ਖਾਂਸੀ ਹੀ ਨਹੀਂ ਸਗੋਂ ਪੇਟ ਦੀਆਂ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਦੀ ਹੈ 'ਮੁਲੱਠੀ'

09/27/2019 2:31:56 PM

ਜਲੰਧਰ (ਬਿਊਰੋ) — ਮੁਲੱਠੀ ਬਹੁਤ ਹੀ ਗੁਣਕਾਰੀ ਜੜ੍ਹੀ-ਬੂਟੀ ਹੈ। ਇਸ ਦਾ ਉਪਯੋਗ ਨਾ ਸਿਰਫ ਪੇਟ ਦੀਆਂ ਬੀਮਾਰੀਆਂ ਸਗੋਂ ਅਲਸਰ ਲਈ ਵੀ ਫਾਇਦੇਮੰਦ ਹੈ। ਇਸ ਦਾ ਸੁਆਦ ਮਿੱਠਾ ਹੁੰਦਾ ਹੈ। ਅਸਲੀ ਮੁਲੱਠੀ ਅੰਦਰੋਂ ਪੀਲੀ ਅਤੇ ਰੇਸ਼ੇਦਾਰ ਹੁੰਦੀ ਹੈ। ਮੁਲੱਠੀ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਮੁਲੱਠੀ ਦੇ ਗੁਣ...

1. ਖੰਘ
ਖਾਂਸੀ ਦੀ ਸਮੱਸਿਆ ਹੋਣ 'ਤੇ ਮੁਲੱਠੀ ਨੂੰ ਕਾਲੀ ਮਿਰਚ ਨਾਲ ਖਾਣ ਨਾਲ ਰੇਸ਼ੇ 'ਚ ਅਰਾਮ ਮਿਲਦਾ ਹੈ, ਜਿਸ ਨਾਲ ਸੁੱਕੀ ਖਾਂਸੀ ਦੇ ਨਾਲ-ਨਾਲ ਗਲੇ ਦੀ ਸੋਜ ਵੀ ਠੀਕ ਹੋ ਜਾਂਦੀ ਹੈ।

2. ਮੂੰਹ ਸੁੱਕਣਾ
ਜੇਕਰ ਤੁਹਾਡਾ ਮੂੰਹ ਵਾਰ-ਵਾਰ ਸੁੱਕਦਾ ਹੈ ਤਾਂ ਥੋੜ੍ਹੀ ਜਿਹੀ ਮੁਲੱਠੀ ਨੂੰ ਮੂੰਹ 'ਚ ਪਾ ਕੇ ਵਾਰ-ਵਾਰ ਚੂਸੋ। ਇਸ 'ਚ 50 ਫੀਸਦੀ ਪਾਣੀ ਹੁੰਦਾ ਹੈ, ਜਿਸ ਨਾਲ ਤੁਹਾਡਾ ਮੂੰਹ ਘੱਟ ਸੁੱਕੇਗਾ।

3. ਗਲੇ ਦੀ ਖਰਾਸ਼
ਮੁਲੱਠੀ ਚੂਸਣ ਨਾਲ ਗਲੇ 'ਚ ਹੋ ਰਹੀ ਖਰਾਸ਼ ਤੋਂ ਵੀ ਰਾਹਤ ਮਿਲਦੀ ਹੈ ਅਤੇ ਜਲਦ ਹੀ ਆਰਾਮ ਮਿਲਦਾ ਹੈ।

4. ਪੇਟ ਦਾ ਇੰਫੈਕਸ਼ਨ
ਮੁਲੱਠੀ ਪੇਟ ਦੇ ਜਖਮ ਠੀਕ ਕਰਦੀ ਹੈ। ਇਸ ਨਾਲ ਪੇਟ ਦੇ ਜਖਮ ਜਲਦੀ ਭਰ ਜਾਂਦੇ ਹਨ। ਪੇਟ ਦੇ ਜਖਮ ਲਈ ਮੁਲੱਠੀ ਦੀ ਜੜ੍ਹ ਦਾ ਚੂਰਣ ਇਸਤੇਮਾਲ ਕਰਨਾ ਚਾਹੀਦਾ ਹੈ।

5. ਬਦਹਜ਼ਮੀ
ਮੁਲੱਠੀ ਦਾ ਪਾਊਡਰ ਬਦਹਜ਼ਮੀ ਲਈ ਬੇਹੱਦ ਲਾਭਦਾਇਕ ਹੈ ਅਤੇ ਪੇਟ ਦੇ ਜਖਮਾਂ ਨੂੰ ਜਲਦੀ ਭਰਦਾ ਹੈ।

6. ਖੂਨ ਦੀ ਉਲਟੀ ਲਈ
ਜੇਕਰ ਤੁਹਾਨੂੰ ਖੂਨ ਦੀ ਉਲਟੀ ਆਉਂਦੀ ਹੈ ਤਾਂ ਦੁੱਧ ਨਾਲ ਮੁਲੱਠੀ ਦਾ ਪਾਊਡਰ ਲੈਣ ਨਾਲ ਬੇਹੱਦ ਫਾਇਦਾ ਮਿਲਦਾ ਹੈ।

7. ਅਲਸਰ
ਅਲਸਰ ਦੀ ਸਮੱਸਿਆ ਨੂੰ ਦੂਰ ਕਰਨ ਲਈ 4 ਗ੍ਰਾਮ ਮੁਲੱਠੀ ਪਾਊਡਰ ਨੂੰ ਦੁੱਧ 'ਚ ਮਿਲਾ ਕੇ ਪੀਓ। ਇਸ ਤੋਂ ਇਲਾਵਾ ਦਿਨ 'ਚ 2-3 ਵਾਰ ਸ਼ਹਿਦ ਨਾਲ ਇਸ ਦੀ ਵਰਤੋਂ ਕਰੋ ਅਲਸਰ ਦੀ ਬੀਮਾਰੀ ਨੂੰ ਦੂਰ ਕਰਦਾ ਹੈ।

8. ਦਿਲ ਦੇ ਰੋਗ
4 ਗ੍ਰਾਮ ਮੁਲੱਠੀ ਨੂੰ ਦੇਸੀ ਘਿਉ ਅਤੇ ਸ਼ਹਿਦ 'ਚ ਮਿਲਾ ਕੇ ਰੋਜ਼ਾਨਾ ਖਾਣ ਨਾਲ ਦਿਲ ਦੇ ਰੋਗ ਅਤੇ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ।

9. ਕੈਂਸਰ
ਰੋਜ਼ਾਨਾ ਮੁਲੱਠੀ ਦੇ ਪਾਊਡਰ ਨੂੰ ਦੁੱਧ ਨਾਲ ਲੈਣ ਨਾਲ ਕੈਂਸਰ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ।

10. ਸਰਦੀ-ਜੁਕਾਮ
10 ਗ੍ਰਾਮ ਮੁਲੱਠੀ, 10 ਗ੍ਰਾਮ ਕਾਲੀ ਮਿਰਚ, 5 ਗ੍ਰਾਮ ਲੌਂਗ ਅਤੇ 20 ਗ੍ਰਾਮ ਮਿਸ਼ਰੀ ਨੂੰ ਮਿਲਾ ਕੇ 1 ਚਮਚ ਸ਼ਹਿਦ ਦੇ ਨਾਲ ਇਸ ਨੂੰ ਚੱਟੋ। ਇਸ ਦੀ ਵਰਤੋਂ ਨਾਲ ਕਫ, ਸਰਦੀ-ਖਾਂਸੀ ਅਤੇ ਜੁਕਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।


Related News