ਦੁੱਧ ''ਚ ਕੱਚਾ ਅੰਡਾ ਮਿਲਾ ਕੇ ਪੀਣ ਨਾਲ ਮਿਲਣਗੇ ਤੁਹਾਨੂੰ ਇਹ ਫਾਇਦੇ

Tuesday, Nov 08, 2016 - 02:32 PM (IST)

 ਦੁੱਧ ''ਚ ਕੱਚਾ ਅੰਡਾ ਮਿਲਾ ਕੇ ਪੀਣ ਨਾਲ ਮਿਲਣਗੇ ਤੁਹਾਨੂੰ ਇਹ ਫਾਇਦੇ

ਦੁੱਧ ''ਚ ਕੱਚੇ ਅੰਡੇ ਪਾ ਕੇ ਖਾਣ ਨਾਲ ਵਿਟਾਮਿਨ ''ਡੀ'', ਜ਼ਿੰਕ ਅਤੇ ਪ੍ਰੋਟੀਨ ਆਦਿ ਮਿਲਦਾ ਹੈ। ਇਸ ਨਾਲ ਸਿਹਤ ਸੰਬੰਧੀ ਬਹੁਤ ਸਾਰੇ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਰੋਜ਼ ਦੁੱਧ ''ਚ ਕੱਚਾ ਅੰਡਾ ਮਿਲਾ ਕੇ ਪੀਣ ਨਾਲ ਕੀ ਫਾਇਦੇ ਹੋ ਸਕਦੇ ਹਨ।
1. ਇਸ ''ਚ ਵਿਟਾਮਿਨ ''ਬੀ'' ਹੁੰਦਾ ਹੈ। ਜਿਸ ਨਾਲ ਦਿਮਾਗ ਦੀ ਸ਼ਕਤੀ ਵਧਦੀ ਹੈ ਅਤੇ ਮੈਮਰੀ ਤੇਜ਼ ਹੁੰਦੀ ਹੈ।
2. ਇਸ ਡਰਿੰਕ ਨੂੰ ਜਿੰਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਵੱਧਦੀ ਉਮਰ ਦੇ ਅਸਰ ਹੋਣੇ ਘੱਟ ਹੋਣੇ ਸ਼ੁਰੂ ਹੋ ਜਾਂਦੇ ਹਨ।
3. ਇਸ ''ਚ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਖੂਨ ਦੀ ਕਮੀ ਹੋਣ ਤੋਂ ਬਚਾਉਂਦਾ ਹੈ।
4. ਇਸ ''ਚ ਕੈਲਸ਼ੀਅਮ ਹੁੰਦਾ ਹੈ। ਇਸ ਨਾਲ ਵਾਲਾਂ ਦੀ ਗ੍ਰੋਥ ਵੱਧਦੀ ਹੈ ਅਤੇ ਸਮੇਂ ਤੋਂ ਪਹਿਲਾਂ ਵਾਲ ਸਫੈਦ ਨਹੀਂ ਹੁੰਦੇ।
5. ਇਸ ''ਚ ਵਿਟਾਮਿਨ ''ਡੀ'' ਹੁੰਦਾ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਆਰਥਰਾਇਟਸ ਤੋਂ ਬਚਾਅ ਹੁੰੰਦਾ ਹੈ।
6. ਅੰਡੇ ਅਤੇ ਦੁੱਧ ਦੋਵਾਂ ''ਚ ਫਾਸਫੋਰਸ ਹੁੰਦਾ ਹੈ। ਇਸ ਨਾਲ ਦੰਦ ਮਜ਼ਬੂਤ ਹੁੰਦੇ ਹਨ।
7. ਇਸ ਨੂੰ ਪੀਣ ਨਾਲ ਇਮਿਊਨਿਟੀ ਵੱਧਦੀ ਹੈ ਅਤੇ ਬੀਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
8. ਇਸ ''ਚ ਵਿਟਾਮਿਨ ''ਏ'' ਦੀ ਮਾਤਰਾ ਹੁੰਦੀ ਹੈ। ਇਹ ਅੱਖਾਂ ਦੀ ਰੋਸ਼ਨੀ ਠੀਕ ਰੱਖਣ ''ਚ ਮਦਦ ਕਰਦਾ ਹੈ।
9. ਇਸ ''ਚ ਵਿਟਾਮਿਨ ''ਕੇ'' ਹੁੰਦਾ ਹੈ। ਇਹ ਕੈਂਸਰ ਤੋਂ ਬਚਾਉਣ ''ਚ ਮਦਦ ਕਰਦਾ ਹੈ।


Related News