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਰਵਾਈਕਲ ਦੇ ਮਰੀਜ਼ ਆ ਰਹੇ ਹਨ। ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਕਾਰਨ ਬੱਚੇ ਵੀ ਇਸ ਬੀਮਾਰੀ ਦਾ ਸ਼ਿਕਾਰ ਹੋਣ ਲੱਗੇ ਹਨ। ਮੈਡੀਕਲ ਕਾਲਜਾਂ ਸਮੇਤ ਵੱਡੇ ਹਸਪਤਾਲਾਂ ਦੀ ਆਰਥੋ ਓਪੀਡੀ ਵਿੱਚ ਜ਼ਿਆਦਾਤਰ ਮਰੀਜ਼ ਗਰਦਨ, ਢਿੱਡ ਅਤੇ ਬਾਂਹ ਦੇ ਦਰਦ ਦੀ ਸ਼ਿਕਾਇਤ ਲੈ ਕੇ ਆਉਂਦੇ ਹਨ, ਜੋ ਸਰਵਾਈਕਲ ਦੇ ਮੁੱਖ ਲੱਛਣ ਹਨ।

PunjabKesari

ਇਹਨਾਂ ਕਾਰਨਾਂ ਕਰਕੇ ਸਰਵਾਈਕਲ ਹੋਣ ਦੀ ਹੁੰਦੀ ਹੈ ਸੰਭਾਵਨਾ

. ਕਿਸੇ ਹਾਦਸੇ 'ਚ ਗਰਦਨ ਆਮ ਨਾਲੋਂ ਵੱਧ ਮੁੜ ਜਾਣ ਨਾਲ ਮਾਸਪੇਸ਼ੀਆਂ 'ਤੇ ਅਸਰ ਪੈਂਦਾ ਹੈ, ਜਿਸ ਕਾਰਨ ਗਰਦਨ 'ਚ ਦਰਦ ਅਤੇ ਅਕੜਾਅ ਪੈਦਾ ਹੁੰਦੀ ਹੈ।
. ਗ਼ਲਤ ਸਥਿਤੀ ਵਿੱਚ ਬੈਠਣ ਨਾਲ ਹੋ ਸਕਦੈ ਸਰਵਾਈਕਲ।
. ਮੋਬਾਈਲ ਦਾ ਇਸਤੇਮਾਲ ਕਰਦੇ ਸਮੇਂ ਗਰਦਨ ਦੀ ਗ਼ਲਤ ਸਥਿਤੀ।
. ਰੀੜ ਦੀ ਹੱਡੀ ਦਾ ਅੰਦਰੋਂ ਸੁੰਘਣ ਜਾਣਾ, ਜਿਸ ਕਾਰਨ ਨਸਾਂ ਪ੍ਰਭਾਵਿਤ ਹੋ ਸਕਦੀਆਂ ਹਨ। 
. ਕਿਸੇ ਨਸ 'ਤੇ ਜ਼ਿਆਦਾ ਦਬਾਅ ਕਾਰਨ ਗਰਦਨ ਨੂੰ ਨੁਕਸਾਨ ਹੋਣਾ।

PunjabKesari

ਸਰਵਾਈਕਲ ਤੋਂ ਬਚਾਅ ਕਰਨ ਦੇ ਉਪਾਅ 

. ਕੰਪਿਊਟਰ 'ਤੇ ਲੰਬੇ ਸਮੇਂ ਤੱਕ ਇਕ ਹੀ ਸਥਿਤੀ 'ਚ ਬੈਠ ਕੇ ਕੰਮ ਨਾ ਕਰੋ।
. ਮੋਬਾਈਲ ਫ਼ੋਨ ਦਾ ਇਸਤੇਮਾਲ ਲੰਬੇ ਸਮੇਂ ਤੱਕ ਇੱਕ ਸਥਿਤੀ ਵਿੱਚ ਨਾ ਕਰੋ।
. ਗਰਦਨ ਸਾਹਮਣੇ ਨੂੰ ਝੁਕਾਉਣ ਦੀ ਥਾਂ ਮੋਬਾਈਲ ਸਕਰੀਨ ਨੂੰ ਅੱਖਾਂ ਦੇ ਬਰਾਬਰ ਉਚਾਈ ਵਿਚ ਲਿਆ ਕੇ ਇਸਤੇਮਾਲ ਕਰੋ। 
. ਦਰਦ ਤੋਂ ਰਾਹਤ ਪਾਉਣ ਲਈ ਇੱਕ ਖ਼ਾਸ ਸਿਰਹਾਣੇ ਦਾ ਇਸਤੇਮਾਲ ਕਰੋ ਜਾਂ ਸਿਰਹਾਣੇ ਦੇ ਸਹੀ ਆਕਾਰ ਦੀ ਚੋਣ ਕਰੋ। 
. ਦਰਦ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਯੋਗਾ-ਆਯਣ ਕਰੋ, ਜਿਸ ਨਾਲ ਸਰੀਰ ਵਿਚ ਢਿੱਲਾਪਨ ਆਉਂਦਾ ਹੈ।

PunjabKesari

ਹੱਡੀਆਂ ਦੇ ਦਰਦ ਨਾਲ ਜੁੜਿਆ ਹੁੰਦੈ ਸਰਵਾਈਕਲ ਦਾ ਦਰਦ 
ਸਰਵਾਈਕਲ ਦੇ ਦਰਦ ਦੀ ਸਮੱਸਿਆ ਹੱਡੀਆਂ ਦੇ ਦਰਦ ਨਾਲ ਜੂੜੀ ਹੁੰਦੀ ਹੈ। ਇਹ ਦਰਦ ਗਰਦਨ ਤੋਂ ਹੁੰਦੇ ਹੋਏ ਰੀੜ੍ਹ ਦੀ ਹੱਡੀ ਅਤੇ ਕਮਰ ਤੱਕ ਵੱਧਦਾ ਹੈ। ਫਿਰ ਇਹ ਲੱਤਾਂ ਤੱਕ ਪਹੁੰਚ ਜਾਂਦਾ ਹੈ। ਇਸ ਨਾਲ ਗਰਦਨ ਵਿੱਚ ਦਰਦ ਅਤੇ ਅਕੜਾਅ ਮਹਿਸੂਸ ਹੁੰਦੀ ਹੈ। ਮਾਹਿਰ ਡਾਕਟਰਾਂ ਅਨੁਸਾਰ ਅਨੁਸ਼ਾਸਿਤ ਜੀਵਨ ਸ਼ੈਲੀ, ਤਣਾਅ ਤੋਂ ਦੂਰ ਰਹਿ ਕੇ ਅਤੇ ਯੋਗਾ ਕਰਨ ਨਾਲ ਸਰਵਾਈਕਲ ਰੋਗ ਤੋਂ ਬਚਿਆ ਜਾ ਸਕਦਾ ਹੈ।

ਮਾਹਿਰ ਡਾਕਟਰਾਂ ਦੇ ਬਿਆਨ
. ਡਾ. ਲੋਕੇਂਦਰ ਸ਼ਰਮਾ ਨੇ ਕਿਹਾ ਕਿ ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਤਣਾਅ ਦੀ ਸਮੱਸਿਆ ਤੋਂ ਦੂਰ ਰਹੋ। ਉੱਠਣ-ਬੈਠਣ ਸਮੇਂ ਸਰੀਰ ਦੀ ਸਹੀ ਅਵਸਥਾ ਦਾ ਧਿਆਨ ਰੱਖੋ।
. ਡਾ. ਜਸਬੀਰ ਸਿੰਘ ਨੇ ਕਿਹਾ ਕਿ ਜਿਹਨਾਂ ਲੋਕਾਂ ਦੀਆਂ ਅੱਖਾਂ ਦੀ ਨਜ਼ਰ ਕਮਜ਼ੋਰ ਹੁੰਦੀ ਹੈ, ਉਹ ਤੁਰੰਤ ਡਾਕਟਰ ਕੋਲ ਜਾ ਕੇ ਜਾਂਚ ਕਰਵਾਉਣ। ਨਜ਼ਰ ਕਮਜ਼ੋਰ ਹੋਣ ਕਾਰਨ ਸਰਵਾਈਕਲ ਦੀ ਸਮੱਸਿਆ ਹੋ ਸਕਦੀ ਹੈ। ਮੋਬਾਈਲ ਫੋਨ ਦਾ ਇਸਤੇਮਾਲ ਜ਼ਰੂਰਤ ਦੇ ਹਿਸਾਬ ਨਾਲ ਕਰੋ। ਕੰਪਿਊਟਰ 'ਤੇ ਕੰਮ ਕਰਦੇ ਸਮੇਂ ਗਰਦਨ ਨੂੰ ਝੁਕਾ ਕੇ ਸਕਰੀਨ 'ਤੇ ਨਾ ਵੇਖੋ।

PunjabKesari
 


author

rajwinder kaur

Content Editor

Related News