30 ਮਿੰਟ ਦੀ ਮੈਡੀਟੇਸ਼ਨ ਬਦਲ ਦੇਵੇਗੀ ਜ਼ਿੰਦਗੀ, ਤਣਾਅ-ਅਨੀਂਦਰਾ ਸਣੇ ਕਈ ਸਮੱਸਿਆਂਵਾਂ ਹੋਣਗੀਆਂ ਹੱਲ
Thursday, Sep 28, 2023 - 06:14 PM (IST)

ਜਲੰਧਰ - ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਤਣਾਅ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਤਣਾਅ ਤੋਂ ਦੂਰ ਰਹਿਣ ਲਈ ਲੋਕ ਆਰਾਮ ਕਰਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਸੌਖਾ ਤਰੀਕਾ ਮੈਡੀਟੇਸ਼ਨ ਹੈ। ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਮੈਡੀਟੇਸ਼ਨ ਕਰਨ ਨਾਲ ਸਰੀਰ ਸਿਹਤਮੰਦ ਰਹਿਣ ਦੇ ਨਾਲ-ਨਾਲ ਤੰਦਰੁਸਤ ਰਹਿੰਦਾ ਹੈ। ਇਸ ਨਾਲ ਪਾਜ਼ੇਟਿਵ ਐਨਰਜੀ ਦਾ ਸੰਚਾਰ ਹੁੰਦਾ ਹੈ। ਰੋਜ਼ਾਨਾ 30 ਮਿੰਟ ਮੈਡੀਟੇਸ਼ਨ ਕਰਨ ਨਾਲ ਸਰੀਰ ਚੁਸਤ ਰਹਿੰਦਾ ਹੈ। ਜੇ ਤੁਸੀਂ ਤਣਾਅ ਦੇ ਨਾਲ-ਨਾਲ ਚਿੰਤਤ ਹੋ ਤਾਂ ਮੈਡੀਟੇਸ਼ਨ ਕਰੋ। ਮੈਡੀਟੇਸ਼ਨ ਕਰਨ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....
ਤਣਾਅ ਘੱਟ ਹੁੰਦਾ ਹੈ
ਰੋਜ਼ ਸਵੇਰੇ ਉਠ ਕੇ ਮੈਡੀਟੇਸ਼ਨ ਕਰਨ ਨਾਲ ਤਣਾਅ ਦੀ ਸਮੱਸਿਆ ਘੱਟ ਹੁੰਦੀ ਹੈ। ਰੋਜ਼ਾਨਾ ਮੈਡੀਟੇਸ਼ਨ ਕਰਨ ਨਾਲ ਤੁਹਾਡਾ ਮਨ ਸ਼ਾਂਤ ਰਹਿੰਦਾ ਹੈ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਗਰਭ ਅਵਸਥਾ 'ਚ ਕਈ ਔਰਤਾਂ ਨੂੰ ਤਣਾਅ ਦੀ ਸਮੱਸਿਆ ਹੁੰਦੀ ਹੈ, ਜਿਸ ਤੋਂ ਰਾਹਤ ਪਾਉਣ ਲਈ ਉਹਨਾਂ ਨੂੰ ਮੈਡੀਟੇਸ਼ਨ ਕਰਨਾ ਚਾਹੀਦਾ ਹੈ।
ਵਿਚਾਰਾਂ ਨੂੰ ਚੁਣਨ ਦੀ ਐਨਰਜੀ
ਤਣਾਅ ਦੇ ਕਾਰਨ ਲੋਕ ਆਪਣੇ ਕੰਮ ਅਤੇ ਹੋਰ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ। ਇਸ ਹਾਲਤ 'ਚ ਰੋਜ਼ਾਨਾ ਮੈਡੀਟੇਸ਼ਨ ਕਰਨਾ ਚਾਹੀਦਾ ਹੈ, ਜਿਸ ਨਾਲ ਪਾਜ਼ੇਟਿਵ ਐਨਰਜੀ ਮਿਲਦੀ ਹੈ। ਮੈਡੀਟੇਸ਼ਨ ਕਰਨ ਨਾਲ ਵਿਚਾਰਾਂ 'ਤੇ ਸਹੀ ਧਿਆਨ ਅਤੇ ਹਰ ਚੀਜ਼ 'ਤੇ ਫੋਕਸ ਰਹਿੰਦਾ ਹੈ। ਇਹ ਚੰਗੇ ਵਿਚਾਰਾਂ ਨੂੰ ਚੁਣਨ ਅਤੇ ਬੁਰੇ ਵਿਚਾਰਾਂ ਨੂੰ ਨਜ਼ਰਅੰਦਾਜ਼ ਕਰਨ 'ਚ ਸਹਾਇਤਾ ਕਰਦਾ ਹੈ।
ਚੰਗਾ ਮੂਡ
ਰੋਜ਼ਾਨਾ ਮੈਡੀਟੇਸ਼ਨ ਕਰਨ ਨਾਲ ਮੂਡ ਚੰਗਾ ਰਹਿੰਦਾ ਹੈ, ਕਿਉਂਕਿ ਮੈਡੀਟੇਸ਼ਨ ਸਰੀਰ ਦੇ ਹਾਰਮੋਨ ਪੱਧਰ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਸ ਨਾਲ ਸਾਰਾ ਦਿਨ ਪਾਜ਼ੇਟਿਵ ਐਨਰਜੀ ਮਿਲਦੀ ਹੈ। ਗ਼ਲਤ ਵਿਚਾਰ ਦਿਮਾਗ 'ਚ ਨਹੀਂ ਆਉਂਦੇ।
ਸਿਹਤ ਲਈ ਫਾਇਦੇਮੰਦ
ਮੈਡੀਟੇਸ਼ਨ ਕਰਨ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਨਾਲ ਹੀ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਨਿਜ਼ਾਤ ਵੀ ਮਿਲਦੀ ਹੈ। ਮੈਡੀਟੇਸ਼ਨ ਸਾਡੀ ਮਾਨਸਿਕ ਸਿਹਤ ਲਈ ਚੰਗਾ ਹੈ।
ਅਨਿੰਦਰਾ ਕਰੇ ਦੂਰ
ਭੱਜ-ਦੌੜ ਭਰੀ ਜ਼ਿੰਦਗੀ 'ਚ ਬਹੁਤ ਸਾਰੇ ਲੋਕ ਅਨਿੰਦਰਾ ਦੀ ਸਮੱਸਿਆ ਤੋਂ ਪੀੜਤ ਹਨ। ਇਸ ਹਾਲਤ 'ਚ ਰੋਜ਼ਾਨਾ 30 ਮਿੰਟ ਮੈਡੀਟੇਸ਼ਨ ਕਰਨਾ ਚਾਹੀਦਾ ਹੈ, ਜਿਸ ਨਾਲ ਰਾਤ ਦੇ ਸਮੇਂ ਚੰਗੀ ਨੀਂਦ ਆਉਂਦੀ ਹੈ।