ਰਾਤ ਨੂੰ ਬਰਾਅ ਪਾ ਕੇ ਸੌਂਣ ਨਾਲ ਹੋਣਗੀਆਂ ਕਈ ਪਰੇਸ਼ਾਨੀਆਂ
Wednesday, Apr 12, 2017 - 11:39 AM (IST)
ਨਵੀਂ ਦਿੱਲੀ— ਔਰਤਾਂ ਆਪਣੀ ਖੂਬਸੂਰਤੀ ਅਤੇ ਸਿਹਤ ਨੂੰ ਲੈ ਕੇ ਕਾਫੀ ਪਰੇਸ਼ਾਨ ਰਹਿੰਦੀਆਂ ਹਨ ਪਰ ਭੱਜ-ਦੌੜ ਦੀ ਜ਼ਿੰਦਗੀ ''ਚ ਜ਼ਿਆਦਾ ਕੁੱਝ ਨਹੀਂ ਕਰ ਪਾਉਂਦੀਆਂ। ਜਿਸ ਤਰ੍ਹਾਂ ਗਲਤ ਖਾਣਾ-ਪੀਣਾ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਸੇ ਤਰ੍ਹਾਂ ਬਰਾਅ ਪਾ ਕੇ ਸੌਣਾ ਵੀ ਗਲਤ ਹੈ। ਬਹੁਤ ਸਾਰੀਆਂ ਔਰਤਾਂ ਰਾਤ ਨੂੰ ਬਰਾਅ ਪਾ ਕੇ ਹੀ ਸੋ ਜਾਂਦੀਆਂ ਹਨ ਪਰ ਜ਼ਿਆਦਾ ਟਾਈਟ ਬਰਾਅ ਨਾਲ ਸਿਹਤ ਨੂੰ ਕਈ ਨੁਕਸਾਨ ਵੀ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਰਾਤ ਨੂੰ ਬਰਾਅ ਪਾ ਕੇ ਕਿਉਂ ਨਹੀਂ ਸੌਂਣਾ ਚਾਹੀਦਾ।
1. ਬ੍ਰੈਸਟ ਕੈਂਸਰ
ਕਈ ਔਰਤਾਂ ਰਾਤ ਨੂੰ ਬਰਾਅ ਪਾ ਕੇ ਸੌਂਣਾ ਚੰਗਾ ਲੱਗਦਾ ਹੈ। ਇਸ ਨਾਲ ਉਹ ਆਪਣੇ ਆਪ ਨੂੰ ਆਰਾਮਦਾਇਕ ਮਹਿਸੂਸ ਕਰਦੀਆਂ ਹਨ ਪਰ ਰਾਤ ਨੂੰ ਬਰਾਅ ਪਾ ਕੇ ਸੌਂਣ ਨਾਲ ਛਾਤੀ ਦਾ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ।
2. ਖੂਨ ਦਾ ਗੇੜ
ਰਾਤ ਦੇ ਸਮੇਂ ਟਾਈਟ ਬਰਾਅ ਪਾਉਣ ਨਾਲ ਉਸ ਜਗ੍ਹਾ ਦੇ ਖੂਨ ਦਾ ਗੇੜਾ ਠੀਕ ਢੰਗ ਨਾਲ ਨਹੀਂ ਪਹੁੰਚਦਾ। ਇਸ ਨਾਲ ਪਰੇਸ਼ਾਨੀ ਵੀ ਹੋ ਸਕਦੀ ਹੈ। ਜੇਕਰ ਬਰਾਅ ਪਹਿਣਨਾ ਜ਼ਰੂਰੀ ਹੈ ਤਾਂ ਸਪੋਰਟਸ ਬਰਾਅ ਹੀ ਪਹਿਣੋ।
3. ਅਲਰਜ਼ੀ
ਔਰਤਾਂ ਦਾ ਸਾਰਾ ਦਿਨ ਬਰਾਅ ਪਾਉਣਾ ਜ਼ਰੂਰੀ ਹੁੰਦਾ ਹੈ ਪਰ ਰਾਤ ਨੂੰ ਇਸ ਨੂੰ ਪਾ ਕੇ ਸੌਂਣ ਨਾਲ ਚਮੜੀ ਟਾਈਟ ਰਹਿੰਦੀ ਹੈ। ਇਸ ਕਾਰਨ ਹਵਾ ਨਾ ਲੱਗਣ ਕਾਰਨ ਅਲਰਜ਼ੀ ਵੀ ਹੋ ਜਾਂਦੀ ਹੈ ਅਤੇ ਲਾਲ ਨਿਸ਼ਾਨ ਵੀ ਪੈ ਜਾਂਦੇ ਹਨ। ਇਸ ਨਾਲ ਕਾਫੀ ਪਰੇਸ਼ਾਨੀ ਹੁੰਦੀ ਹੈ।
4. ਬੇਚੈਨੀ
ਚੰਗੀ ਨੀਂਦ ਦੇ ਲਈ ਵਿਅਕਤੀ ਨੂੰ ਰਾਤ ਨੂੰ ਪੂਰਾ ਆਰਾਮ ਚਾਹੀਦਾ ਹੈ। ਅਜਿਹੀ ਹਾਲਤ ''ਚ ਜ਼ਿਆਦਾ ਟਾਈਟ ਬਰਾਅ ਨਾਲ ਬੇਚੈਨੀ ਹੋਣ ਲੱਗਦੀ ਹੈ ਅਤੇ ਨੀਂਦ ਵੀ ਖਰਾਬ ਹੋ ਜਾਂਦੀ ਹੈ। ਨੀਂਦ ਨਾ ਪੂਰੀ ਹੋਣ ''ਤੇ ਸਰੀਰ ਨੂੰ ਹੋਰ ਵੀ ਕਈ ਨੁਕਸਾਨ ਹੋ ਸਕਦੇ ਹਨ।
5. ਕਾਲੇ-ਦਾਗ਼
ਸਾਰਾ ਦਿਨ ਅਤੇ ਰਾਤ ਨੂੰ ਟਾਈਟ ਬਰਾਅ ਪਹਿਣਨ ਨਾਲ ਚਮੜੀ ''ਤੇ ਨਿਸ਼ਾਨ ਪੈ ਜਾਂਦੇ ਹਨ ਜੋ ਹੋਲੀ-ਹੋਲੀ ਕਾਲੇ ਦਾਗ਼ਾਂ ''ਚ ਬਦਲ ਜਾਂਦੇ ਹਨ।
