Vastu Shastra: ਭੁੱਲ ਕੇ ਵੀ ਕਿਸੇ ਤੋਂ ਮੁਫ਼ਤ ਨਾ ਲਵੋ ਇਹ 5 ਚੀਜ਼ਾਂ, ਵਧ ਸਕਦੀਆਂ ਹਨ ਪਰੇਸ਼ਾਨੀਆਂ
9/14/2025 4:55:53 PM

ਵੈੱਬ ਡੈਸਕ- ਵਾਸਤੂ ਸ਼ਾਸਤਰ 'ਚ ਘਰ ਦੀ ਖੁਸ਼ਹਾਲੀ ਅਤੇ ਸੁੱਖ-ਸਮ੍ਰਿਧੀ ਲਈ ਕਈ ਨਿਯਮ ਦਰਸਾਏ ਗਏ ਹਨ। ਮੰਨਿਆ ਜਾਂਦਾ ਹੈ ਕਿ ਕੁਝ ਵਸਤਾਂ ਮੁਫ਼ਤ 'ਚ ਲੈਣ ਨਾਲ ਨਕਾਰਾਤਮਕ ਊਰਜਾ ਘਰ 'ਚ ਦਾਖ਼ਲ ਹੋ ਜਾਂਦੀ ਹੈ, ਜੋ ਆਰਥਿਕ, ਮਾਨਸਿਕ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।
ਇਹ ਵੀ ਪੜ੍ਹੋ : 2 ਦਿਨ ਬਾਅਦ ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ, ਸ਼ੁਰੂ ਹੋ ਜਾਵੇਗਾ ਗੋਲਡਨ ਟਾਈਮ!
ਕਿਹੜੀਆਂ ਚੀਜ਼ਾਂ ਮੁਫ਼ਤ 'ਚ ਨਾ ਲਵੋ?
ਲੂਣ (Salt)- ਵਾਸਤੂ ਸ਼ਾਸਤਰ 'ਚ ਲੂਣ ਨੂੰ ਸ਼ਨੀ ਅਤੇ ਰਾਹੂ ਗ੍ਰਹਿ ਨਾਲ ਜੋੜਿਆ ਜਾਂਦਾ ਹੈ। ਲੂਣ ਮੁਫ਼ਤ 'ਚ ਲੈਣਾ ਅਸ਼ੁੱਭ ਮੰਨਿਆ ਜਾਂਦਾ ਹੈ। ਇਹ ਘਰ 'ਚ ਕਲੇਸ਼ ਅਤੇ ਆਰਥਿਕ ਹਾਨੀ ਦਾ ਕਾਰਨ ਬਣ ਸਕਦਾ ਹੈ।
ਸੂਈ (Needle)– ਸਿਲਾਈ ਦੀ ਸੂਈ ਮੁਫ਼ਤ ਲੈਣਾ ਵਾਸਤੂ ਅਨੁਸਾਰ ਅਸ਼ੁੱਭ ਹੈ। ਇਹ ਸ਼ੁੱਕਰ ਅਤੇ ਚੰਦਰਮਾ ਗ੍ਰਹਿ ਨਾਲ ਜੁੜੀ ਹੈ ਅਤੇ ਮੁਫ਼ਤ ਲੈਣ ਨਾਲ ਮਾਨਸਿਕ ਤਣਾਅ ਅਤੇ ਰਿਸ਼ਤਿਆਂ 'ਚ 'ਚ ਖਟਾਸ ਆ ਸਕਦੀ ਹੈ।
ਲੋਹੇ ਦੀਆਂ ਵਸਤਾਂ (Iron items)- ਲੋਹੇ ਦੀਆਂ ਚੀਜ਼ਾਂ ਕਿਸੇ ਕੋਲੋਂ ਮੁਫ਼ਤ ਲਈਆਂ ਜਾਣ ਤਾਂ ਘਰ 'ਚ ਨਕਾਰਾਤਮਕਤਾ ਵੱਧਦੀ ਹੈ ਅਤੇ ਕਰੀਅਰ ਤੇ ਕਾਰੋਬਾਰ 'ਚ ਰੁਕਾਵਟਾਂ ਪੈ ਸਕਦੀਆਂ ਹਨ। ਇਨ੍ਹਾਂ ਨੂੰ ਮੁਫ਼ਤ ਲੈਣ ਨਾਲ ਸ਼ਨੀ ਦੋਸ਼ ਵਧਦਾ ਹੈ, ਜੋ ਆਰਥਿਕ ਪਰੇਸ਼ਾਨੀ ਅਤੇ ਸਿਹਤ ਸਮੱਸਿਆਵਾਂ ਲਿਆ ਸਕਦਾ ਹੈ।
ਰੁਮਾਲ (Handkerchief)- ਰੁਮਾਲ ਮੁਫ਼ਤ ਮਿਲਣ ਨਾਲ ਦੋਸਤੀ ਅਤੇ ਰਿਸ਼ਤਿਆਂ 'ਚ ਦੂਰੀਆਂ ਵੱਧ ਸਕਦੀਆਂ ਹਨ। ਇਹ ਸ਼ੁੱਕਰ ਗ੍ਰਹਿ ਨਾਲ ਸੰਬੰਧਤ ਅਤੇ ਕਿਸੇ ਤੋਂ ਮੁਫ਼ਤ ਲੈਣ ਨਾਲ ਵਿਵਾਹਿਕ ਜੀਵਨ 'ਚ ਤਣਾਅ ਅਤੇ ਆਰਥਿਕ ਹਾਨੀ ਹੋ ਸਕਦੀ ਹੈ। ਰੂਮਾਲ ਹਮੇਸ਼ਾ ਖਰੀਦੋ ਅਤੇ ਸਾਫ਼ ਰੱਖੋ।
ਤੇਲ (Oil)- ਸਰ੍ਹੋਂ ਅਤੇ ਤਿੱਲ ਦਾ ਤੇਲ ਸ਼ਨੀ ਗ੍ਰਹਿ ਨਾਲ ਜੁੜਿਆ ਹੈ। ਇਸ ਨੂੰ ਮੁਫ਼ਤ ਲੈਣ ਨਾਲ ਸ਼ਨੀ ਦੋਸ਼ ਵਧਦਾ ਹੈ, ਜਿਸ ਨਾਲ ਆਰਥਿਕ ਨੁਕਸਾਨ ਤੇ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਤੇਲ ਹਮੇਸ਼ਾ ਖਰੀਦੋ ਅਤੇ ਇਸ ਨੂੰ ਰਸੋਈ 'ਚ ਦੱਖਣ-ਪੂਰਬ ਦਿਸ਼ਾ 'ਚ ਰੱਖੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8