ਸਿਹਤ ਲਈ ਦੁੱਧ ਤੋਂ ਜ਼ਿਆਦਾ ਦਹੀਂ ਹੈ ਲਾਭਦਾਇਕ

03/20/2017 5:24:47 PM

ਜਲੰਧਰ — ਸ਼ੁਰੂ ਤੋਂ ਹੀ ਹਰ ਘਰ ''ਚ ਦੁੱਧ ਅਤੇ ਦਹੀਂ ਦਾ ਇਸਤੇਮਾਲ ਖਾਣ ਲਈ ਕੀਤਾ ਜਾਂਦਾ ਹੈ। ਦੁੱਧ ਅਤੇ ਦਹੀਂ ਸਾਡੇ ਲਈ ਬਹੁਤ ਲਾਭਕਾਰੀ ਹੁੰਦੇ ਹਨ। ਪਰ ਦੁੱਧ ਦੇ ਮੁਕਾਬਲੇ ਦਹੀਂ ਸਾਡੇ ਲਈ ਜ਼ਿਆਦਾ ਲਾਭਦਾਇਕ ਹੁੰਦਾ ਹੈ। 
ਦੁੱਧ ਅਤੇ ਦਹੀਂ ਜ਼ਿਆਦਾ ਬਿਹਤਰ
ਦੁੱਧ ਨੂੰ ਖੱਟਾ ਲਗਾ ਕੇ ਦਹੀਂ ਜਮਾਇਆ ਜਾਂਦਾ ਹੈ। ਪਰ ਦਹੀਂ ਅਤੇ ਦੁੱਧ ''ਚ , ਦਹੀਂ ਦੁੱਧ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਦੁੱਧ ਤੋਂ ਦਹੀਂ ਬਣਦਾ ਹੈ। ਇਸ ''ਚ ਕੁੱਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਦੁੱਧ ਨਾਲੋਂ ਜਲਦੀ ਪਚ ਜਾਂਦੇ ਹਨ। ਦੁੱਧ ਦੇ ਮੁਕਾਬਲੇ ਦਹੀਂ ''ਚ ਪ੍ਰੋਟੀਨ, ਕੈਲਸ਼ੀਅਮ ਅਤੇ ਕਈ ਵਿਟਾਮਿਨ ਹੁੰਦੇ ਹਨ। ਇਸ ਲਈ ਦਹੀਂ ਨੂੰ ਦੁੱਧ ਤੋਂ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ। 
ਦਹੀਂ ''ਚ ਵਿਟਾਮਿਨ
ਦਹੀਂ ''ਚ ਕੈਲਸ਼ੀਅਮ ਦੀ ਮਾਤਰਾ ਦੁੱਧ ਤੋਂ ਅਧਿਕ ਹੁੰਦੀ ਹੈ। ਇਸ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ਰਹਿਦੇ ਹਨ। 
ਸਿਹਤ ਲਈ ਦੁੱਧ ਜ਼ਿਆਦਾ ਲਾਭਦਾਇਕ ਹੁੰਦਾ ਹੈ
ਡਾਕਟਰ ਮੰਨਦੇ ਹਨ ਕਿ ਦੁੱਧ ਜਲਦੀ ਹਜ਼ਮ ਨਹੀਂ ਹੋ ਪਾਉਂਦਾ। ਇਹ ਕਬਜ਼ ਅਤੇ ਗੈਸ ਪੈਦਾ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਦੁੱਧ ਹਜ਼ਮ ਨਹੀਂ ਹੁੰਦਾ ਉਨ੍ਹਾਂ ਨੂੰ ਦਹੀਂ ਖਾਣਾ ਚਾਹੀਦਾ ਹੈ। ਕਿਸੇ ਵੀ ਪ੍ਰਕਾਰ ਦੇ ਭੋਜਨ ਨੂੰ ਦਹੀਂ ਨਾਲ ਹਜ਼ਮ ਕੀਤਾ ਜਾ ਸਕਦਾ ਹੈ ਕਿਉਂਕਿ ਦਹੀਂ ਭੋਜਨ ਪ੍ਰਣਾਲੀ ਨੂੰ ਠੀਕ ਰੱਖਦਾ ਹੈ। 
ਇੰਝ ਕਰੋ ਇਸ ਦਾ ਇਸਤੇਮਾਲ
ਇਕ ਦਿਨ ''ਚ 250 ਮਿ. ਲੀ. ਦਹੀਂ ਖਾਣਾ ਚਾਹੀਦਾ ਹੈ। ਜੇਕਰ ਤੁਸੀਂ ਦਿਨ ''ਚ ਦੁਪਹਿਰ ਦੇ ਭੋਜਨ ਦੇ ਸਮੇਂ ਖਾਓ ਤਾਂ ਇਹ ਤੁਹਾਡੇ ਸਰੀਰ ਲਈ ਬਹੁਤ ਲਾਭਦਾਇਕ ਹੁੰਦਾ ਹੈ। 
ਦਹੀਂ ਅਤੇ ਦੁੱਧ ਦਾ ਇਸਤੇਮਾਲ ਕਦੋਂ ਨਹੀਂ ਕਰਨਾ ਚਾਹੀਦਾ
ਰਾਤ ਦੇ ਸਮੇਂ ਕਦੀ ਵੀ ਦਹੀਂ ਨਹੀਂ ਖਾਣਾ ਚਾਹੀਦਾ। ਜੇਕਰ ਤੁਸੀਂ ਚਿਕਨ ਖਾ ਰਹੇ ਹੋ ਤਾਂ ਧਿਆਨ ਰੱਖੋ ਕਿ ਉਸਦੇ ਨਾਲ ਕਦੀ ਵੀ ਦੁੱਧ ਜਾ ਦਹੀਂ ਦਾ ਇਸਤੇਮਾਲ ਨਾ ਕਰੋ। ਸ਼ੂਗਰ ਦੇ ਮਰੀਜ਼ਾਂ ਨੂੰ ਦਹੀਂ ਦਾ ਇਸਤੇਮਾਲ ਕੰਟਰੋਲ ਨਾਲ ਕਰਨਾ ਚਾਹੀਦਾ ਹੈ। ਖਾਂਸੀ, ਸਰਦੀ, ਜ਼ੁਕਾਮ, ਦਮਾ ਅਤੇ ਸਾਹ ਦੀਆਂ ਤਕਲੀਫਾ ਵੇਲੇ ਦੁੱਧ ਅਤੇ ਦਹੀਂ ਨੂੰ ਇਸਤੇਮਾਲ ਨਾ ਕਰੋ। 


Related News