ਇੱਧਰ ਦਿਲ ਦੀ ਧੜਕਣ ਹੋਈ ਤੇਜ਼, ਉੱਧਰ ਖੁੱਲ ਜਾਵੇਗੀ ਤੁਹਾਡੀ ਸਿਹਤ ਰਿਕਾਰਡ ਦੀ ਫਾਈਲ
Thursday, Jan 19, 2017 - 05:19 PM (IST)

ਨਿਊਯਾਰਕ — ਸਿਹਤ ਦਾ ਲੇਖਾ-ਜੋਖਾ ਰਖਣਾ ਅਤੇ ਇਸ ਦੀਆਂ ਮੋਟੀਆਂ-ਮੋਟੀਆਂ ਫਾਈਲਾਂ ਨੂੰ ਸਾਲੋ-ਸਾਲ ਸੰਭਾਲ ਕੇ ਰੱਖਣਾ ਆਪਣੇ-ਆਪ ''ਚ, ਘੱਟ ਸਿਰਦਰਦੀ ਵਾਲਾ ਕੰਮ ਨਹੀਂ। ਤੁਹਾਨੂੰ ਜਲਦੀ ਹੀ ਇਕ ਇਲੈਕਟ੍ਰੋਨਿਕ ਪਾਸਵਰਡ ਮਿਲੇਗਾ, ਜਿਸ ਨੂੰ ਕਿ ਯਾਦ ਵੀ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਹੁਣ ਮਰੀਜ਼ ਦੇ ਦਿਲ ਦੀ ਧੜਕਣ ਹੀ ਉਸਦੇ ਸਿਹਤ ਦੇ ਲੇਖੇ-ਜੋਖੇ ਦਾ ਪਾਸਵਰਡ ਹੋਵੇਗੀ। ਅਮਰੀਕਾ ''ਚ ਬਿੰਗਹੈਮਪਟਨ ਦੇ ਸਹਾਇਕ ਪ੍ਰੋਫੈਸਰ ਝੇਨਪੇਂਗ ਜਿਨ ਕਹਿੰਦੇ ਹਨ ਕਿ '' ਪਾਸਵਰਡ ਨੂੰ ਯਾਦ ਰੱਖਣਾ ਇਕ ਮੁਸ਼ਕਿਲ ਅਤੇ ਖਰਚੀਲਾ ਕੰਮ ਹੋ ਸਕਦਾ ਹੈ ਅਤੇ ਇਸ ਨਾਲ ਉਹ ਸਿੱਧੇ ਤੌਰ ''ਤੇ ਟੇਲੀਮੇਡਿਸਿਨ ਜਾਂ ਮੋਬਾਈਲ ਹੈਲਥ ਕੇਅਰ ਸੁਵੀਧਾਵਾਂ ਦਾ ਫਾਇਦਾ ਨਹੀਂ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਪੁਰਾਣੀ ਵਿਵਸਥਾ ਦੀ ਜਗ੍ਹਾ ''ਤੇ ਸਮਾਜ ਹੋਲੀ-ਹੋਲੀ ਨਵੀਂ ਅਤੇ ਸੁਚਾਰੂ ਢੰਗ ਦੀ ਵਿਵਸਥਾ ਅਪਣਾ ਰਿਹਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਬਿਮਾਰ ਵਿਅਕਤੀ ਦੀ ਸਿਹਤ ਦਾ ਰਿਕਾਰਡ ਰੱਖਣ ਲਈ ਇਕ ਸਹੀ ਹੱਲ ਮਿਲ ਸਕੇ ਜੋ ਕਿ ਅਸਾਨ ਅਤੇ ਸਸਤਾ ਹੋਵੇ।