ਸ਼ੂਗਰ ਦੇ ਰੋਗੀਆਂ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹਨ 'ਕਾਲੇ ਚੌਲ', ਰੋਜ਼ਾਨਾ ਖਾਣ ਨਾਲ ਦਰਜਨਾਂ ਬੀਮਾਰੀਆਂ ਹੁੰਦੀਆਂ ਨ

Tuesday, Nov 15, 2022 - 11:47 AM (IST)

ਸ਼ੂਗਰ ਦੇ ਰੋਗੀਆਂ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹਨ 'ਕਾਲੇ ਚੌਲ', ਰੋਜ਼ਾਨਾ ਖਾਣ ਨਾਲ ਦਰਜਨਾਂ ਬੀਮਾਰੀਆਂ ਹੁੰਦੀਆਂ ਨ

ਜਲੰਧਰ (ਬਿਊਰੋ) : ਚੌਲ ਭਾਰਤੀ ਪਕਵਾਨਾਂ ਦਾ ਅਨਿੱਖੜਵਾਂ ਅੰਗ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਚੌਲਾਂ ਨੂੰ ਵੱਖ-ਵੱਖ ਹਰੀਆਂ ਸਬਜ਼ੀਆਂ ਨਾਲ ਖਾਧਾ ਜਾਂਦਾ ਹੈ। ਲੋਕ ਰੋਟੀ ਦੀ ਬਜਾਏ ਚੌਲ ਖਾਣਾ ਪਸੰਦ ਕਰਦੇ ਹਨ ਕਿਉਂਕਿ ਇਹ ਬਹੁਤ ਹਲਕੇ ਹੁੰਦੇ ਹਨ। ਡਾਕਟਰ ਸ਼ੂਗਰ ਤੋਂ ਪੀੜਤ ਲੋਕਾਂ ਨੂੰ ਚੌਲ ਨਾ ਖਾਣ ਦੀ ਸਲਾਹ ਦਿੰਦੇ ਹਨ। ਅਜਿਹਾ ਇਸ ਲਈ ਕਿਉਂਕਿ ਚੌਲਾਂ 'ਚ ਕਾਰਬੋਹਾਈਡਰੇਟ ਤੇ ਸਟਾਰਚ ਭਰਪੂਰ ਮਾਤਰਾ 'ਚ ਹੁੰਦਾ ਹੈ, ਜਿਸ ਕਾਰਨ ਸ਼ੂਗਰ ਦਾ ਪੱਧਰ ਹੋਰ ਵੱਧ ਜਾਂਦਾ ਹੈ।

ਸ਼ੂਗਰ ਤੋਂ ਪੀੜਤ ਲੋਕਾਂ ਲਈ ਕਾਲੇ ਚੌਲ ਬਹੁਤ ਫ਼ਾਇਦੇਮੰਦ ਹੁੰਦੇ ਹਨ। ਕਾਲੇ ਚੌਲਾਂ ਨੂੰ ਜਾਮਨੀ ਚੌਲ ਜਾਂ ਵਰਜਿਤ ਚੌਲ ਵੀ ਕਿਹਾ ਜਾਂਦਾ ਹੈ। ਇੰਨ੍ਹਾ ਚੌਲਾਂ 'ਚ ਕਈ ਅਜਿਹੇ ਗੁਣ ਪਾਏ ਜਾਂਦੇ ਹਨ, ਜਿਨ੍ਹਾਂ ਦੀ ਮਦਦ ਨਾਲ ਸਰੀਰ 'ਚ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ।

PunjabKesari

ਜਾਣੋ ਕਾਲੇ ਚੌਲਾਂ ਦੇ ਫ਼ਾਇਦੇ :- 
1. ਕਾਲੇ ਚੌਲ ਫਾਈਬਰ, ਆਇਰਨ, ਪ੍ਰੋਟੀਨ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਹ ਚੌਲ ਐਂਥੋਸਾਈਨਿਨ ਅਤੇ ਫਲੇਵੋਨੋਇਡ ਪੌਦਿਆਂ ਦੇ ਰੰਗਾਂ ਕਾਰਨ ਕਾਲੇ ਹੁੰਦੇ ਹਨ। ਇਸ 'ਚ ਐਂਥੋਸਾਇਨਿਨ ਦੀ ਮੌਜੂਦਗੀ ਦੇ ਕਾਰਨ, ਇਹ ਵਧੀਆ ਰੈਡੀਕਲਸ ਦੇ ਵਿਰੁੱਧ ਕੰਮ ਕਰਦੇ ਹਨ ਅਤੇ ਸ਼ੂਗਰ ਦੇ ਮਰੀਜ਼ਾਂ 'ਚ ਸੈੱਲਾਂ ਦੇ ਨੁਕਸਾਨ ਨੂੰ ਰੋਕਣ ਅਤੇ ਸੋਜ ਦਾ ਮੁਕਾਬਲਾ ਕਰਨ 'ਚ ਮਦਦ ਕਰਦੇ ਹਨ।

2. ਕਾਲੇ ਚਾਵਲ ਹੌਲੀ-ਹੌਲੀ ਹਜ਼ਮ ਹੁੰਦੇ ਹਨ, ਜਿਸ ਕਾਰਨ ਖੂਨ 'ਚ ਗਲੂਕੋਜ਼ ਦੀ ਗਤੀ ਹੌਲੀ ਹੋ ਜਾਂਦੀ ਹੈ ਤੇ ਸ਼ੂਗਰ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ।

3. ਸ਼ੂਗਰ ਦੇ ਮਰੀਜ਼ ਦਾ ਭਾਰ ਵਧਣ ਨਾਲ ਉਸ ਦੇ ਸਰੀਰ ‘ਤੇ ਮਾੜਾ ਅਸਰ ਪੈਂਦਾ ਹੈ। ਇਸੇ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਚਿੱਟੇ ਚੌਲ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

4. ਕਾਲੇ ਚਾਵਲ ਗਲੂਟਨ ਮੁਕਤ ਹੁੰਦੇ ਹਨ, ਜੋ ਸ਼ੂਗਰ ਦੇ ਪੱਧਰ ਨੂੰ ਕੰਟਰੋਲ 'ਚ ਰੱਖਦੇ ਹਨ।

PunjabKesari

5. ਕਾਲੇ ਚੌਲਾਂ 'ਚ ਫਾਈਬਰ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸਰੀਰ 'ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਭਵਿੱਖ 'ਚ ਸ਼ੂਗਰ ਹੋਣ ਦਾ ਖ਼ਤਰਾ ਵੀ ਘੱਟ ਜਾਂਦਾ ਹੈ।

6. ਸ਼ੂਗਰ ਦੇ ਮਰੀਜ਼ਾਂ ਨੂੰ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਦਿਲ ਦੇ ਰੋਗ ਤੋਂ ਪੀੜਤ ਲੋਕ ਵੀ ਕਾਲੇ ਚੌਲਾਂ ਦਾ ਸੇਵਨ ਕਰ ਸਕਦੇ ਹਨ।

7. ਕਾਲੇ ਚੌਲ ਕੈਂਸਰ ਤੋਂ ਵੀ ਬਚਾਉਂਦੇ ਹਨ ਤੇ ਅੱਖਾਂ ਲਈ ਵੀ ਫ਼ਾਇਦੇਮੰਦ ਹੁੰਦੇ ਹਨ।

PunjabKesari

ਜ਼ਿਆਦਾ ਸੇਵਨ ਸਰੀਰ ਲਈ ਹਾਨੀਕਾਰਕ : - 
ਕਾਲੇ ਚੌਲਾਂ ਦਾ ਜ਼ਿਆਦਾ ਸੇਵਨ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਇਸ ਨਾਲ ਢਿੱਡ ਖਰਾਬ, ਗੈਸ, ਬਲੋਟਿੰਗ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕਾਲੇ ਚੌਲਾਂ ਨੂੰ ਸੰਤੁਲਿਤ ਮਾਤਰਾ 'ਚ ਖਾਓ।


author

sunita

Content Editor

Related News