ਇਨ੍ਹਾਂ ਨੁਸਖਿਆਂ ਨਾਲ ਦੂਰ ਹੋਵੇਗੀ ਮਾਈਗ੍ਰੇਨ, ਦੁੱਧ ''ਚ ਮਿਲਾ ਕੇ ਪੀਓ ਤੁਲਸੀ

02/24/2020 4:46:51 PM

ਨਵੀਂ ਦਿੱਲੀ/ਜਲੰਧਰ (ਇੰਟ.)— ਸਿਹਤ ਨਾਲ ਜੁੜੀ ਕੋਈ ਵੀ ਛੋਟੀ ਤੋਂ ਛੋਟੀ ਪ੍ਰੇਸ਼ਾਨੀ ਤੁਹਾਡੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕਰ ਸਕਦੀ ਹੈ। ਅਜਿਹੀ ਹੀ ਇਕ ਪ੍ਰੇਸ਼ਾਨੀ ਦਾ ਨਾਂ ਹੈ ਮਾਈਗ੍ਰੇਨ। ਮਾਈਗ੍ਰੇਨ, ਸਿਰਦਰਦ ਦੀ ਇਕ ਬੁਰੀ ਹਾਲਤ ਹੈ, ਜਿਸ 'ਚ ਇਨਸਾਨ ਸਿਰਦਰਦ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਇਹ 10 ਤੋਂ 40 ਸਾਲ ਦੇ ਲੋਕਾਂ ਨੂੰ ਹੋ ਸਕਦੀ ਹੈ। ਆਮ ਤੌਰ 'ਤੇ ਇਹ ਦਿਮਾਗ 'ਚ ਐਬਨਾਰਮਲ ਐਕਟੀਵਿਟੀ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਇਹ ਹਾਰਮੋਨ 'ਚ ਬਦਲਾਅ, ਭੋਜਨ, ਐਲਕੋਹਲ ਡਰਿੰਕ, ਸਟ੍ਰੈੱਸ ਦੇ ਕਾਰਣ ਵੀ ਹੁੰਦੀ ਹੈ।

ਮਾਈਗ੍ਰੇਨ ਦੀ ਹਾਲਤ 'ਚ ਤੁਸੀਂ ਦੁੱਧ 'ਚ ਤੁਲਸੀ ਦੀਆਂ 7-8 ਪੱਤੀਆਂ ਨੂੰ ਉਬਾਲ ਲਵੋ ਅਤੇ ਇਸ ਨੂੰ ਪੀਣ ਲਈ ਇਸਤੇਮਾਲ ਕਰੋ। ਤੁਹਾਨੂੰ ਮਾਈਗ੍ਰੇਨ ਅਟੈਕ ਤੋਂ ਕਾਫੀ ਹੱਦ ਤੱਕ ਰਾਹਤ ਮਿਲੇਗੀ। ਅਜਿਹਾ ਇਸ ਲਈ ਕਿਉਂਕਿ ਤੁਲਸੀ ਦੀਆਂ ਪੱਤੀਆਂ 'ਚ ਐਂਟੀਡਿਪ੍ਰੇਸੈਂਟ ਅਤੇ ਐਂਟੀ ਐਂਜਾਇਟੀ ਗੁਣ ਪਾਏ ਜਾਂਦੇ ਹਨ ਜਦੋਂਕਿ ਮਾਈਗ੍ਰੇਨ ਹੋਣ ਕਾਰਣ ਡਿਪ੍ਰੈਸ਼ਨ ਅਤੇ ਐਂਜਾਇਟੀ ਵੀ ਸ਼ਾਮਲ ਹੋ ਜਾਂਦੇ ਹਨ। ਇਸ ਲਈ ਇਨ੍ਹਾਂ ਦੇ ਲੱਛਣ ਦੇ ਦਿਸਦਿਆਂ ਹੀ ਤੁਸੀਂ ਦੁੱਧ 'ਚ ਤੁਲਸੀ ਦੀਆਂ ਪੱਤੀਆਂ ਨੂੰ ਉਬਾਲ ਕੇ ਪੀ ਲਵੋ।

PunjabKesari

ਦੁੱਧ ਅਤੇ ਪੇਠੇ ਦਾ ਕਰੋ ਸੇਵਨ
ਮਾਈਗ੍ਰੇਨ ਦੇ ਸ਼ੁਰੂਆਤੀ ਲੱਛਣ ਦਿਸਣ 'ਤੇ ਦੁੱਧ ਅਤੇ ਪੇਠੇ ਨੂੰ ਮਿਕਸਰ 'ਚ ਪਾ ਕੇ ਪੰਜ ਮਿੰਟ ਘੁਮਾਓ। ਉਸ ਤੋਂ ਬਾਅਦ ਇਸ ਨੂੰ ਪੀਣ ਲਈ ਇਸਤੇਮਾਲ ਕਰੋ। ਦੁੱਧ 'ਚ ਐਂਟੀਡਿਪ੍ਰੇਸੈਂਟ ਗੁਣ ਹੋਣ ਕਾਰਨ ਇਹ ਤੁਹਾਡੇ ਮਾਈਗ੍ਰੇਨ ਅਟੈਕ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਦੇਵੇਗਾ, ਜਦੋਂਕਿ ਪੇਠੇ (ਆਗਰਾ ਦਾ ਮਸ਼ਹੂਰ) 'ਚ ਸਿਰਦਰਦ ਨੂੰ ਠੀਕ ਕਰਨ ਦਾ ਗੁਣ ਪਾਇਆ ਜਾਂਦਾ ਹੈ, ਜਿਸ ਨਾਲ ਮਾਈਗ੍ਰੇਨ ਦੇ ਖਤਰੇ ਨੂੰ ਘੱਟ ਕਰਨ 'ਚ ਕਾਫੀ ਮਦਦ ਮਿਲੇਗੀ।

PunjabKesari

ਮੱਥੇ 'ਤੇ ਲਾਓ ਇਹ ਲੇਪ
ਮਾਈਗ੍ਰੇਨ ਦੇ ਦਰਦ ਨੂੰ ਘੱਟ ਕਰਨ ਲਈ ਤੁਸੀਂ ਮੱਥੇ 'ਤੇ ਲੇਪ ਵੀ ਲਾ ਸਕਦੇ ਹੋ। ਇਸ ਦੇ ਲਈ ਤੁਸੀਂ ਚੰਦਨ, ਦਾਲਚੀਨੀ ਅਤੇ ਮਲੱਠੀ ਨੂੰ ਪੀਸ ਲਵੋ ਅਤੇ ਇਸ ਦਾ ਲੇਪ ਬਣਾ ਲਵੋ। ਇਸ ਤੋਂ ਬਾਅਦ ਤੁਸੀਂ ਇਸ ਨੂੰ ਮੱਥੇ 'ਤੇ ਜਾਂ ਸਿਰ 'ਚ ਲਾਓ। ਤੁਹਾਨੂੰ ਕਾਫ਼ੀ ਹੱਦ ਤੱਕ ਆਰਾਮ ਮਿਲੇਗਾ। ਮਲੱਠੀ, ਚੰਦਨ ਅਤੇ ਦਾਲਚੀਨੀ 'ਚ ਔਸ਼ਧੀ ਗੁਣ ਪਾਏ ਜਾਂਦੇ ਹਨ। ਇਨ੍ਹਾਂ ਗੁਣਾਂ ਕਾਰਣ ਇਹ ਤੁਹਾਡੇ ਦਰਦ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਦਿੰਦੇ ਹਨ।

ਐਂਟੀਡਿਪ੍ਰੇਸੈਂਟ ਦੀ ਦਵਾਈ ਦਾ ਕਰੋ ਸੇਵਨ
ਮਾਈਗ੍ਰੇਨ ਦੇ ਖਤਰੇ ਤੋਂ ਬਚੇ ਰਹਿਣ ਲਈ ਡਾਕਟਰ ਦੇ ਸੁਝਾਅ 'ਤੇ ਐਂਟੀਡਿਪ੍ਰੇਸੈਂਟ ਦਵਾਈਆਂ ਦਾ ਸੇਵਨ ਕਰੋ। ਇਹ ਤੁਹਾਨੂੰ ਮਾਈਗ੍ਰੇਨ ਦੇ ਖਤਰੇ ਤੋਂ ਬਚਾਈ ਰੱਖਣ 'ਚ ਮਦਦ ਕਰਨਗੇ। ਇਕ ਗੱਲ ਵਲ ਵਿਸ਼ੇਸ਼ ਧਿਆਨ ਦਿਓ ਕਿ ਬਿਨਾਂ ਡਾਕਟਰ ਦੀ ਸਲਾਹ ਦੇ ਕਿਸੇ ਵੀ ਦਵਾਈ ਦਾ ਸੇਵਨ ਨਾ ਕਰੋ। ਨਹੀਂ ਤਾਂ ਇਸ ਦੇ ਬੁਰੇ ਨਤੀਜੇ ਵੀ ਹੋ ਸਕਦੇ ਹਨ।

ਐਸਪਰਿਨ ਦਾ ਨਾ ਕਰੋ ਜ਼ਿਆਦਾ ਸੇਵਨ
ਐਸਪਰਿਨ ਮਾਈਗ੍ਰੇਨ 'ਚ ਕਈ ਲੋਕਾਂ ਵੱਲੋਂ ਇਸਤੇਮਾਲ ਕੀਤੀ ਜਾਂਦੀ ਹੈ। ਹਾਲਾਂਕਿ ਇਸ ਦਵਾਈ ਨਾਲ ਫਾਇਦਾ ਤਾਂ ਮਿਲਦਾ ਹੈ ਪਰ ਇਸ ਦੇ ਨੁਕਸਾਨ ਵੀ ਹਨ। ਦਰਅਸਲ ਇਕ ਵਿਗਿਆਨਿਕ ਰਿਸਰਚ ਤੋਂ ਬਾਅਦ ਇਹ ਵੇਖਿਆ ਗਿਆ ਕਿ ਮਾਈਗ੍ਰੇਨ ਤੋਂ ਪੀੜਤ ਜਿਨ੍ਹਾਂ ਲੋਕਾਂ ਵਲੋਂ ਇਸ ਦਵਾਈ ਦਾ ਸੇਵਨ ਜ਼ਿਆਦਾ ਕੀਤਾ ਗਿਆ, ਉਨ੍ਹਾਂ ਦਾ ਲਿਵਰ ਬਹੁਤ ਕਮਜ਼ੋਰ ਸੀ। ਇਸ ਲਈ ਇਸ ਦਵਾਈ ਦੇ ਜ਼ਿਆਦਾ ਸੇਵਨ ਤੋਂ ਬਚੋ।

PunjabKesari

ਚੰਗੀ ਤਰ੍ਹਾਂ ਪੂਰੀ ਕਰੋ ਆਪਣੀ ਨੀਂਦ
ਮਾਈਗ੍ਰੇਨ ਦੇ ਅਟੈਕ ਤੋਂ ਬਚੇ ਰਹਿਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਨੀਂਦ ਨੂੰ ਚੰਗੀ ਤਰ੍ਹਾਂ ਪੂਰੀ ਕਰੋ। ਡਾਕਟਰ ਵੱਲੋਂ ਤਾਂ ਇਹ ਸੁਝਾਅ ਦਿੱਤਾ ਹੀ ਜਾਂਦਾ ਹੈ ਪਰ ਇਸ ਦਾ ਵਿਗਿਆਨਿਕ ਕਾਰਨ ਵੀ ਹੈ। ਡਾਕਟਰਾਂ ਵੱਲੋਂ ਇਸ ਵਿਸ਼ੇ 'ਤੇ ਰਿਸਰਚ ਤੋਂ ਬਾਅਦ ਦੱਸਿਆ ਗਿਆ ਕਿ ਨੀਂਦ ਪੂਰੀ ਕਰਨ ਨਾਲ ਦਿਮਾਗ ਦੀਆਂ ਸਾਰੀਆਂ ਨਸਾਂ ਤਰੋ-ਤਾਜ਼ਾ ਹੋ ਜਾਂਦੀਆਂ ਹਨ ਅਤੇ ਉਨ੍ਹਾਂ 'ਚ ਟ੍ਰਿਗਰ ਦਾ ਕੋਈ ਵੀ ਖਤਰਾ ਨਹੀਂ ਰਹਿੰਦਾ ਹੈ। ਇਹੀ ਵਜ੍ਹਾ ਹੈ ਕਿ ਮਾਈਗ੍ਰੇਨ ਤੋਂ ਪ੍ਰੇਸ਼ਾਨ ਲੋਕਾਂ ਨੂੰ ਹਮੇਸ਼ਾ ਭਰਪੂਰ ਨੀਂਦ ਲੈਣੀ ਚਾਹੀਦੀ ਹੈ ਅਤੇ ਲੇਟ ਨਾਈਟ ਪਾਰਟੀਆਂ ਤੋਂ ਵੀ ਬਚਣਾ ਚਾਹੀਦਾ ਹੈ।


shivani attri

Content Editor

Related News