ਗਰਮੀਆਂ 'ਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਅਨਾਨਾਸ ਦਾ ਜੂਸ ਸਰੀਰ ਨੂੰ ਦਿੰਦਾ ਹੈ ਹੈਰਾਨੀਜਨਕ ਫਾਇਦੇ, ਪੀਓ ਰੋਜ਼
Saturday, Jun 03, 2023 - 07:26 PM (IST)

ਜਲੰਧਰ (ਬਿਊਰੋ)- ਗਰਮੀਆਂ 'ਚ ਲੋਕਾਂ ਨੂੰ ਅਕਸਰ ਕਈ ਪਰੇਸ਼ਾਨੀਆਂ 'ਚੋਂ ਗੁਜ਼ਰਨਾ ਪੈਂਦਾ ਹੈ। ਅਜਿਹੇ ਮੌਸਮ ਵਿੱਚ ਨਾ ਤਾਂ ਜ਼ਿਆਦਾ ਖਾਣ ਨੂੰ ਮਨ ਕਰਦਾ ਹੈ ਅਤੇ ਨਾ ਹੀ ਜ਼ਿਆਦਾ ਬਾਹਰ ਜਾਣ ਦਾ। ਅਜਿਹੇ 'ਚ ਸਰੀਰ ਨੂੰ ਠੰਡਾ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਗਰਮੀਆਂ 'ਚ ਆਪਣੇ ਸਰੀਰ ਨੂੰ ਠੰਡਾ ਰੱਖਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ 'ਚ ਅਨਾਨਾਸ ਦਾ ਜੂਸ ਜ਼ਰੂਰ ਪੀਓ। ਕਿਉਂਕਿ ਇਸ ਵਿਚ ਉਹ ਸਾਰੇ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ, ਜੋ ਚੰਗੀ ਸਿਹਤ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰ ਹਨ। ਇਸ ਫਲ ਦਾ ਅਸਰ ਠੰਡਾ ਹੁੰਦਾ ਹੈ। ਅਜਿਹੇ 'ਚ ਗਰਮੀਆਂ 'ਚ ਇਸ ਫਲ ਨੂੰ ਖਾਣ ਨਾਲ ਜਾਂ ਇਸ ਦਾ ਜੂਸ ਪੀਣ ਨਾਲ ਤੁਹਾਡੇ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ।
ਪੌਸ਼ਟਿਕ ਤੱਤ ਨਾਲ ਭਰਪੂਰ
ਅਨਾਨਾਸ ਵਿੱਚ ਮੌਜੂਦ ਮੈਂਗਨੀਜ਼, ਕਾਪਰ, ਵਿਟਾਮਿਨ ਬੀ6 ਅਤੇ ਸੀ ਵਰਗੇ ਪੌਸ਼ਟਿਕ ਤੱਤ ਹੱਡੀਆਂ ਦੀ ਸਿਹਤ, ਪ੍ਰਤੀਰੋਧਕ ਸ਼ਕਤੀ, ਜ਼ਖ਼ਮ ਭਰਨ ਤੇ ਊਰਜਾ ਉਤਪਾਦਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਵਿਚ ਆਇਰਨ, ਕੈਲਸ਼ੀਅਮ, ਫਾਸਫੋਰਸ, ਜ਼ਿੰਕ, ਕੋਲੀਨ, ਵਿਟਾਮਿਨ ਕੇ ਅਤੇ ਬੀ ਦੀ ਵੀ ਕੁਝ ਮਾਤਰਾ ਹੁੰਦੀ ਹੈ।
ਸੋਜਸ਼ ਨੂੰ ਘਟਾਉਂਦਾ ਹੈ
ਅਨਾਨਾਸ ਦੇ ਜੂਸ ਵਿੱਚ ਬ੍ਰੋਮੇਲੇਨ ਐਂਜਾਇਮਸ ਦਾ ਇੱਕ ਸਮੂਹ ਹੁੰਦਾ ਹੈ ਜੋ ਸਦਮੇ, ਸੱਟ, ਸਰਜਰੀ, ਪੁਰਾਣੇ ਗਠੀਏ ਦੇ ਕਾਰਨ ਹੋਣ ਵਾਲੀ ਸੋਜਸ਼ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਇਮਿਊਨਿਟੀ ਵਧਾਉਂਦਾ ਹੈ
ਗਰਮੀਆਂ ਦੇ ਮੌਸਮ ਵਿੱਚ ਇਸ ਜੂਸ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਅਸਲ ਵਿੱਚ ਇਹ ਐਂਟੀਬਾਇਓਟਿਕਸ ਦੇ ਪ੍ਰਭਾਵ ਨੂੰ ਵਧਾਉਣ ਵਿੱਚ ਵੀ ਮਦਦ ਕਰ ਸਕਦਾ ਹੈ।
ਪਾਚਨ ਵਿਚ ਵੀ ਮਦਦਗਾਰ
ਅਨਾਨਾਸ ਦੇ ਜੂਸ ਵਿੱਚ ਬ੍ਰੋਮੇਲੇਨ ਹੁੰਦਾ ਹੈ, ਜੋ ਪਾਚਨ ਵਿੱਚ ਵੀ ਮਦਦ ਕਰ ਸਕਦਾ ਹੈ ਤੇ ਨੁਕਸਾਨਦੇਹ, ਦਸਤ ਪੈਦਾ ਕਰਨ ਵਾਲੇ ਬੈਕਟੀਰੀਆ ਤੋਂ ਬਚਾਅ ਕਰ ਸਕਦਾ ਹੈ ਅਤੇ ਆਂਤੜੀਆਂ ਦੀਆਂ ਬਿਮਾਰੀਆਂ 'ਚ ਸੋਜਸ਼ ਨੂੰ ਘਟਾ ਸਕਦਾ ਹੈ।
ਦਿਲ ਦੀ ਸਿਹਤ ਨੂੰ ਕਰਦੈ ਉਤਸ਼ਾਹਿਤ
ਅਨਾਨਾਸ ਵਿੱਚ ਐਂਟੀ-ਆਕਸੀਡੈਂਟ ਅਤੇ ਵਿਟਾਮਿਨ ਸੀ ਦੀ ਮੌਜੂਦਗੀ ਹੁੰਦੀ ਹੈ, ਜੋ ਤੁਹਾਨੂੰ ਕਾਰਡੀਓਵੈਸਕੁਲਰ ਰੋਗਾਂ ਤੋਂ ਬਚਾਉਂਦੀ ਹੈ, ਜੋ ਲੋਕ ਹਾਈ ਬੀਪੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਅਨਾਨਾਸ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।