Health Care: ਸਰੀਰ ਲਈ ਘਾਤਕ ਹੋ ਸਕਦੈ ਤੇਜ਼ੀ ਨਾਲ ਫੈਲ ਰਿਹਾ ਨਿਪਾਹ ਵਾਇਰਸ, ਜਾਣੋ ਲੱਛਣ ਤੇ ਬਚਣ ਦੇ ਢੰਗ
Saturday, Sep 16, 2023 - 04:52 PM (IST)
ਜਲੰਧਰ - ਕੋਰੋਨਾ ਵਾਇਰਸ ਤੋਂ ਬਾਅਦ ਨਿਪਾਹ ਵਾਇਰਸ ਨੇ ਲੋਕਾਂ 'ਚ ਸਨਸਨੀ ਫੈਲ ਕੇ ਰੱਖੀ ਹੋਈ ਹੈ। ਨਿਪਾਹ ਵਾਇਰਸ ਇੱਕ ਜੂਨੋਟਿਕ ਵਾਇਰਸ ਹੈ ਜੋ ਜਾਨਵਰਾਂ ਤੋਂ ਇੰਸਾਨ ਵਿੱਚ ਫੈਲ ਸਕਦਾ ਹੈ। ਇਹ ਪਹਿਲੀ ਵਾਰ 1999 ਵਿੱਚ ਮਲੇਸ਼ੀਆ ਵਿੱਚ ਫੈਲਣ ਤੋਂ ਬਾਅਦ ਖੋਜ ਕੀਤੀ ਗਈ ਸੀ। ਨਿਪਾਹ ਵਾਇਰਸ ਦੂਸ਼ਿਤ ਭੋਜਨ ਜਾਂ ਸੰਕਰਮਣ ਤੋਂ ਵੀ ਫੈਲ ਸਕਦਾ ਹੈ। ਇਹ ਇੱਕ ਹਵਾਈ ਸੰਕਰਮਣ ਨਹੀਂ ਹੈ, ਪਰ ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਗੰਭੀਰ ਰੂਪ ਤੋਂ ਪ੍ਰਭਾਵਿਤ ਕਰ ਸਕਦਾ ਹੈ। 1998 ਵਿੱਚ ਮਲੇਸ਼ੀਆ ਵਿੱਚ ਕੰਪੁੰਗ ਸੁੰਗਈ ਨਿਪਾਹ ਨਾਮਕ ਸਥਾਨ ਤੋਂ ਸ਼ੁਰੂ ਹੋਇਆ ਨਿਪਾਹ ਵਾਇਰਸ 10 ਸਾਲਾਂ ਬਾਅਦ ਭਾਰਤ ਵਿੱਚ ਵਾਪਸ ਆਇਆ ਹੈ। ਨਿਪਾਹ ਵਾਇਰਸ ਜੋ ਲੋਕਾਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦਾ ਹੈ, ਨੂੰ ਕੁਝ ਸਾਧਾਰਨ ਉਪਾਅ ਅਪਣਾ ਕੇ ਰੋਕਿਆ ਜਾ ਸਕਦਾ ਹੈ। ਇਸ ਵਾਇਰਸ ਤੋਂ ਬਚਣ ਦੇ ਕਿਹੜੇ ਉਪਾਅ ਹਨ, ਦੇ ਬਾਰੇ ਆਓ ਜਾਣਦੇ ਹਾਂ.....
ਨਿਪਾਹ ਵਾਇਰਸ ਦੇ ਲੱਛਣ
. ਤੇਜ਼ ਬੁਖ਼ਾਰ
. ਸਿਰ ਦਰਦ
. ਮਾਸਪੇਸ਼ੀ 'ਚ ਦਰਦ
. ਉਲਟੀ
. ਗਲੇ ਵਿੱਚ ਖਰਾਸ਼
. ਸਾਹ ਲੈਣ 'ਚ ਪਰੇਸ਼ਾਨੀ
ਨਿਪਾਹ ਵਾਇਰਸ ਤੋਂ ਬਚਣ ਦੇ ਤਰੀਕੇ
. ਨਿਪਾਹ ਵਾਇਰਸ ਤੋਂ ਬਚਣ ਲਈ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਸਾਫ਼ ਕਰੋ।
. ਅੱਖਾਂ ਜਾਂ ਮੂੰਹ ਨੂੰ ਵਾਰ-ਵਾਰ ਛੂਹਣ ਤੋਂ ਬਚਣਾ ਚਾਹੀਦਾ ਹੈ।
. ਉਹਨਾਂ ਰੁੱਖਾਂ ਜਾਂ ਸਥਾਨਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ, ਜਿੱਥੇ ਚਮਗਿੱਦੜ ਰਹਿੰਦੇ ਹਨ।
. ਰੋਜ਼ਾਨਾ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਬਣਾਈ ਰੱਖੋ ਅਤੇ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਓ।
. ਸਾਫ਼-ਸੁਥਰੀ ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ।
. ਬੀਮਾਰ ਜਾਨਵਰਾਂ ਨੂੰ ਸੰਭਾਲਦੇ ਸਮੇਂ ਦਸਤਾਨੇ ਅਤੇ ਮਾਸਕ ਦੀ ਵਰਤੋਂ ਜ਼ਰੂਰ ਕਰੋ, ਤਾਂਕਿ ਤੁਸੀਂ ਸੁਰੱਖਿਅਤ ਰਹਿ ਸਕੋ।
. ਸੂਰਾਂ ਅਤੇ ਚਮਗਿੱਦੜਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ।
. ਮਰੀਜ਼ ਲਈ ਵਰਤੇ ਜਾਣ ਵਾਲੇ ਕੱਪੜੇ, ਭਾਂਡੇ ਅਤੇ ਹੋਰ ਸਾਮਾਨ ਵੱਖਰੇ ਤੌਰ 'ਤੇ ਰੱਖ ਕੇ ਸਾਫ਼ ਕਰੋ।
. ਜੇਕਰ ਤੁਸੀਂ ਆਪਣੇ ਅੰਦਰ ਨਿਪਾਹ ਦੇ ਕੋਈ ਲੱਛਣ ਦੇਖਦੇ ਹੋ, ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।