ਇਸ ਵਾਰ 9 ਨਹੀਂ 10 ਦਿਨ ਹਨ ਨਰਾਤੇ, ਜਾਣੋ ਕਿਸ ਦਿਨ ਹੋਵੇਗੀ ਅਸ਼ਟਮੀ

9/15/2025 10:16:08 AM

ਵੈੱਬ ਡੈਸਕ- ਸ਼ਾਰਦੀਯ ਨਰਾਤੇ ਸ਼ੁਰੂ ਹੋਣ ਵਾਲੇ ਹਨ। ਇਹ ਪਵਿੱਤਰ ਤਿਉਹਾਰ ਮਾਂ ਆਦਿ ਸ਼ਕਤੀ ਦੁਰਗਾ ਨੂੰ ਸਮਰਪਿਤ ਹੁੰਦਾ ਹੈ। ਹਰ ਸਾਲ ਆਸ਼ਵਿਨ ਮਹੀਨੇ 'ਚ ਮਨਾਈ ਜਾਣ ਵਾਲੇ ਨਰਾਤੇ 9 ਦਿਨਾਂ ਤੱਕ ਚਲਦੇ ਹਨ। ਇਸ ਦੌਰਾਨ ਭਗਤ ਵਰਤ ਰੱਖਦੇ ਹਨ ਅਤੇ ਮਾਂ ਦੁਰਗਾ ਦੇ 9 ਰੂਪਾਂ ਦੀ ਵਿਧੀ-ਵਿਧਾਨ ਨਾਲ ਪੂਜਾ ਅਰਚਨਾ ਕਰਦੇ ਹਨ।

ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion

ਕਿਸ ਦਿਨ ਸ਼ੁਰੂ ਹੋ ਰਹੇ ਹਨ ਨਰਾਤੇ?

ਦ੍ਰਿਕ ਪੰਚਾਂਗ ਅਨੁਸਾਰ, ਇਸ ਵਾਰ 22 ਸਤੰਬਰ 2025 ਦੀ ਸਵੇਰ 1:23 ਵਜੇ ਤੋਂ ਆਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤਿਪਦਾ ਤਰੀਕ ਸ਼ੁਰੂ ਹੋ ਰਹੀ ਹੈ, ਜੋ ਕਿ 23 ਸਤੰਬਰ ਦੀ ਸਵੇਰ 2:55 ਵਜੇ ਤੱਕ ਰਹੇਗੀ। ਇਸ ਤਰ੍ਹਾਂ 22 ਸਤੰਬਰ ਤੋਂ ਸ਼ਾਰਦੀਯ ਨਰਾਤੇ ਸ਼ੁਰੂ ਹੋਣਗੇ ਅਤੇ ਇਸ ਦਾ ਸਮਾਪਨ 1 ਅਕਤੂਬਰ 2025 ਨੂੰ ਮਹਾਨੌਮੀ ਦੇ ਦਿਨ ਹੋਵੇਗਾ।

ਮਹੱਤਵਪੂਰਨ ਤਾਰੀਕਾਂ

  • 22 ਸਤੰਬਰ- ਪ੍ਰਤਿਪਦਾ (ਪਹਿਲਾ ਨਰਾਤਾ)
  • 23 ਸਤੰਬਰ- ਦੂਜਾ ਨਰਾਤਾ 
  • 24-25 ਸਤੰਬਰ- ਤੀਜਾ ਨਰਾਤਾ
  • 26 ਸਤੰਬਰ- ਚੌਥਾ ਨਰਾਤਾ
  • 27 ਸਤੰਬਰ- ਪੰਜਵਾਂ ਨਰਾਤਾ
  • 28 ਸਤੰਬਰ- ਛੇਵਾਂ ਨਰਾਤਾ
  • 29 ਸਤੰਬਰ- ਸੱਤਵਾਂ ਨਰਾਤਾ
  • 30 ਸਤੰਬਰ- ਅੱਠਵਾਂ ਨਰਾਤਾ
  • 1 ਅਕਤੂਬਰ- ਨੌਵਾਂ ਨਰਾਤਾ

ਇਹ ਵੀ ਪੜ੍ਹੋ : 2 ਦਿਨ ਬਾਅਦ ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ, ਸ਼ੁਰੂ ਹੋ ਜਾਵੇਗਾ ਗੋਲਡਨ ਟਾਈਮ!

8ਵੇਂ ਨਰਾਤੇ ਦੀ ਪੂਜਾ ਕਦੋਂ?

29 ਸਤੰਬਰ ਦੁਪਹਿਰ 4:31 ਵਜੇ ਤੋਂ 30 ਸਤੰਬਰ ਸ਼ਾਮ 6:06 ਵਜੇ ਤੱਕ ਅਸ਼ਟਮੀ ਤਰੀਕ ਰਹੇਗੀ। ਇਸ ਲਈ 30 ਸਤੰਬਰ 2025 ਨੂੰ ਅਸ਼ਟਮੀ ਦੀ ਪੂਜਾ ਕੀਤੀ ਜਾਵੇਗੀ। ਇਸ ਦਿਨ ਅਭਿਜਿਤ ਮੁਹੂਰਤ ਦੁਪਹਿਰ 12:06 ਤੋਂ 12:53 ਵਜੇ ਤੱਕ ਰਹੇਗਾ।

ਨੌਮੀ ਦੀ ਪੂਜਾ ਕਦੋਂ?

30 ਸਤੰਬਰ ਸ਼ਾਮ 6:06 ਵਜੇ ਤੋਂ 1 ਅਕਤੂਬਰ ਸ਼ਾਮ 7:01 ਵਜੇ ਤੱਕ ਨੌਮੀ ਤਰੀਕ ਰਹੇਗੀ। ਇਸ ਲਈ 1 ਅਕਤੂਬਰ 2025 ਨੂੰ ਨੌਮੀ ਦੀ ਪੂਜਾ ਕੀਤੀ ਜਾਵੇਗੀ। ਇਸ ਦਿਨ ਅਭਿਜਿਤ ਮੁਹੂਰਤ ਨਹੀਂ ਹੈ, ਪਰ ਵਿਜਯ ਮੁਹੂਰਤ ਦੁਪਹਿਰ 2:28 ਤੋਂ 3:16 ਵਜੇ ਤੱਕ ਰਹੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha