ਪਪੀਤੇ ਦੇ ਬੀਜਾਂ ''ਚ ਲੁਕਿਆ ਹੈ ਸਿਹਤ ਦਾ ਖਜ਼ਾਨਾ, ਹਾਰਟ ਅਟੈਕ ਦੇ ਖ਼ਤਰੇ ਨੂੰ ਕਰੇ ਘੱਟ ਤੇ ਇਨ੍ਹਾਂ ਬੀਮਾਰੀਆਂ ਨੂੰ ਰੱਖ

Thursday, Feb 01, 2024 - 07:35 PM (IST)

ਪਪੀਤੇ ਦੇ ਬੀਜਾਂ ''ਚ ਲੁਕਿਆ ਹੈ ਸਿਹਤ ਦਾ ਖਜ਼ਾਨਾ, ਹਾਰਟ ਅਟੈਕ ਦੇ ਖ਼ਤਰੇ ਨੂੰ ਕਰੇ ਘੱਟ ਤੇ ਇਨ੍ਹਾਂ ਬੀਮਾਰੀਆਂ ਨੂੰ ਰੱਖ

ਜਲੰਧਰ (ਬਿਊਰੋ) : ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਪਪੀਤੇ ਦੇ ਬੀਜਾਂ ਨੂੰ ਕੱਟਣ ਤੋਂ ਬਾਅਦ ਸੁੱਟ ਦਿੰਦੇ ਹਨ ਪਰ ਜਦੋਂ ਤੁਸੀਂ ਇਸ ਦੇ ਫ਼ਾਇਦਿਆਂ ਬਾਰੇ ਜਾਣੂ ਹੋ ਜਾਵੋਗੇ ਤਾਂ ਤੁਸੀਂ ਅਜਿਹਾ ਕਰਨ ਦੀ ਗ਼ਲਤੀ ਭੁੱਲ ਕੇ ਵੀ ਨਹੀਂ ਕਰੋਗੇ। ਪਪੀਤੇ ਦੇ ਬੀਜ ਸਿਹਤ ਦਾ ਖਜ਼ਾਨਾ ਹਨ। ਪਪੀਤੇ ਦੇ ਬੀਜਾਂ 'ਚ ਮੈਗਨੀਸ਼ੀਅਮ, ਫਾਸਫੋਰਸ, ਪ੍ਰੋਟੀਨ ਅਤੇ ਕੈਲਸ਼ੀਅਮ ਸਮੇਤ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਬੀਜਾਂ 'ਚ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। 

ਪਪੀਤੇ ਦੇ ਬੀਜਾਂ ਦੇ ਜਾਣੋ ਕੀ ਹਨ ਫ਼ਾਇਦੇ...

ਪਾਚਨ ਤੰਤਰ ਹੁੰਦੈ ਮਜ਼ਬੂਤ
ਪਪੀਤੇ ਵਾਂਗ ਇਸ ਦੇ ਬੀਜ ਵੀ ਪਾਚਨ ਤੰਤਰ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਜੇਕਰ ਪਪੀਤੇ ਦੇ ਬੀਜਾਂ ਨੂੰ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕੀਤਾ ਜਾਵੇ ਤਾਂ ਤੁਸੀਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
PunjabKesari 
ਲਿਵਰ ਲਈ ਫ਼ਾਇਦੇਮੰਦ
ਪਪੀਤੇ ਦੇ ਬੀਜਾਂ ਦੀ ਵਰਤੋਂ ਕਰਨ ਲਈ, ਤੁਸੀਂ ਉਨ੍ਹਾਂ ਨੂੰ ਸੁਕਾ ਕੇ ਪਾਊਡਰ ਬਣਾ ਸਕਦੇ ਹੋ। ਪਪੀਤੇ ਦੇ ਬੀਜਾਂ 'ਚ ਐਂਟੀਬੈਕਟੀਰੀਅਲ ਮੌਜੂਦ ਹੁੰਦੇ ਹਨ, ਜਿਸ ਨਾਲ ਫੂਡ ਪੁਆਇਜ਼ਨਿੰਗ ਦੀ ਸਮੱਸਿਆ 'ਤੇ ਕਾਬੂ ਪਾਇਆ ਜਾ ਸਕਦਾ ਹੈ। ਪਪੀਤੇ ਦੇ ਬੀਜਾਂ 'ਚ ਮੌਜੂਦ ਫਾਈਬਰ ਢਿੱਡ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਪਪੀਤੇ ਦੇ ਬੀਜਾਂ ਦਾ ਪਾਊਡਰ ਲੀਵਰ ਲਈ ਵੀ ਫ਼ਾਇਦੇਮੰਦ ਹੁੰਦਾ ਹੈ।
 
ਦਿਲ ਦੇ ਦੌਰੇ ਦੇ ਜੋਖ਼ਮ ਨੂੰ ਘਟਾਵੇ
ਪਪੀਤੇ ਦੇ ਬੀਜ ਜ਼ੁਕਾਮ ਅਤੇ ਫਲੂ ਅਤੇ ਹੋਰ ਮੌਸਮੀ ਬੀਮਾਰੀਆਂ 'ਚ ਬਹੁਤ ਕਾਰਗਰ ਸਾਬਤ ਹੋ ਸਕਦੇ ਹਨ। ਇਹ ਦਿਲ ਦੇ ਰੋਗਾਂ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਪਪੀਤੇ ਦੇ ਬੀਜ ਹਾਰਟ ਅਟੈਕ ਦਾ ਖ਼ਤਰਾ ਘੱਟ ਕਰਦੇ ਹਨ ਅਤੇ ਬੀ. ਪੀ. ਵੀ ਕੰਟਰੋਲ 'ਚ ਰਹਿੰਦਾ ਹੈ।

PunjabKesari
 
ਭਾਰ ਕੰਟਰੋਲ ਕਰਨ ਲਈ ਮਦਦਗਾਰ
ਜੇਕਰ ਤੁਸੀਂ ਭਾਰ ਵਧਣ ਤੋਂ ਪਰੇਸ਼ਾਨ ਹੋ ਤਾਂ ਪਪੀਤੇ ਦੇ ਬੀਜ ਫ਼ਾਇਦੇਮੰਦ ਹੋ ਸਕਦੇ ਹਨ। ਇਸ ਦੇ ਭਾਰ ਨੂੰ ਕੰਟਰੋਲ ਕਰਨਾ ਬਹੁਤ ਆਸਾਨ ਹੈ। ਇਸ ਨੂੰ ਸਿਹਤਮੰਦ ਵਿਕਲਪ ਵੀ ਮੰਨਿਆ ਜਾਂਦਾ ਹੈ। ਪਪੀਤੇ ਦੇ ਬੀਜਾਂ ਦੀ ਮਦਦ ਨਾਲ ਸਰੀਰ ਦੀ ਚਰਬੀ ਆਸਾਨੀ ਨਾਲ ਢਲ ਜਾਂਦੀ ਹੈ।

PunjabKesari
 
ਕਿਡਨੀਆਂ ਰਹਿਣਗੀਆਂ ਤੰਦਰੁਸਤ 
ਪਪੀਤੇ ਦੇ ਬੀਜ ਕਿਡਨੀ ਦੀ ਸਮੱਸਿਆ ਨੂੰ ਵੀ ਦੂਰ ਕਰ ਸਕਦੇ ਹਨ। ਇਸ ਦੀ ਮਦਦ ਨਾਲ ਇਹ ਕਿਡਨੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਆਪਣੀ ਕਿਡਨੀ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ 7 ਵਾਰ ਪਪੀਤੇ ਦੇ 7 ਬੀਜ ਖਾਓ। ਇਨ੍ਹਾਂ ਨੂੰ ਚਬਾ ਕੇ ਖਾਣ ਨਾਲ ਕਾਫੀ ਫ਼ਾਇਦਾ ਮਿਲਦਾ ਹੈ।

PunjabKesari


author

sunita

Content Editor

Related News