Health tips : ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਮੂੰਹ ਖ਼ੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ
Sunday, Nov 01, 2020 - 11:57 AM (IST)
ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਤੇ ਬੱਚੇ ਜਦੋਂ ਵੀ ਸੌਂਦੇ ਹਨ ਤਾਂ ਉਹ ਮੂੰਹ ਖ਼ੋਲ੍ਹ ਕੇ ਸੌਂਦੇ ਹਨ। ਇਸੇ ਲਈ ਮੂੰਹ ਖ਼ੋਲ੍ਹ ਕੇ ਸੌਣ ਵਾਲੇ ਨੂੰ ਦੇਖ ਕੇ ਹਰ ਵਾਰ ਇਹ ਕਹਿਣਾ ਠੀਕ ਨਹੀਂ ਹੁੰਦਾ ਕਿ ਉਹ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ ਹੈ, ਸਗੋਂ ਇਹ ਖ਼ਤਰੇ ਦੀ ਘੰਟੀ ਵੀ ਹੋ ਸਕਦੀ ਹੈ। ਮੂੰਹ ਖ਼ੋਲ੍ਹ ਕੇ ਸੌਣ ਵਾਲਿਆਂ ਨੂੰ ਆਬਸਟ੍ਰਕਟਿਵ ਸਲੀਪ ਐਪ੍ਰਿਆ (ਓ.ਐੱਸ.ਏ.) ਕਹੇ ਜਾਣ ਵਾਲੇ ਰੋਗ ਤੋਂ ਪੀੜਤ ਹੁੰਦੇ ਹਨ, ਜਿਸ ਵਿੱਚ ਸੁੱਤੇ ਪਏ ਵਿਅਕਤੀ ਦਾ ਸਾਹ ਰੁਕ ਜਾਂਦਾ ਹੈ ਤੇ ਮੁੜ ਤੋਂ ਸ਼ੁਰੂ ਹੁੰਦੀ ਹੈ। ਲੋਕ ਇਸ ਨੂੰ ਬੀਮਾਰੀ ਨਹੀਂ ਸਮਝਦੇ ਪਰ ਇਸ ਦੇ ਨਾਲ ਹੋਣ ਵਾਲੇ ਅਸਰ ਘੁਰਾੜੇ, ਕੱਚੀ ਨੀਂਦ ਤੇ ਥਕਾਵਟ ਨੂੰ ਹੀ ਬੀਮਾਰੀ ਸਮਝਦੇ ਹਨ, ਜਦਕਿ ਇਹ ਕੈਂਸਰ ਵਰਗੇ ਰੋਗਾਂ ਦੀ ਵੀ ਜੜ੍ਹ ਹੋ ਸਕਦਾ ਹੈ।
ਨੱਕ ਦੀ ਬਜਾਏ ਮੂੰਹ ਥਾਣੀਂ ਸਾਹ
ਗ੍ਰੀਸ ਦੀ ਥੋਸਾਲੋਨਿਕੀ ਯੁਨੀਵਰਸਿਟੀ ਦੇ ਖ਼ੋਜਕਾਰ ਅਥਾਨੇਸੀਆ ਪਟਕਾ ਨੇ ਕਿਹਾ ਕਿ ਓ.ਐੱਸ.ਏ. ਦਾ ਸਬੰਧ ਕੈਂਸਰ ਨਾਲ ਹੋ ਸਕਦਾ ਹੈ। 19,000 ਤੋਂ ਵੱਧ ਲੋਕਾਂ 'ਤੇ ਕੀਤੀ ਖ਼ੋਜ ਤੋਂ ਪਤਾ ਲੱਗਾ ਹੈ ਕਿ ਮਰਦਾਂ ਦੀ ਤੁਲਨਾ ਵਿੱਚ ਜਨਾਨੀਆਂ ਅੰਦਰ ਓ.ਐੱਸ.ਏ. ਤੇ ਕੈਂਸਰ ਦਾ ਸਬੰਧ ਵਧੇਰੇ ਗੂੜ੍ਹਾ ਪਾਇਆ ਜਾਂਦਾ ਹੈ। ਜੇਕਰ ਤੁਹਾਡਾ ਬੱਚਾ ਮੂੰਹ ਖ਼ੋਲ੍ਹ ਕੇ ਸੌਂਦਾ ਹੈ ਤੇ ਨੱਕ ਦੀ ਬਜਾਏ ਮੂੰਹ ਥਾਣੀਂ ਸਾਹ ਲੈਂਦਾ ਹੈ ਤਾਂ ਤੁਹਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ।
ਦਿਮਾਗੀ ਤੌਰ 'ਤੇ ਕਮਜ਼ੋਰ
ਦਰਅਸਲ, ਮੂੰਹ ਖ਼ੋਲ੍ਹ ਕੇ ਸਾਹ ਲੈਣ ਨਾਲ ਆਕਸੀਜਨ ਦਾ ਦਿਮਾਗ ਵਿੱਚ ਸੰਚਾਰ ਸਹੀ ਤਰੀਕੇ ਨਾਲ ਨਹੀਂ ਹੁੰਦਾ। ਇਸ ਕਾਰਨ ਬੱਚਾ ਦਿਮਾਗੀ ਤੌਰ 'ਤੇ ਠੀਕ ਤਰੀਕੇ ਨਾਲ ਵਧ-ਫੁੱਲ ਨਹੀਂ ਸਕਦਾ। ਇਸੇ ਲਈ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ
ਗਰਦਨ ਮੋਟੀ ਹੋਣ ਕਰਕੇ ਸਾਹ ਲੈਣ ’ਚ ਤਕਲੀਫ਼
ਬਾਲਗਾਂ ਵਿੱਚ ਜੇਕਰ ਕੋਈ ਮੋਟਾਪੇ ਦਾ ਸ਼ਿਕਾਰ ਹੈ ਤਾਂ ਆਬਸਟ੍ਰਕਟਿਵ ਸਲੀਪ ਐਪ੍ਰਿਆ ਹੋਰ ਵੀ ਗੰਭੀਰ ਸਿੱਟੇ ਦਿਖਾ ਸਕਦਾ ਹੈ। ਮੋਟੇ ਬੰਦੇ ਦੀ ਗਰਦਨ ਵੀ ਮੋਟੀ ਹੁੰਦੀ ਹੈ, ਜਿਸ ਕਾਰਨ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ। ਮਰਦਾਂ ਦੀ ਗਰਦਨ ਦਾ ਨਾਪ 17 ਇੰਚ ਅਤੇ ਜਨਾਨੀਆਂ ਦੀ ਗਰਦਨ 16 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਓ.ਐੱਸ.ਏ. ਦਾ ਖ਼ਤਰਾ ਵੱਧ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਦੁੱਧ 'ਚ ਤੁਲਸੀ ਦੀਆਂ 3-4 ਪੱਤੀਆਂ ਉਬਾਲ ਕੇ ਪੀਣ ਨਾਲ ਹੋਣਗੇ ਹੈਰਾਨੀਜਨਕ ਫ਼ਾਇਦੇ
ਖ਼ੂਨ ਦਾ ਦਬਾਅ
ਓ.ਐੱਸ.ਏ ਦੌਰਾਨ ਕਈ ਵਾਰ ਖ਼ੂਨ ਦਾ ਦਬਾਅ ਅਚਾਨ ਘੱਟ ਜਾਂਦਾ ਹੈ ਜਾਂ ਵੱਧ ਜਾਂਦਾ ਹੈ, ਜੋ ਦਿਲ ਦੇ ਰੋਗਾਂ ਨੂੰ ਸੱਦਾ ਦੇ ਸਕਦਾ ਹੈ।
ਪੜ੍ਹੋ ਇਹ ਵੀ ਖਬਰ - Beauty Tips : ਅੱਖਾਂ ਦੇ ਹੇਠਾਂ ਪਏ ਕਾਲੇ ਧੱਬਿਆਂ ਨੂੰ ਦੂਰ ਕਰਨ ਲਈ ਪੜ੍ਹੋ ਇਹ ਖ਼ਬਰ
ਸਲੀਪ ਸਟੱਡੀ ਜਾਂ ਪਾਲੀਸੋਨਮੋਗ੍ਰਾਫੀ ਟੈਸਟ
ਓ.ਐੱਸ.ਏ ਨੂੰ ਸਹੀ ਤਰੀਕੇ ਨਾਲ ਫੜਨ ਲਈ ਸਲੀਪ ਸਟੱਡੀ ਜਾਂ ਪਾਲੀਸੋਨਮੋਗ੍ਰਾਫੀ ਟੈਸਟ ਕੀਤਾ ਜਾਂਦਾ ਹੈ। ਇਸ ਤਹਿਤ ਵਿਅਕਤੀ ਦੀ ਪਲਸ ਆਕਸੀਮੈਟਰੀ (ਸਰੀਰ ਅੰਦਰ ਖਿੱਚੀ ਜਾ ਰਹੀ ਆਕਸੀਜਨ), ਦਿਮਾਗ ਦੀਆਂ ਤਰੰਗਾਂ (ਈ.ਈ.ਜੀ.), ਦਿਲ ਦੀ ਧੜਕਣ, ਛਾਤੀ ਤੇ ਅੱਖਾਂ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ। ਸਹੀ ਤਰੀਕੇ ਨਾਲ ਪਛਾਣ ਹੋਣ 'ਤੇ ਕਈ ਹੱਲ ਕੀਤੇ ਜਾ ਸਕਦੇ ਹਨ। ਸਰਜਰੀ ਦੇ ਨਾਲ-ਨਾਲ ਹਵਾ ਦਾ ਦਬਾਅ ਬਰਕਰਾਰ ਰੱਖਣ ਲਈ ਛੋਟਾ ਜਿਹਾ ਯੰਤਰ ਵੀ ਮਿਲਦਾ ਹੈ। ਡਾਕਟਰ ਮਰੀਜ਼ ਦੀ ਲੋੜ ਮੁਤਾਬਕ ਸਹੀ ਹੱਲ ਸੁਝਾਅ ਦਿੰਦੇ ਹਨ।
ਪੜ੍ਹੋ ਇਹ ਵੀ ਖਬਰ - 40 ਦਿਨਾਂ ਦੀ ਇਸ ਪੂਜਾ ਨਾਲ ਬਣੇਗਾ ਹਰੇਕ ਵਿਗੜਿਆ ਕੰਮ, ਘਰ ’ਚ ਆਵੇਗਾ ਧਨ