carona virus: ਕੀ ਤੁਹਾਨੂੰ ਪਤਾ ਹੈ ਮਾਸਕ ਪਾਉਣ ਅਤੇ ਸੁੱਟਣ ਦਾ ਸਹੀ ਤਰੀਕਾ?

03/19/2020 5:21:23 PM

ਜਲੰਧਰ—ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਮਾਸਕ ਪਾ ਰਹੇ ਹਨ। ਪਰ ਬਹੁਤ ਸਾਰੇ ਲੋਕ ਮਾਸਕ ਪਾਉਣ ਦੇ ਬਹਾਨੇ ਬਣਾਉਂਦੇ ਹਨ। ਇਸ ਦੀ ਵਜ੍ਹਾ ਸ਼ਾਇਦ ਮਾਸਕ ਪਾਉਣ ਦੇ ਬਾਅਦ ਕੁਝ ਲੋਕਾਂ ਨੂੰ ਇਰੀਟੇਸ਼ਨ ਹੁੰਦੀ ਹੈ। ਪਰ ਜੇਕਰ ਤੁਸੀਂ ਮਾਸਕ ਖਰੀਦਦੇ ਸਮੇਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਸ਼ਾਇਦ ਤੁਹਾਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਆਓ ਜਾਣਦੇ ਹਾਂ ਮਾਸਕ ਪਾਉਣ ਅਤੇ ਇਸ ਨੂੰ ਡਿਸਪਾਊਸ ਕਰਨ ਦਾ ਸਹੀ ਤਰੀਕਾ...
-ਮਾਸਕ ਪਾਉਣ ਦੀ ਸਭ ਤੋਂ ਜ਼ਿਆਦਾ ਲੋੜ ਬਾਹਰ ਕੰਮ ਕਰਨ ਨਿਕਲੇ ਲੋਕਾਂ, ਸਰਦੀ ਖਾਂਸੀ ਅਤੇ ਅਸਥਮਾ ਦੇ ਮਰੀਜ਼ਾਂ ਨੂੰ ਹੈ।
-ਮਾਸਕ ਪਾਉਣ ਤੋਂ ਪਹਿਲਾਂ ਤੁਹਾਡੇ ਹੱਥ ਚੰਗੀ ਤਰ੍ਹਾਂ ਧੋਤੇ ਅਤੇ ਸੈਨੇਟਾਈਜ਼ ਹੋਣੇ ਚਾਹੀਦੇ।

PunjabKesari
-ਮਾਸਕ ਚੰਗੀ ਕੰਪਨੀ ਦਾ ਖਰੀਦੋ, ਖਰੀਦਦੇ ਸਮੇਂ ਉਸ ਦੇ ਛੇਕ ਜ਼ਰੂਰ ਚੈੱਕ ਕਰ ਲਓ, ਤਾਂ ਜੋ ਸਾਹ ਲੈਣ 'ਚ ਪ੍ਰੇਸ਼ਾਨੀ ਨਾ ਹੋਵੇ।
ਮਾਸਕ ਪਾਉਣ ਦੇ ਬਾਅਦ ਨੱਕ ਪਿੰਚ ਜ਼ਰੂਰ ਕਰੋ, ਫਿਰ ਮਾਸਕ ਪਾਉਣ 'ਤੇ ਹਿਚਕਿਚਾਹਟ ਮਹਿਸੂਸ ਨਹੀਂ ਹੋਵੇਗੀ।

PunjabKesari
ਬਾਹਰ ਤੋਂ ਵਾਪਸ ਘਰ ਆਉਣ 'ਤੇ ਮਾਸਕ ਨੂੰ ਬਿਨ੍ਹਾਂ ਕਿਸੇ ਚੀਜ਼ ਨੂੰ ਟਚ ਕੀਤੇ, ਲਿਫਾਫੇ 'ਚ ਪਾ ਕੇ ਕੂੜ੍ਹੇਦਾਨ 'ਚ ਸੁੱਟੋ।
-ਮਾਸਕ ਨੂੰ ਦੂਜੇ ਕੱਪੜਿਆ ਤੋਂ ਜਿੰਨਾ ਹੋ ਸਕੇ ਦੂਰ ਰੱਖੋ।
-ਮਾਸਕ ਸੁੱਟਣ ਦੇ ਬਾਅਦ ਆਪਣੇ ਹੱਥ ਧੋਵੋ ਅਤੇ ਸੈਨੇਟਾਈਜ਼ਰ ਵੀ ਜ਼ਰੂਰ ਕਰੋ।


Aarti dhillon

Content Editor

Related News