ਸਰਦੀ-ਜ਼ੁਕਾਮ ਤੋਂ ਛੁਟਕਾਰਾ ਦਿਵਾਏਗਾ ਪਿਆਜ਼ ਦਾ ਇਹ ਘਰੇਲੂ ਨੁਸਖਾ

01/04/2020 5:22:26 PM

ਜਲੰਧਰ— ਮੌਸਮ 'ਚ ਤਬਦੀਲੀ ਆਉਣ ਨਾਲ ਇਨਸਾਨ ਅਕਸਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਮੌਸਮ ਬਦਲਦੇ ਹੀ ਜ਼ਿਆਦਾਤਰ ਲੋਕਾਂ ਨੂੰ ਖੰਘ, ਜ਼ੁਕਾਮ-ਬੁਖਾਰ ਹੋਣ ਲੱਗਦਾ ਹੈ। ਇਸ ਮੌਸਮ 'ਚ ਬੈਕਟੀਰੀਆ ਇਨਫੈਕਸ਼ਨ ਵੀ ਵਧ ਜਾਂਦੀ ਹੈ। ਲੰਬੇ ਸਮੇਂ ਤਕ ਬੀਮਾਰ ਰਹਿਣ ਕਾਰਨ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵੀ ਘਟ ਜਾਂਦੀ ਹੈ। ਖੰਘ ਅਤੇ ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਪਿਆਜ਼ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਪਿਆਜ਼ ਨਾਲ ਬਣੀ ਡ੍ਰਿੰਕ ਤੁਹਾਨੂੰ ਰੋਗਾਂ ਨਾਲ ਲੜਨ ਦੀ ਸਮੱਰਥਾ ਦਿੰਦੀ ਹੈ। ਹਰੇਕ ਸਬਜ਼ੀ 'ਚ ਇਸਤੇਮਾਲ ਹੋਣ ਵਾਲਾ ਪਿਆਜ਼ ਸਰਦੀ, ਜ਼ੁਕਾਮ ਅਤੇ ਕਫ ਤੋਂ ਰਾਹਤ ਦਿਵਾਉਣ 'ਚ ਮਦਦ ਕਰ ਸਕਦਾ ਹੈ।

PunjabKesari

ਇੰਝ ਬਣਾਓ ਪਿਆਜ਼ ਦੀ ਡ੍ਰਿੰਕ
ਇਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਪਿਆਜ਼ ਲਵੋ ਅਤੇ ਇਸ ਨੂੰ ਬਰੀਕ ਟੁਕੜਿਆਂ 'ਚ ਕੱਟ ਲਵੋ। ਫਿਰ ਇਕ ਗਿਲਾਸ ਪਾਣੀ 'ਚ ਕੱਟੇ ਹੋਏ ਪਿਆਜ਼ ਕਰੀਬ 6 ਘੰਟਿਆਂ ਤੱਕ ਪਾਣੀ 'ਚ ਪਿਓ ਕੇ ਰੱਖ ਦਿਓ। ਇਸ ਤੋਂ ਬਾਅਦ ਤੁਸੀਂ ਇਸ ਪਾਣੀ 'ਚ 1 ਚਮਚ ਸ਼ਹਿਦ ਮਿਲਾ ਲਵੋ। ਹੁਣ ਤੁਹਾਡੀ ਡ੍ਰਿੰਕ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ। ਇਸ ਡ੍ਰਿੰਕ ਦਾ ਤੁਸੀਂ ਦਿਨ 'ਚ ਦੋ ਵਾਰ ਇਸਤੇਮਾਲ ਕਰ ਸਕਦੇ ਹੋ। ਅਜਿਹਾ ਕਰਨ ਨਾਲ ਖਾਂਸੀ-ਜ਼ੁਕਾਮ ਤੋਂ ਰਾਹਤ ਮਿਲੇਗੀ।

PunjabKesari

ਪਿਆਜ਼ ਦੀ ਡ੍ਰਿੰਕ 'ਚ ਨਿੰਬੂ ਦਾ ਰਸ ਦੇਵੇ ਰਾਹਤ
ਪਿਆਜ਼ ਦੀ ਡ੍ਰਿੰਕ 'ਚ ਤੁਸੀਂ ਨਿੰਬੂ ਦਾ ਰਸ ਵੀ ਮਿਲਾ ਕੇ ਪੀ ਸਕਦੇ ਹੋ। ਬਰਸਾਤੀ ਮੌਸਮ 'ਚ ਸਰਦੀ-ਜ਼ੁਕਾਮ ਨਾਲ ਨਜਿੱਠਣ ਲਈ ਪਿਆਜ਼ ਦੀ ਇਹ ਡ੍ਰਿੰਕ ਬਣਾਉਣੀ ਬੇਹੱਦ ਆਸਾਨ ਹੈ। ਇਹ ਡ੍ਰਿੰਕ ਤੁਹਾਨੂੰ ਸਰਦੀ-ਜ਼ੁਕਾਮ ਤੋਂ ਬਚਾਉਣ ਦੇ ਨਾਲ-ਨਾਲ ਤੁਹਾਡੇ ਅੰਦਰ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ 'ਚ ਮਦਦ ਕਰੇਗੀ। ਜਿਸ ਕਰਕੇ ਬੀਮਾਰੀਆਂ ਤੋਂ ਦੂਰ ਰਹੋਗੇ।

ਪਿਆਜ਼ ਦੀ ਡ੍ਰਿੰਕ ਦੇ ਫਾਇਦੇ
ਪਿਆਜ਼ ਐਂਟੀ-ਆਕਸੀਡੈਂਟ ਅਤੇ ਐਂਟੀ ਇੰਫਲਾਮੇਟਰੀ ਗੁਣਾਂ ਨਾਲ ਵਿਟਾਮਿਨਜ਼ ਦਾ ਇਕ ਵਧੀਆ ਸ੍ਰੋਤ ਹੈ। ਪਿਆਜ਼ ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣ 'ਚ ਕਾਫੀ ਫਾਇਦੇਮੰਦ ਹੈ।
ਲਾਲ, ਸਫੈਦ ਜਾਂ ਗੁਲਾਬੀ ਪਿਆਜ਼ ਕੁਝ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ, ਜੋ ਵਾਇਰਲ ਨਾਲ ਲੜਨ 'ਚ ਕਾਫੀ ਅਸਰਦਾਰ ਹੁੰਦੇ ਹਨ।
ਪਿਆਜ਼ 'ਚ ਸਭ ਤੋਂ ਵਧ ਪਾਏ ਜਾਣ ਕੁਝ ਰਸਾਇਣ ਥਾਇਓਸੁਲਫੇਟਸ, ਸਲਫਾਈਡਸ ਅਤੇ ਸਲਫੋਕਸਾਈਡ ਹਨ, ਜੋ ਆਪਣੇ ਐਂਟੀਵਾਇਰਲ ਗੁਣਾਂ ਨਾਲ ਸਬਜ਼ੀਆਂ ਦਾ ਸਵਾਦ ਵਧਾਉਣ 'ਚ ਮਦਦ ਕਰਦਾ ਹੈ।

PunjabKesari

ਵਾਇਰਲ ਇਨਫੈਕਸ਼ਨ ਤੋਂ ਦੇਵੇ ਰਾਹਤ
ਪਿਆਜ਼ ਦੇ ਰਸ 'ਚ ਐਂਟੀ-ਵਾਇਰਲ ਗੁਣ ਹੁੰਦੇ ਹਨ, ਜੋ ਨੱਕ ਤੋਂ ਕਫ ਬਾਹਰ ਕੱਢਣ 'ਚ ਮਦਦ ਕਰਦੇ ਹਨ। ਇਹ ਫੇਫੜਿਆਂ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਵੀ ਬਾਹਰ ਕੱਢਦਾ ਹੈ ਅਤੇ ਨਾਲ ਹੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ 'ਚ ਮਦਦ ਕਰਦਾ ਹੈ।

PunjabKesari

ਸ਼ੂਗਰ ਦੇ ਮਰੀਜ਼ਾਂ ਲਈ ਵੀ ਲਾਹੇਵੰਦ ਹੁੰਦੀ ਹੈ ਪਿਆਜ਼ ਦੀ ਡ੍ਰਿੰਕ
ਪਿਆਜ਼ ਦੀ ਇਹ ਡ੍ਰਿੰਕ ਤੁਹਾਨੂੰ ਹਾਈਡ੍ਰੇਟ ਵੀ ਰੱਖਦੀ ਹੈ।ਪਿਆਜ਼ ਦੀ ਡ੍ਰਿੰਕ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਸ਼ੂਗਰ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ।

PunjabKesari

ਮੋਟਾਪਾ ਘਟਾਏ
ਪਿਆਜ਼ ਦੀ ਡ੍ਰਿੰਕ ਮੋਟਾਪਾ ਘਟਾਉਣ 'ਚ ਵੀ ਬੇਹੱਦ ਫਾਦੇਮੰਦ ਹੁੰਦੀ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਸੀਂ ਮੋਟਾਪੇ ਤੋਂ ਬਚੇ ਰਹਿ ਸਕਦੇ ਹੋ।


shivani attri

Content Editor

Related News