ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕ ਭੁੱਲ ਕੇ ਵੀ ਨਾ ਖਾਣ ਸੰਤਰਾ, ਫ਼ਾਇਦੇ ਦੀ ਜਗ੍ਹਾ ਹੋਵੇਗਾ ਨੁਕਸਾਨ
Thursday, Jan 21, 2021 - 11:21 AM (IST)
ਨਵੀਂ ਦਿੱਲੀ: ਸੰਤਰਾ ਇਕ ਸਰਦੀਆਂ ਦੇ ਮੌਸਮ ਦਾ ਫ਼ਲ ਹੈ। ਇਸ ਮੌਸਮ 'ਚ ਸੰਤਰਾ ਜ਼ਿਆਦਾ ਅਤੇ ਸਸਤਾ ਮਿਲਦਾ ਹੈ। ਸੰਤਰਾ ਖਾਣ ਅਤੇ ਇਸ ਦੇ ਜੂਸ ਨੂੰ ਪੀਣ ਨਾਲ ਸਿਹਤ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਕਿਉਂਕਿ ਇਸ 'ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜਿਵੇਂ ਪੋਟਾਸ਼ੀਅਮ, ਵਿਟਾਮਿਨ ਸੀ, ਫਲੈਵੋਨਾਈਟਸ ਅਤੇ ਫਾਈਬਰ।ਸੰਤਰਾ ਸਾਡੇ ਦਿਲ ਦੀ ਸਿਹਤ ਨੂੰ ਲੈ ਕੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਫ਼ਾਇਦੇਮੰਦ ਹੁੰਦਾ ਹੈ ਪਰ ਕੁਝ ਇਸ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਹੁੰਦੀਆਂ ਹਨ ਜਿਨ੍ਹਾਂ 'ਚ ਸੰਤਰੇ ਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ।
ਕਿਉਂਕਿ ਸੰਤਰੇ 'ਚ ਪੋਟਾਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ ਅਤੇ ਇਸ ਨੂੰ ਬਹੁਤ ਜ਼ਿਆਦਾ ਮਾਤਰਾ 'ਚ ਖਾਣ ਨਾਲ ਗੁਰਦੇ ਦੇ ਲਈ ਚੰਗਾ ਨਹੀਂ ਮੰਨਿਆ ਜਾਂਦਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਸਮੱਸਿਆਵਾਂ ਜਿਨ੍ਹਾਂ 'ਚ ਸੰਤਰੇ ਦੀ ਘੱਟ ਜਾਂ ਫਿਰ ਬਿਲਕੁਲ ਵੀ ਵਰਤੋਂ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਐਸੀਡਿਟੀ ਦੀ ਸਮੱਸਿਆ: ਸੰਤਰੇ ਨੂੰ ਕਦੇ ਵੀ ਖਾਲੀ ਢਿੱਡ ਨਹੀਂ ਖਾਣਾ ਚਾਹੀਦਾ ਕਿਉਂਕਿ ਖਾਲੀ ਢਿੱਡ ਸੰਤਰੇ ਨੂੰ ਖਾਣ ਨਾਲ ਢਿੱਡ 'ਚ ਐਸਿਡ ਦੀ ਮਾਤਰਾ ਵਧ ਜਾਂਦੀ ਹੈ। ਇਸ ਨਾਲ ਦਿਨ ਭਰ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ ਅਤੇ ਸੀਨੇ 'ਚ ਜਲਣ,ਖ਼ਰਾਬ ਮੂਡ ਅਤੇ ਖੱਟੀ ਡਕਾਰ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਜੋ ਲੋਕ ਐਸੀਡਿਟੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਉਨ੍ਹਾਂ ਨੂੰ ਸੰਤਰੇ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ।
ਢਿੱਡ ਦੀਆਂ ਸਮੱਸਿਆਵਾਂ: ਸੰਤਰੇ ਦੀ ਬਹੁਤ ਜ਼ਿਆਦਾ ਮਾਤਰਾ 'ਚ ਵਰਤੋਂ ਕਰਨ ਨਾਲ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਕਿਉਂਕਿ ਸੰਤਰੇ 'ਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਢਿੱਡ 'ਚ ਦਰਦ ਅਤੇ ਦਸਤ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਹਾਨੂੰ ਵੀ ਢਿੱਡ ਦੀ ਕੋਈ ਵੀ ਸਮੱਸਿਆ ਰਹਿੰਦੀ ਹੈ ਤਾਂ ਸੰਤਰੇ ਦੀ ਵਰਤੋਂ ਅਤੇ ਸੰਤਰੇ ਦਾ ਜੂਸ ਨਹੀਂ ਪੀਣਾ ਚਾਹੀਦਾ।
ਕੈਲਸ਼ੀਅਮ ਦੀ ਸਮੱਸਿਆ: ਸੰਤਰੇ 'ਚ ਵਿਟਾਮਿਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਹ ਸਾਨੂੰ ਸਰਦੀ ਜ਼ੁਕਾਮ ਤੋਂ ਬਚਾ ਕੇ ਰੱਖਦਾ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ 'ਚ ਕੈਲਸ਼ੀਅਮ ਦੀ ਘਾਟ ਹੋ ਸਕਦੀ ਹੈ। ਕੈਲਸ਼ੀਅਮ ਦੀ ਘਾਟ ਦੇ ਕਾਰਨ ਹੱਡੀਆਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਲਈ ਜਿਨ੍ਹਾਂ ਲੋਕਾਂ ਨੂੰ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਰਹਿੰਦੀਆਂ ਹਨ ਉਨ੍ਹਾਂ ਨੂੰ ਸੰਤਰੇ ਦੀ ਵਰਤੋਂ ਬਿਲਕੁਲ ਘੱਟ ਜਾਂ ਫਿਰ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ:Cooking Tips : ਘਰ ਦੀ ਰਸੋਈ 'ਚ ਇੰਝ ਬਣਾਓ ਗੁਡ਼਼ ਵਾਲੇ ਸ਼ੱਕਰਪਾਰੇ
ਬਲੱਡ ਸ਼ੂਗਰ ਦੀ ਸਮੱਸਿਆ: ਸਵੇਰੇ ਖਾਲੀ ਢਿੱਡ ਸੰਤਰੇ ਦਾ ਜੂਸ ਪੀਣਾ ਬਲੱਡ ਸ਼ੂਗਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸੰਤਰੇ ਦਾ ਜੂਸ ਜ਼ਿਆਦਾ ਪੀਣ ਨਾਲ ਬਲੱਡ ਸ਼ੂਗਰ ਲੈਵਲ ਵਧ ਜਾਂਦਾ ਹੈ। ਇਸ ਲਈ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਰੱਖਣ ਦੇ ਲਈ ਸੰਤਰੇ ਦਾ ਜੂਸ ਘੱਟ ਮਾਤਰਾ 'ਚ ਹੀ ਪੀਣਾ ਚਾਹੀਦਾ ਹੈ।
ਭਾਰ ਵਧਣ ਦੀ ਸਮੱਸਿਆ: ਵਿਟਾਮਿਨ ਸੀ ਸਰੀਰ 'ਚ ਹਾਜ਼ਮੇ ਨੂੰ ਠੀਕ ਰੱਖਣ ਲਈ ਜ਼ਰੂਰੀ ਹੈ ਪਰ ਇਸ ਦੀ ਜ਼ਿਆਦਾ ਮਾਤਰਾ 'ਚ ਵਰਤੋਂ ਕਰਨ ਨਾਲ ਮੈਟਾਬਾਲੀਜ਼ਮ ਵੀ ਵਿਗਡ਼ ਸਕਦਾ ਹੈ। ਮੈਟਾਬਾਲੀਜ਼ਮ ਸਹੀ ਨਾ ਹੋਣਾ ਮੋਟਾਪੇ ਦੀ ਸਮੱਸਿਆ ਦਾ ਕਾਰਨ ਬਣਦਾ ਹੈ। ਸੰਤਰੇ 'ਚ ਮੌਜੂਦ ਕਾਰਬੋਹਾਈਡ੍ਰੇਟ ਸਾਡੇ ਬਲੱਡ 'ਚ ਗਲਾਈਸੀਮਿਕ ਇੰਡੈਕਸ ਦਾ ਭਾਰ ਵਧਾਉਂਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਸੰਤਰੇ ਦੀ ਵਰਤੋਂ ਕਰਨ ਨਾਲ ਸਰੀਰ 'ਚ ਫਾਈਹਬਰ , ਕਾਰਬੋਹਾਈਡ੍ਰੇਟ ਦੀ ਮਾਤਰਾ ਵਧ ਜਾਂਦੀ ਹੈ ਅਤੇ ਭੁੱਖ ਜ਼ਿਆਦਾ ਲੱਗਦੀ ਹੈ ਜਿਸ ਨਾਲ ਭਾਰ ਵਧਣ ਦੀ ਸਮੱਸਿਆਂ ਹੋ ਜਾਂਦੀ ਹੈ ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।