ਕੀ ਪਪੀਤਾ ਖਾਣ ਨਾਲ ਸਰੀਰ ''ਚ ਗਰਮੀ ਵੱਧਦੀ ਹੈ?
Monday, May 09, 2016 - 02:23 PM (IST)

ਕੁਦਰਤ ਨੇ ਸਾਨੂੰ ਕਈ ਅਨਮੋਲ ਤੋਹਫੇ ਦਿੱਤੇ ਹਨ। ਇਨ੍ਹਾਂ ਤੋਹਫਿਆਂ ''ਚੋਂ ਜੋ ਚੀਜ਼ ਇਕ ਖਾਸ ਮਹੱਤਵ ਰੱਖਦੀ ਹੈ ਉਹ ਹੈ ਦੁਨੀਆ ਭਰ ''ਚ ਮੌਜੂਦ ਫਲ ਅਤੇ ਸਬਜ਼ੀਆਂ। ਇਹ ਫਲ ਅਤੇ ਸਬਜ਼ੀਆਂ ਲੋਕਾਂ ਦੇ ਰੋਜ਼ ਦੇ ਭੋਜਨ ਦਾ ਹਿੱਸਾ ਹਨ। ਜ਼ਿਆਦਾ ਫਲਾਂ ਦਾ ਆਪਣਾ ਸੁਆਦ ਅਤੇ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਫਿਰ ਵੀ ਉਨ੍ਹਾਂ ''ਚੋਂ ਜ਼ਿਆਦਾਤਰ ਆਪਣੀ ਵਿਟਾਮਿਨ, ਪ੍ਰੋਟੀਨ, ਕਾਰਬੋਹਾਈਡ੍ਰੇਟ ਦੀ ਭਰਪੂਰ ਮਾਤਰਾ ਲਈ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਇਹ ਸਰੀਰ ਨੂੰ ਸਾਰੀਆਂ ਲੋੜਾਂ ਦੇ ਮਿਨਰਲਸ, ਕੈਲਸ਼ੀਅਮ, ਮੈਗਨੀਸ਼ੀਅਨ, ਆਇਰਨ ਆਦਿ ਵੀ ਪਹੁੰਚਦਾ ਹੈ।
ਇਨ੍ਹਾਂ ਫਲਾਂ ਅਤੇ ਸਬਜ਼ੀਆਂ ''ਚੋਂ, ਪਪੀਤਾ ਇਕ ਮਹੱਤਵਪੂਰਨ ਸਥਾਨ ਰੱਖਦਾ ਹੈ, ਕਿਉਂਕਿ ਇਹ ਫਲ ਅਤੇ ਸਬਜ਼ੀ ਦੋਵਾਂ ਦੇ ਰੂਪ ''ਚ ਖਾਧਾ ਜਾਂਦਾ ਹੈ। ਕਈ ਡਾਈਟੀਸ਼ੀਅਨਸ ਮੁਤਾਬਕ ਇਸ ''ਚ ਕਈ ਗੁਣ ਮੌਜੂਦ ਹੁੰਦੇ ਹਨ।
ਅਜਿਹੀ ਸਥਿਤੀ ''ਚ ਇਹ ਸੋਚਣਾ ਮੁਸ਼ਕਿਲ ਹੋਵੇਗਾ ਕਿ ਪਪੀਤੇ ਨਾਲ ਸਰੀਰ ਦਾ ਤਾਪਮਾਨ ਵੱਧਦਾ ਹੈ। ਪਰ ਜੇਕਰ ਤੁਸੀਂ ਇਸ ਨੂੰ ਵਿਗਿਆਨਿਕ ਨਜ਼ਰੀਏ ਨਾਲ ਦੇਖੋ ਤਾਂ ਤੁਸੀਂ ਪਾਓਗੇ ਕਿ ਪਪੀਤਾ ਸਰੀਰ ਦੇ ਲਈ ਬਹੁਤ ਉਪਯੋਗੀ ਹੈ ਪਰ ਲੋਕ ਇਸ ਨੂੰ ਜ਼ਿਆਦਾ ਨਹੀਂ ਖਾ ਸਕਦੇ ਹਨ।
ਪ੍ਰਮਾਣਿਤ ਰੂਪ ਨਾਲ ਪਪੀਤਾ ਸਰੀਰ ''ਚ ਐਂਟੀਆਕਸੀਡੈਂਟ ਪਹੁੰਚਾਉਂਦਾ ਹੈ, ਅਤੇ ਜਦੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜ਼ਿਆਦਾ ਮਾਤਰਾ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਨਤੀਜ਼ਾ ਇਕ ਨਿਸ਼ਚਿਤ ਸੀਮਾ ਤੱਕ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਕਈ ਸੰਤੁਸ਼ਟ ਕਰਨ ਵਾਲਾ ਕਾਰਨ ਨਹੀਂ ਮਿਲੇਗਾ ਕਿ ਪਪੀਤਾ ਸਰੀਰ ਦਾ ਤਾਪਮਾਨ ਕਿਉਂ ਵਧਾਉਂਦਾ ਹੈ ਫਿਰ ਵੀ, ਪਪੀਤਾ ਖਾਣ ਦੇ ਬਹੁਤ ਫਾਇਦੇ ਹਨ।