Cooking : ਦੀਵਾਲੀ ਦੇ ਖ਼ਾਸ ਮੌਕੇ ’ਤੇ ਘਰ ’ਚ ਬਣਾਓ ‘ਦੁੱਧ ਦੇ ਪੇੜੇ’, ਜਾਣੋ ਵਿਧੀ
Monday, Nov 09, 2020 - 12:05 PM (IST)
ਜਲੰਧਰ (ਬਿਊਰੋ) - ਤਿਉਹਾਰ ਕੋਈ ਵੀ ਹੋਵੇ, ਹਰੇਕ 'ਚ ਮਿਠਾਈਆਂ ਦਾ ਆਦਾਨ-ਪ੍ਰਦਾਨ ਹੁੰਦਾ ਹੀ ਰਹਿੰਦਾ ਹੈ। ਬਾਜ਼ਾਰ 'ਚ ਮਿਲਣ ਵਾਲੀ ਮਿਠਾਈਆਂ 'ਚ ਵੱਡੀ ਪੱਧਰ ’ਤੇ ਮਿਲਾਵਟ ਕੀਤੀ ਹੁੰਦੀ ਹੈ। ਜੇਕਰ ਤੁਸੀਂ ਇਸ ਮਿਲਾਵਟੀ ਮਿਠਾਈ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੇ ਹੱਥਾਂ ਨਾਲ ਘਰ 'ਚ ਆਏ ਮਹਿਮਾਨਾਂ ਲਈ ਦੁੱਧ ਦੇ ਪੇੜੇ ਬਣਾ ਸਕਦੇ ਹੋ। ਇਸੇ ਲਈ ਆਓ ਜਾਣਦੇ ਹਾਂ ਸੌਖੇ ਅਤੇ ਸਵਾਦ ਨਾਲ ਭਰਪੂਰ ਪੇੜੇ ਬਣਾਉਣ ਦਾ ਤਰੀਕਾ।
ਪੇੜੇ ਬਣਾਉਣ ਲਈ ਸਮੱਗਰੀ:
- 200 ਗ੍ਰਾਮ ਕੰਡੇਂਸਡ ਪਾਊਡਰ
- ਅੱਧਾ ਛੋਟਾ ਚਮਚ ਮੱਖਣ
- ਅੱਧਾ ਛੋਟਾ ਕੱਪ ਮਿਲਕ ਪਾਊਡਰ
- ਕੇਸਰ(ਚੁਟਕੀਭਰ)
- ਜੈਫਲ ਪਾਊਡਰ(ਚੁਟਕੀਭਰ)
- 3-4 ਹਰੀ ਇਲਾਇਚੀ ਪਾਊਡਰ
- 1 ਵੱਡਾ ਚਮਚ ਪਿਸਤਾ(ਪੀਸੇ ਹੋਏ)
ਪੜ੍ਹੋ ਇਹ ਵੀ ਖ਼ਬਰ - ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਇਨ੍ਹਾਂ ਗੱਲਾਂ ਨੂੰ ਜਾਣਨ ਤੋਂ ਬਾਅਦ ਹੀ ਵਿਆਹ ਲਈ ਕਰੋ 'ਹਾਂ'
ਬਣਾਉਣ ਲਈ ਵਿਧੀ:
- ਮਾਇਕ੍ਰੋਵੇਵ ਵਾਲੇ ਭਾਂਡੇ 'ਚ ਕੰਡੇਂਸਡ ਪਾਊਡਰ, ਮਿਲਕ ਪਾਊਡਰ ਅਤੇ ਮੱਖਣ ਮਿਲਾ ਕੇ ਰੱਖ ਦਿਓ।
- ਮਾਇਕ੍ਰੋਵੇਵ ਨੂੰ ਹਾਈ ਮੋਡ 'ਤੇ ਕਰਕੇ ਇਕ ਮਿੰਟ ਲਈ ਰੱਖ ਦਿਓ।
- ਹੁਣ ਦੁੱਧ ਵਾਲੇ ਮਿਸ਼ਰਨ 'ਚ ਇਲਾਇਚੀ, ਜੈਫਲ ਅਤੇ ਕੇਸਰ ਪਾ ਦਿਓ ਅਤੇ ਮਾਇਕ੍ਰੋਵੇਵ ਨੂੰ 1 ਮਿੰਟ ਲਈ ਪਕਾਓ ਅਤੇ ਫਿਰ ਇਸ ਨੂੰ ਬਾਹਰ ਕੱਢ ਕੇ ਚਮਚ ਨਾਲ ਮਿਕਸ ਲਓ।
- ਫਿਰ ਇਸ ਨੂੰ ਮਾਈਕ੍ਰੋਵੇਵ 'ਚ ਰੱਖੋ ਅਤੇ 3 ਮਿੰਟ ਤੱਕ ਹਾਈ ਮੋਡ 'ਤੇ ਪਕਾਓ।
-ਫਿਰ ਇਸ ਨੂੰ ਬਾਹਰ ਕੱਢ ਕੇ ਮਿਸ਼ਰਨ ਨੂੰ ਚੈੱਕ ਕਰ ਲਓ ਕਿ ਕੀਤੇ ਮਿਸ਼ਰਨ ਪਤਲਾ 'ਤੇ ਨਹੀਂ।
ਪੜ੍ਹੋ ਇਹ ਵੀ ਖ਼ਬਰ - Health tips : ਸਰਦੀਆਂ ‘ਚ ਰਹਿਣਾ ਚਾਹੁੰਦੇ ਹੋ ‘ਸਿਹਤਮੰਦ’, ਤਾਂ ਖੁਰਾਕ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
- ਜੇਕਰ ਮਿਸ਼ਰਨ ਜ਼ਿਆਦਾ ਪਤਲਾ ਹੋ ਗਿਆ ਹੋਵੇ ਤਾਂ ਇਸ ਨੂੰ ਦੁਬਾਰਾ ਮਾਇਕ੍ਰੋਵੇਵ 'ਚ ਰੱਖ ਕੇ 30 ਸੈਂਕੇਡ ਤੱਕ ਹਾਈ ਮੋਡ 'ਤੇ ਰੱਖੋ।
- ਜਦੋਂ ਮਿਸ਼ਰਨ ਟਾਇਟ ਹੋ ਜਾਵੇ ਤਾਂ ਬਾਹਰ ਕੱਢ ਕੇ ਹਲਕਾ ਠੰਡਾ ਹੋਣ ਦਿਓ। ਇਸ ਤੋਂ ਬਾਅਦ ਪੇੜੇ ਬਣਾ ਲਓ। ਇਨ੍ਹਾਂ ਪੇੜਿਆਂ ਨੂੰ ਪਿਸਤੇ ਨੂੰ ਵਿਚਕਾਰ ਰੱਖੋ।
- ਪੇੜੇ ਬਣਾਉਣ ਤੋਂ ਬਾਅਦ ਆਪਣੇ ਹੱਥਾਂ 'ਤੇ ਘਿਓ ਜ਼ਰੂਰ ਲਗਾ ਲਓ।
- ਠੰਡਾ ਹੋਣ ਤੋਂ ਬਾਅਦ ਇਨ੍ਹਾਂ ਨੂੰ ਏਅਰ ਟਾਇਟ ਕੰਟੇਂਨਰ 'ਚ ਰੱਖੋ ਅਤੇ ਪਰੋਸੋ।
ਪੜ੍ਹੋ ਇਹ ਵੀ ਖ਼ਬਰ - Beauty Tips : ਕਾਲੇ ਬੁੱਲ੍ਹ ਹੁਣ ਹੋਣਗੇ ‘ ਗੁਲਾਬੀ’, 2 ਮਿੰਟ ਦੀ ਮਾਲਿਸ਼ ਦਿਖਾਏਗੀ ਕਮਾਲ
Beauty Tips : ਫਟੇ ਬੁੱਲ੍ਹਾਂ ਦੀ ਸਮੱਸਿਆ ਨੂੰ ਮਿੰਟਾਂ ''ਚ ਦੂਰ ਕਰਨਗੇ ਇਹ ਘਰੇਲੂ ਨੁਸਖ਼ੇ, ਇੰਝ ਕਰੋ ਵਰਤੋਂ